ਹਾਂਗਕਾਂਗ ਵਲੋਂ ਵੱਡਾ ਐਲਾਨ : ਵਿਦੇਸ਼ੀ ਘਰ ਖਰੀਦਦਾਰਾਂ ਅਤੇ ਸ਼ੇਅਰ ਕਾਰੋਬਾਰੀਆਂ ਲਈ ਟੈਕਸਾਂ ’ਚ ਕੀਤੀ ਕਟੌਤੀ

Thursday, Oct 26, 2023 - 01:36 PM (IST)

ਹਾਂਗਕਾਂਗ ਵਲੋਂ ਵੱਡਾ ਐਲਾਨ : ਵਿਦੇਸ਼ੀ ਘਰ ਖਰੀਦਦਾਰਾਂ ਅਤੇ ਸ਼ੇਅਰ ਕਾਰੋਬਾਰੀਆਂ ਲਈ ਟੈਕਸਾਂ ’ਚ ਕੀਤੀ ਕਟੌਤੀ

ਹਾਂਗਕਾਂਗ (ਭਾਸ਼ਾ) – ਹਾਂਗਕਾਂਗ ਨੇ ਬਾਜ਼ਾਰ ਨੂੰ ਉਤਸ਼ਾਹ ਦੇਣ ਲਈ ਕੁੱਝ ਘਰ ਖਰੀਦਦਾਰਾਂ ਅਤੇ ਸ਼ੇਅਰ ਕਾਰੋਬਾਰੀਆਂ ਲਈ ਟੈਕਸਾਂ ’ਚ ਬੁੱਧਵਾਰ ਨੂੰ ਕਟੌਤੀ ਕੀਤੀ। ਇਸ ਕਦਮ ਦਾ ਮਕਸਦ ਸ਼ਹਿਰ ਦੀ ਗਲੋਬਲ ਵਿੱਤੀ ਕੇਂਦਰ ਵਜੋਂ ਸਾਖ ਕਾਇਮ ਰੱਖਣਾ ਹੈ।

ਇਹ ਵੀ ਪੜ੍ਹੋ :    ਇਕ ਸਾਲ 'ਚ 19 ਫੀਸਦੀ ਰਿਟਰਨ ਦੇ ਸਕਦਾ ਹੈ ਸੋਨਾ, 10 ਦਿਨਾਂ 'ਚ ਹੋਇਆ 3,200 ਰੁਪਏ ਤੋਂ ਜ਼ਿਆਦਾ ਮਹਿੰਗਾ

ਮੁੱਖ ਕਾਰਜਕਾਰੀ ਜਾਨ ਲੀ ਨੇ ਕਿਹਾ ਕਿ ਰਿਹਾਇਸ਼ੀ ਖਰੀਦਦਾਰਾਂ ਅਤੇ ਵਧੇਰੇ ਜਾਇਦਾਦ ਖਰੀਦਣ ਦੇ ਇਛੁੱਕ ਮੌਜੂਦਾ ਸਥਾਨਕ ਮਕਾਨ ਮਾਲਕਾਂ ’ਤੇ ਲਗਾਈ ਜਾਣ ਵਾਲੇ ਵਾਧੂ ਸਟੈਂਪ ਡਿਊਟੀ ਨੂੰ ਅੱਧਾ ਕਰ ਦਿੱਤਾ ਜਾਏਗਾ। ਸਾਲਾਨਾ ਨੀਤੀ ਸੰਬੋਧਨ ਵਿਚ ਲੀ ਨੇ ਸ਼ੇਅਰ ਦੀ ਖਰੀਦੋ-ਫਰੋਖਤ ’ਤੇ ਸਟੈਂਪ ਡਿਊਟੀ ਨੂੰ 0.13 ਫੀਸਦੀ ਤੋਂ ਘਟਾ ਕੇ 0.1 ਫੀਸਦੀ ਕਰਨ ਦੀ ਯੋਜਨਾ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਕ ਵਿੱਤੀ ਕੇਂਦਰ ਵਜੋਂ ਸ਼ਹਿਰ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਇਕ ਵਾਈਬ੍ਰੈਂਟ ਸ਼ੇਅਰ ਬਾਜ਼ਾਰ ਅਹਿਮ ਹੈ।

ਇਹ ਵੀ ਪੜ੍ਹੋ :   IKEA ਨੂੰ ਗਾਹਕ ਕੋਲੋਂ ਇਹ ਚਾਰਜ ਵਸੂਲਣਾ ਪਿਆ ਭਾਰੀ, ਕੰਜਿਊਮਰ ਕੋਰਟ ਨੇ ਠੋਕਿਆ ਜੁਰਮਾਨਾ

ਅਧਿਕਾਰਕ ਅੰਕੜਿਆਂ ਮੁਤਾਬਕ ਪਿਛਲੇ ਦਸੰਬਰ ’ਚ ਘਰ ਦੀਆਂ ਕੀਮਤਾਂ ’ਚ ਸਾਲਾਨਾ ਆਧਾਰ ’ਤੇ 15 ਫੀਸਦੀ ਦੀ ਗਿਰਾਵਟ ਆਈ ਅਤੇ 2022 ਵਿਚ ਰਿਹਾਇਸ਼ੀ ਜਾਇਦਾਦ ਲੈਣ-ਦੇਣ 39 ਫੀਸਦੀ ਘਟ ਗਿਆ ਹੈ। ਹਾਲਾਂਕਿ ਹਾਂਗਕਾਂਗ ਦੀ ਜਾਇਦਾਦ ਸਲਾਹਕਾਰ ਜੋਨਸ ਲੈਂਗ ਲਾਸਾਲੇ ਦੇ ਚੇਅਰਮੈਨ ਜੋਸਫ ਤਸਾਂਗ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਲੀ ਦੇ ਕੁੱਝ ਪ੍ਰਾਪਰਟੀ ਟੈਕਸ ’ਚ ਕਟੌਤੀ ਕਰਨ ਦਾ ਬਾਜ਼ਾਰ ’ਤੇ ਸੀਮਤ ਪ੍ਰਭਾਵ ਪਵੇਗਾ। ਲੀ ਵਲੋਂ ਐਲਾਨੀਆਂ ਹੋਰ ਨੀਤੀਗਤ ਵਿਸ਼ੇਸ਼ਤਾਵਾਂ ’ਚ ਨਿਵੇਸ਼ਕਾਂ ਲਈ ਇਕ ਐਂਟਰੀ ਪ੍ਰੋਗਰਾਮ ਅਤੇ ਨਵਜੰਮੇ ਬੱਚਿਆਂ ਦੇ ਮਾਤਾ-ਪਿਤਾ ਨੂੰ 20,000 ਹਾਂਗਕਾਂਗ ਡਾਲਰ (2,556 ਅਮਰੀਕੀ ਡਾਲਰ) ਦਾ ਨਕਦ ਬੋਨਸ ਸ਼ਾਮਲ ਹੈ।

ਇਹ ਵੀ ਪੜ੍ਹੋ :   ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News