ਹੋਂਡਾ ਸਿਟੀ ਨੇ ਭਾਰਤ ''ਚ ਕੀਤੀ 7 ਲੱਖ ਵਾਹਨਾਂ ਦੀ ਵਿਕਰੀ

Monday, Oct 30, 2017 - 07:45 PM (IST)

ਹੋਂਡਾ ਸਿਟੀ ਨੇ ਭਾਰਤ ''ਚ ਕੀਤੀ 7 ਲੱਖ ਵਾਹਨਾਂ ਦੀ ਵਿਕਰੀ

ਨਵੀਂ ਦਿੱਲੀ— ਕਾਰ ਨਿਰਮਾਤਾ ਕੰਪਨੀ ਹੋਂਡਾ ਕਾਰਸ ਇੰਡੀਆ ਲਿਮਟਿਡ ਨੇ ਦੱਸਿਆ ਕਿ ਉਸ ਨੇ ਪ੍ਰੀਮੀਅਮ ਸੇਡਾਨ ਹੋਂਡਾ ਸਿਟੀ ਦੀ ਭਾਰਤ 'ਚ 1998 ਦੀ ਲਾਚਿੰਗ ਤੋਂ ਬਾਅਦ ਹੁਣ ਤਕ 7 ਲੱਖ ਕਾਰਾਂ ਦੀ ਵਿਕਰੀ ਕੀਤੀ ਹੈ। ਕੰਪਨੀ ਨੇ ਹੋਂਡਾ ਸਿਟੀ ਦੀ ਚੌਥੀ ਜਨਰੇਸ਼ਨ ਦੇ ਵਰਜਨ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਭਾਰਤ ਹੋਂਡਾ ਦੇ ਲਈ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਬਾਜ਼ਾਰ ਹੈ ਅਤੇ ਦੁਨਿਆ ਭਰ 'ਚ ਵਿੱਕਣ ਵਾਲੀ ਹੋਂਡਾ ਸਿਟੀ 'ਚ 25 ਫੀਸਦੀ ਭਾਰਤ 'ਚ ਹੀ ਵਿੱਕਦੀ ਹੈ।
ਹੋਂਡਾ ਕਾਰਸ ਦੇ ਸੀਨੀਅਰ ਅਤੇ ਮੁੱਖ ਕਰਮਚਾਰੀ ਅਧਿਕਾਰੀ Yoichiro ueno ਨੇ ਕਿਹਾ ਕਿ ਹੋਂਡਾ ਸਿਟੀ ਭਾਰਤ 'ਚ ਸਾਡਾ ਸਭ ਤੋਂ ਜ਼ਿਆਦਾ ਵਿੱਕਣ ਵਾਲਾ ਮਾਡਲ ਹੈ। ਦੁਨਿਆ ਭਰ ਦੀ ਵਿਕਰੀ 'ਚ ਫਿਲਹਾਲ ਇਸ ਦੀ ਹਿੱਸੇਦਾਰੀ 25 ਫੀਸਦੀ ਹੈ। ਹੋਂਡਾ ਸਿਟੀ ਦੀ 60 ਤੋਂ ਜ਼ਿਆਦਾ ਦੇਸ਼ 'ਚ ਕੁੱਲ 36 ਲੱਖ ਕਾਰਾਂ ਦੀ ਵਿਕਰੀ ਹੋਈ ਹੈ। ਇਸ 'ਚ ਕਈ ਫੀਚਰਸ ਦਿੱਤੇ ਗਏ ਹਨ, ਜਿਸ 'ਚ ਕੀਲੇਸ ਐਂਟਰੀ, ਇਲੈਕਟ੍ਰਾਨਿਕ ਸਨਰੂਫ, ਸਟੀਅਰਿੰਗ ਮਾਓਂਟੇਡ ਅਤੇ ਬਲੂਟੁੱਥ ਹੈਂਡਸ ਫ੍ਰੀ, ਐਡਵਾਂਸ 17.7 ਸੇਮੀ ਦੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ 'ਡਿਜੀਪੈਡ', ਰਿਵਰਸ ਕੈਮਰਾ ਅਤੇ ਪਰਕਿੰਗ ਗੈਰਸ, ਕਰੂਜ ਕੰਟੋਰਲ,ਆਟੋਮੈਟਿਕ ਏਅਰ-ਕੰਡੀਸ਼ਨਰ,16 ਇੰਚ ਡਾਇਮੰਡ ਅਲਾਏ ਵ੍ਹੀਲਸ ਅਤੇ ਏਅਰਬੈਗਸ ਪ੍ਰਮੁੱਖ ਹੈ।


Related News