ਦੇਸ਼ ਦੇ ਟੌਪ 7 ਸ਼ਹਿਰਾਂ ’ਚ 29 ਫੀਸਦੀ ਵਧੀ ਮਕਾਨਾਂ ਦੀ ਸੇਲ
Friday, Mar 26, 2021 - 09:58 AM (IST)
ਨਵੀਂ ਦਿੱਲੀ (ਇੰਟ.) – ਸਾਲ 2021 ਦੀ ਪਹਿਲੀ ਤਿਮਾਹੀ ਰਿਅਲ ਅਸਟੇਟ ਲਈ ਰਾਹਤ ਭਰੀ ਖਬਰ ਲੈ ਕੇ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਭਾਰਤ ਦੇ ਟੌਪ 7 ਸ਼ਹਿਰਾਂ ’ਚ ਮਕਾਨਾਂ ਦੀ ਸੇਲ 29 ਫੀਸਦੀ ਵਧੀ ਹੈ। ਪਿਛਲੇ 3 ਮਹੀਨਿਆਂ ’ਚ 58,290 ਮਕਾਨ ਵਿਕੇ, ਜਦੋਂ ਕਿ ਇਸ ਮਿਆਦ ਦੌਰਾਨ ਪਿਛਲੇ ਸਾਲ ਸਿਰਫ 45,200 ਮਕਾਨ ਵਿਕੇ ਸਨ। ਮਕਾਨਾਂ ਦੀ ਵਿਕਰੀ ’ਚ ਵਾਧਾ ਮਹਾਰਾਸ਼ਟਰ ਅਤੇ ਪੁਣੇ ’ਚ ਸਭ ਤੋਂ ਜ਼ਿਆਦਾ ਹੋਿਆ ਹੈ। ਟੌਪ 7 ਸਹਿਰਾਂ ਦੀ ਕੁਲ ਸੇਲ ਦਾ ਇਹ 53 ਫੀਸਦੀ ਹੈ। ਇਕ ਪ੍ਰਾਪਰਟੀ ਕੰਸਲਟੈਂਟ ਦੀ ਰਿਪੋਰਟ ਮੁਤਾਬਕ ਸੇਲ ਵਧਣ ਕਾਰਣ ਮਹਾਰਾਸ਼ਟਰ ’ਚ ਸਟਾਂਪ ਡਿਊਟੀ ’ਚ ਕਟੌਤੀ ਅਤੇ ਹੋਮ ਲੋਨ ਦੇ ਹੇਠਲੇ ਪੱਧਰ ’ਤੇ ਆਉਣਾ ਹੈ।
ਇਹ ਵੀ ਪੜ੍ਹੋ : IRCTC ਦੇ ਵਿਸ਼ੇਸ਼ ਪੈਕੇਜ ਤਹਿਤ ਕਰੋ 4 ਧਾਮਾਂ ਦੀ ਯਾਤਰਾ, 3 ਸਟਾਰ ਹੋਟਲ ਵਰਗੀਆਂ ਮਿਲਣਗੀਆਂ ਸਹੂਲਤਾਂ
ਹੈਦਰਾਬਾਦ ’ਚ ਰਿਕਾਰਡ 270 ਫੀਸਦੀ ਵਾਧਾ
2020 ਦੀ ਪਹਿਲੀ ਤਿਮਾਹੀ ’ਚ 41,220 ਯੂਨਿਟਸ ਦੇ ਮੁਕਾਬਲੇ 2021 ਦੀ ਪਹਿਲੀ ਤਿਮਾਹੀ ’ਚ 62,130 ਯੂਨਿਟਸ ਲਾਂਚ ਕੀਤੇ ਗਏ। ਬੇਂਗਲੁਰੂ ਇਕੋ-ਇਕ ਅਜਿਹਾ ਸ਼ਹਿਰ ਹੈ, ਜਿਥੇ ਨਵੇਂ ਲਾਂਚ ਮਕਾਨਾਂ ’ਚ 11 ਫੀਸਦੀ ਸਾਲਾਨਾ ਗਿਰਾਵਟ ਦੇਖੀ ਗਈ। ਉਥੇ ਹੀ ਹੈਦਰਾਬਾਦ ’ਚ ਕਿਰਾਡ 270 ਫੀਸਦੀ ਵਾਧਾ ਦਰਜ ਕੀਤਾ ਗਿਆ। ਕੁਲ ਨਵੇਂ ਲਾਂਚ ਘਰਾਂ ਦਾ 43 ਫੀਸਦੀ ਹਿੱਸਾ ਮਿਡ-ਸੇਗਮੈਂਟ ਘਰਾਂ (ਕੀਮਤ 40-80 ਲੱਖ ਰੁਪਏ) ਸ਼ਾਮਲ ਹੈ, ਇਸ ਤੋਂ ਬਾਅਦ 30 ਫੀਸਦੀ ਸ਼ੇਅਰ ਦੇ ਨਾਲ ਰਿਆਇਤੀ ਰਿਹਾਇਸ਼ ਹਨ।
ਐਨਾਰਾਕ ਪ੍ਰਾਪਰਟੀ ਕੰਸਲਟੈਂਟਸ ਦੇ ਚੇਅਰਮੈਨ ਅਨੁਜ ਪੁਰੀ ਕਹਿੰਦੇ ਹਨ ਿਕ ਸਟਾਂਪ ਡਿਊਟੀ ’ਚ ਕਟੌਤੀ ਜ਼ਿਆਦਾਤਰ ਬੈਂਕਾਂ ਵਲੋਂ ਹੋਮ ਲੋਨ ਦੀਆਂ ਦਰਾਂ (6.70 ਫੀਸਦੀ) ਵਿਚ ਕਟੌਤੀ ਅਤੇ ਮੌਜੂਦਾ ਡਿਵੈੱਲਪਰ ਛੋਟ ਅਤੇ ਆਫਰ ਵਰਗੇ ਡਿਮਾਂਡ ਬੂਸਟਰ ਕਾਰਣ ਰਿਹਾਇਸ਼ੀ ਖੇਤਰ ’ਚ ਕਿਊ1 2021 ’ਚ ਇਕ ਠੋਸ ਵਾਪਸੀ ਕਰਨ ’ਚ ਮਦਦ ਮਿਲੀ।
ਇਹ ਵੀ ਪੜ੍ਹੋ : 119 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਜਲਦ ਉਠਾਓ ਆਫ਼ਰ ਦਾ ਲਾਭ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।