ਅਪ੍ਰੈਲ-ਜੂਨ 'ਚ ਘਰਾਂ ਦੀ ਵਿਕਰੀ ’ਚ 4.5 ਗੁਣਾ ਹੋਇਆ ਸਾਲਾਨਾ ਵਾਧਾ : ਰਿਪੋਰਟ
Wednesday, Jun 29, 2022 - 11:13 PM (IST)
ਨਵੀਂ ਦਿੱਲੀ (ਭਾਸ਼ਾ)–ਇਸ ਸਾਲ ਅਪ੍ਰੈਲ-ਜੂਨ ਤਿਮਾਹੀ ਦੌਰਾਨ ਅੱਠ ਸ਼ਹਿਰਾਂ ’ਚ ਘਰਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 4.5 ਗੁਣਾ ਵਧ ਕੇ 74,330 ਇਕਾਈ ’ਤੇ ਪਹੁੰਚ ਗਈ। ਉੱਥੇ ਹੀ ਘਰਾਂ ਦੀ ਮੰਗ ਜਨਵਰੀ-ਮਾਰਚ ਦੀ ਪਿਛਲੀ ਤਿਮਾਹੀ ਦੀ ਤੁਲਨਾ ’ਚ 5 ਫੀਸਦੀ ਵੱਧ ਰਹੀ। ਜਾਇਦਾਦ ਸਲਾਹਕਾਰ ਪ੍ਰਾਪਟਾਈਗਰ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਪਿਛਲੇ ਸਾਲ ਅਪ੍ਰੈਲ-ਜੂਨ ਦੀ ਮਿਆਦ ’ਚ 15,968 ਘਰ ਵਿਕੇ ਸਨ ਅਤੇ 2022 ਦੀ ਜਨਵਰੀ-ਮਾਰਚ ਤਿਮਾਹੀ ’ਚ ਇਹ ਅੰਕੜਾ 70,623 ਇਕਾਈ ਸੀ।
ਇਹ ਵੀ ਪੜ੍ਹੋ : ਮਹਾਰਾਸ਼ਟਰ: ਫਲੋਰ ਟੈਸਟ ਤੋਂ ਪਹਿਲਾਂ ਊਧਵ ਠਾਕਰੇ ਨੇ CM ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਆਸਟ੍ਰੇਲੀਆ ਦੇ ਆਰ. ਈ. ਏ. ਸਮੂਹ ਦੀ ਮਲਕੀਅਤ ਵਾਲੀ ਪ੍ਰਾਪਟਾਈਗਰ ਡਾਟ ਕਾਮ ਨੇ ਆਪਣੀ ਤਾਜ਼ਾ ‘ਰੀਅਲ ਇਨਸਾਈਟ ਰੈਜੀਡੈਂਸ਼ੀਅਲ’ ਰਿਪੋਰਟ ’ਚ ਕਿਹਾ ਕਿ ਅਪ੍ਰੈਲ-ਜੂਨ, 2022 ’ਚ ਸਾਲਾਨਾ ਵਾਧਾ ਕਈ ਗੁਣਾ ਰਿਹਾ ਹੈ ਕਿਉਂਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਰਿਹਾਇਸ਼ੀ ਮੰਗ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਈ ਸੀ। ਅੰਕੜਿਆਂ ਮੁਤਾਬਕ ਅਹਿਮਦਾਬਾਦ ’ਚ ਘਰਾਂ ਦੀ ਵਿਕਰੀ ਇਸ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਵਧ ਕੇ 7,240 ਇਕਾਈ ’ਤੇ ਪਹੁੰਚ ਗਈ ਜੋ ਇਕ ਸਾਲ ਪਹਿਲਾਂ ਦੀ ਮਿਆਦ ’ਚ 1,280 ਇਕਾ ਈ ਸੀ।
ਇਹ ਵੀ ਪੜ੍ਹੋ : ਰਾਜ ਸਭਾ ਮੈਂਬਰਾਂ 'ਤੇ ਉੱਠ ਰਹੇ ਸਵਾਲਾਂ 'ਤੇ CM ਮਾਨ ਨੇ ਕਾਂਗਰਸ ਨੂੰ ਦਿੱਤਾ ਤਿੱਖਾ ਜਵਾਬ (ਵੀਡੀਓ)
ਇਸ ਸਾਲ ਜਨਵਰੀ-ਮਾਰਚ ਤਿਮਾਹੀ ’ਚ ਵਿਕਰੀ 5,559 ਇਕਾਈ ਰਹੀ ਸੀ ਅਤੇ ਹਾਲ ਹੀ ਦੇ ਵਿਕਰੀ ਅੰਕੜੇ ਇਸ ਤੋਂ 30 ਫੀਸਦੀ ਵੱਧ ਹਨ। ਬੇਂਗਲੁਰੂ ’ਚ ਘਰਾਂ ਦੀ ਵਿਕਰੀ ਪਿਛਲੀ ਤਿਮਾਹੀ ਦੀ ਤੁਲਨਾ ’ਚ 9 ਫੀਸਦੀ ਵਧ ਕੇ 8,350 ਇਕਾਈ ’ਤੇ ਪਹੁੰਚ ਗਈ। ਚੇਨਈ ’ਚ ਘਰਾਂ ਦੀ ਵਿਕਰੀ ਅਪ੍ਰੈਲ-ਜੂਨ, 2022 ’ਚ ਵਧ ਕੇ 3,220 ਇਕਾਈ ਹੋ ਗਈ। ਦਿੱਲੀ-ਐੱਨ. ਸੀ. ਆਰ. ਦੇ ਬਾਜ਼ਾਰ ’ਚ ਇਸ ਸਾਲ ਅਪ੍ਰੈਲ-ਜੂਨ ਦੌਰਾਨ ਵਿਕੀਰ 60 ਫੀਸਦੀ ਵਧ ਕੇ 4,520 ਇਕਾਈ ’ਤੇ ਪਹੁੰਚ ਗਈ। ਕੋਲਕਾਤਾ ’ਚ ਵਿਕਰੀ ਅਪ੍ਰੈਲ-ਜੂਨ 2022 ਦੌਰਾਨ ਦੁੱਗਣੀ ਤੋਂ ਜ਼ਿਆਦਾ 3,220 ਇਕਾਈ ’ਤੇ ਪਹੁੰਚ ਗਈ। ਮੁੰਬਈ ’ਚ ਘਰਾਂ ਦੀ ਵਿਕਰੀ ਅਪ੍ਰੈਲ-ਜੂਨ 2022 ਦੌਰਾਨ ਕਈ ਗੁਣਾ ਵਧ ਕੇ 26,150 ਇਕਾਈ ਹੋ ਗਈ। ਪੁਣੇ ’ਚ ਅਪ੍ਰੈਲ-ਜੂਨ 2022 ’ਚ 13,720 ਇਕਾਈਆਂ ਦੀ ਵਿਕਰੀ ਹੋਈ।
ਇਹ ਵੀ ਪੜ੍ਹੋ : ਸੇਨੇਗਲ ਸਮੁੰਦਰ ਤੱਟ ਨੇੜੇ ਪਲਟੀ ਕਿਸ਼ਤੀ, 13 ਲੋਕਾਂ ਦੀ ਹੋਈ ਮੌਤ ਤੇ 40 ਤੋਂ ਵੱਧ ਲਾਪਤਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ