ਬਜਟ 2019 : ਮਿਡਲ ਕਲਾਸ ਨੂੰ ਸੌਗਾਤ, ਹੋਮ ਲੋਨ 'ਤੇ ਵਧੀ ਟੈਕਸ ਛੋਟ

07/05/2019 12:54:24 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਜੁਲਾਈ ਬਜਟ 'ਚ ਮਿਡਲ ਕਲਾਸ ਨੂੰ ਵੱਡੀ ਰਾਹਤ ਦਿੰਦੇ ਹੋਏ ਹੋਮ ਲੋਨ 'ਤੇ ਟੈਕਸ ਛੋਟ ਦਾ ਫਾਇਦਾ ਵਧਾ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਨਕਮ ਟੈਕਸ ਦੀ ਧਾਰਾ 24(ਬੀ) ਤਹਿਤ ਹਾਊਸਿੰਗ ਲੋਨ ਦੇ ਵਿਆਜ 'ਤੇ ਮਿਲਣ ਵਾਲੀ ਇਨਕਮ ਟੈਕਸ ਛੋਟ ਵਧਾ ਕੇ 3.50 ਲੱਖ ਰੁਪਏ ਕਰ ਦਿੱਤੀ ਹੈ, ਜੋ ਪਹਿਲਾਂ 2 ਲੱਖ ਰੁਪਏ ਸੀ। ਇਹ ਛੋਟ 45 ਲੱਖ ਰੁਪਏ ਮੁੱਲ ਤਕ ਦਾ ਘਰ ਖਰੀਦਣ 'ਤੇ ਮਿਲੇਗੀ। 31 ਮਾਰਚ 2020 ਤਕ ਹੋਮ ਲੋਨ 'ਤੇ ਘਰ ਖਰੀਦ ਲੈਂਦੇ ਹੋ ਤਾਂ ਇਸ ਦਾ ਫਾਇਦਾ ਲੈ ਸਕੋਗੇ।



ਕਿਸ ਤਰ੍ਹਾਂ ਮਿਲਦੀ ਹੈ ਛੋਟ?
ਜੇਕਰ ਕੋਈ ਘਰ ਦਾ ਨਿਰਮਾਣ, ਉਸ ਦੀ ਮੁਰੰਮਤ ਜਾਂ ਘਰ ਖਰੀਦਣ ਲਈ ਹਾਊਸਿੰਗ ਲੋਨ ਲੈਂਦਾ ਹੈ ਅਤੇ ਨਿਰਮਾਣ ਜਾਂ ਖਰੀਦ ਲੋਨ ਲਏ ਵਾਲੇ ਸਾਲ ਦੇ ਅਖੀਰ ਤੋਂ 5 ਸਾਲਾਂ ਅੰਦਰ ਪੂਰੀ ਹੋ ਜਾਂਦੀ ਹੈ ਤਾਂ ਹਾਊਸਿੰਗ ਲੋਨ 'ਤੇ ਭਰੇ ਗਏ ਵਿਆਜ ਲਈ ਇਨਕਮ ਟੈਕਸ 'ਚ ਛੋਟ ਹਾਸਲ ਕੀਤੀ ਜਾ ਸਕਦੀ ਹੈ। ਸਰਕਾਰ ਹਾਊਸਿੰਗ ਲੋਨ ਦੇ ਪ੍ਰਿੰਸੀਪਲ ਦੀ ਰੀਪੇਮੈਂਟ 'ਤੇ ਵੀ 80-ਸੀ ਤਹਿਤ ਛੋਟ ਦਿੰਦੀ ਹੈ, ਯਾਨੀ ਜੇਕਰ ਤੁਸੀਂ ਘਰ ਲਈ ਲੋਨ ਲੈ ਕੇ ਕਿਸ਼ਤਾਂ ਭਰ ਰਹੇ ਹੋ ਤਾਂ ਵਿਆਜ ਅਤੇ ਮੂਲ-ਧਨ ਭਰਨ ਦੇ ਆਧਾਰ 'ਤੇ ਇਨਕਮ ਟੈਕਸ 'ਚ ਛੋਟ ਹਾਸਲ ਕਰ ਸਕਦੇ ਹੋ।


Related News