Air India ਨੂੰ ਖਰੀਦਣ ਲਈ ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ

01/25/2020 3:08:53 PM

ਨਵੀਂ ਦਿੱਲੀ — ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਖਰੀਦਣ ਲਈ ਦੇਸ਼ ਦੇ ਦਿੱਗਜ ਉਦਯੋਗਿਕ ਘਰਾਣੇ ਹਿੰਦੂਜਾ ਗਰੁੱਪ ਅਤੇ ਅਮਰੀਕਨ ਫੰਡ ਇੰਟਰਅਪਸ ਨੇ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਹੈ। ਸਰਕਾਰ ਏਅਰ ਇੰਡੀਆ ਵਿਚ ਆਪਣੀ 100 ਪ੍ਰਤੀਸ਼ਤ ਹਿੱਸੇਦਾਰੀ ਵੇਚਣਾ ਚਾਹੁੰਦੀ ਹੈ। ਇਸ ਲਈ ਆਉਣ ਵਾਲੇ ਕੁਝ ਹਫ਼ਤਿਆਂ ਵਿਚ ਇਸ ਲਈ ਟੈਂਡਰ ਮੰਗੇ ਜਾ ਸਕਦੇ ਹਨ।

ਏਅਰ ਇੰਡੀਆ ਲਈ ਛੱਡੀ ਜੈੱਟ ਏਅਰਵੇਜ਼ 

ਹਿੰਦੂਜਾ ਗਰੁੱਪ ਇਸ ਤੋਂ ਪਹਿਲਾਂ ਕਰਜ਼ੇ ਦੀ ਮਾਰ ਝੇਲ ਰਹੀ ਨਿੱਜੀ ਹਵਾਈ ਕੰਪਨੀ ਜੈੱਟ ਏਅਰਵੇਜ਼ ਨੂੰ ਖਰੀਦਣਾ ਚਾਹੁੰਦਾ ਸੀ। ਪਰ ਸਮੂਹ ਨੇ ਏਅਰ ਇੰਡੀਆ ਨੂੰ ਇਕ ਬਿਹਤਰ ਅਵਸਰ ਸਮਝਦਿਆਂ ਜੈੱਟ ਏਅਰਵੇਜ਼ ਲਈ ਰਸਮੀ ਟੈਂਡਰ ਜਮ੍ਹਾ ਨਹੀਂ ਕੀਤਾ। ਇਸ ਮਾਮਲੇ ਤੋਂ ਜਾਣੂ ਇਕ ਸਰੋਤ ਦੇ ਹਵਾਲੇ ਨਾਲ ਇਕ ਅਖਬਾਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਸੀਂ ਏਅਰ ਇੰਡੀਆ ਬਾਰੇ ਵਿਚਾਰ ਕਰ ਰਹੇ ਹਾਂ। ਟੈਂਡਰ ਮਿਲਣ ਤੋਂ ਬਾਅਦ ਇਸ 'ਤੇ ਫੈਸਲਾ ਲਿਆ ਜਾਵੇਗਾ।

ਇਸ ਕਾਰਨ ਨਿਵੇਸ਼ਕ ਹੋ ਰਹੇ ਉਤਸ਼ਾਹਿਤ

ਸੂਤਰ ਨੇ ਦੱਸਿਆ ਕਿ ਏਅਰ ਇੰਡੀਆ ਦਾ 29 ਹਜ਼ਾਰ ਕਰੋੜ ਰੁਪਏ ਦਾ ਕਰਜ਼ ਸਪੈਸ਼ਲ ਪਰਪਜ਼  ੍ਵਹੀਕਲ (ਐਸ.ਪੀ.ਵੀ.) ਏਅਰ ਇੰਡੀਆ ਐਸੇਟਸ ਹੋਲਡਿੰਗ ਨੂੰ ਟਰਾਂਸਫਰ ਕਰਨ ਨਾਲ ਨਿਵੇਸ਼ਕਾਂ ਨੂੰ ਫਾਇਦਾ ਹੋਇਆ ਹੈ। ਇਸ ਨਾਲ ਨਿਵੇਸ਼ਕ ਏਅਰ ਲਾਈਨ ਦੀ ਕੀਮਤ ਨੂੰ ਅਸਾਨੀ ਨਾਲ ਅਦਾ ਕਰ ਸਕਦੇ ਹਨ। ਪਹਿਲਾਂ ਸਰਕਾਰ ਏਅਰ ਇੰਡੀਆ ਵਿਚ ਆਪਣੀ 76 ਪ੍ਰਤੀਸ਼ਤ ਹਿੱਸੇਦਾਰੀ ਵੇਚਣੀ ਚਾਹੁੰਦੀ ਸੀ, ਪਰ ਹੁਣ ਇਸ ਨੂੰ ਵਧਾ ਕੇ 100 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਇਸ ਨਾਲ ਨਿਵੇਸ਼ਕਾਂ ਦਾ ਉਤਸ਼ਾਹ ਵਧਿਆ ਹੈ।

ਨਿਵੇਸ਼ਕ ਕਰ ਰਹੇ ਟੈਂਡਰ ਖੁੱਲਣ ਦਾ ਇੰਤਜ਼ਾਰ

ਲਵਾਸਾ ਕਾਰਪੋਰੇਸ਼ਨ ਅਤੇ ਦਿੱਲੀ ਦੇ ਕਲੋਰਿਜ਼ ਹੋਟਲ ਲਈ ਟੈਂਡਰ ਜਮ੍ਹਾਂ ਕਰਵਾਉਣ ਵਾਲੇ ਅਮਰੀਕੀ ਫੰਡ ਇੰਟਰਅਪਸ ਦਾ ਕਹਿਣਾ ਹੈ ਕਿ ਉਹ ਇੰਡੀਆ ਦੀ ਵਿਕਰੀ ਲਈ ਟੈਂਡਰ ਦਾ ਇੰਤਜ਼ਾਰ ਕਰ ਰਹੇ ਹਨ। ਅਮਰੀਕੀ ਫੰਡ ਦਾ ਕਹਿਣਾ ਹੈ ਕਿ ਉਹ ਸਰਕਾਰੀ ਏਅਰ ਲਾਈਨ ਕੰਪਨੀ ਨੂੰ ਖਰੀਦਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਇਸ ਤੋਂ ਇਲਾਵਾ ਅਮਰੀਕੀ ਫੰਡ ਨੇ ਕੇਂਦਰ ਸਰਕਾਰ ਨੂੰ ਇਸ ਸੌਦੇ ਵਿਚ ਮੇਨਟੇਨੈਂਸ ਯੂਨਿਟ ਨੂੰ ਸ਼ਾਮਲ ਕਰਨ ਦੀ ਬੇਨਤੀ ਵੀ ਕੀਤੀ ਹੈ। ਅਮਰੀਕਨ ਫੰਡ ਇੰਟਰਅਪਸ ਦੇ ਚੇਅਰਮੈਨ ਅਤੇ ਮੁੱਖ ਕਾਰੋਬਾਰੀ ਆਰਕੀਟੈਕਟ ਲਕਸ਼ਮੀ ਪ੍ਰਸਾਦ ਦਾ ਕਹਿਣਾ ਹੈ ਕਿ ਅਸੀਂ ਮੰਤਰਾਲੇ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਅਤੇ ਸਾਡੇ ਸੀਈਓ ਲੂਵਿਸ ਜੋਨਸ ਅਗਲੇ ਹਫਤੇ ਭਾਰਤ ਆਉਣਗੇ। 


Related News