ਅੱਜ ਤੋਂ ਹਿਮਾਚਲ ਦੇ 17 ਲੱਖ ਤੋਂ ਵਧੇਰੇ ਘਰੇਲੂ ਖ਼ਪਤਕਾਰਾਂ ਨੂੰ 60 ਯੂਨਿਟ ਤੱਕ ਬਿਜਲੀ ਮੁਫ਼ਤ
Thursday, Mar 31, 2022 - 03:29 PM (IST)
ਸ਼ਿਮਲਾ - ਅੱਜ ਤੋਂ ਹਿਮਾਚਲ ਦੇ 17 ਲੱਖ ਤੋਂ ਵਧੇਰੇ ਘਰੇਲੂ ਖਪਤਕਾਰਾਂ ਨੂੰ 60 ਯੂਨਿਟ ਤੱਕ ਬਿਜਲੀ ਮੁਫ਼ਤ ਦੀ ਸਹੂਲਤ ਮਿਲੇਗੀ। ਕਿਸਾਨਾਂ ਨੂੰ 30 ਪੈਸੇ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ। ਰਾਜ ਬਿਜਲੀ ਰੈਗੂਲੈਟਰੀ ਕਮਿਸ਼ਨ ਨੇ ਬੁੱਧਵਾਰ ਨੂੰ ਵਿੱਤੀ ਸਾਲ 2022-23 ਦੇ ਲਈ ਬਿਜਲੀ ਦੀਆਂ ਨਵੀਆਂ ਦਰਾਂ ਨੂੰ ਲਾਗੂ ਕਰ ਦਿੱਤੀਆਂ ਗਈਆਂ ਹਨ। ਇਸ ਲਈ ਬਿਜਲੀ ਟੈਰਿਫ਼ ’ਚ 5730.02 ਕਰੋੜ ਰੁਪਏ ਦੀ ਰਕਮ ਰੱਖੀ ਹੈ। ਘਰੇਲੂ ਖਪਤਕਾਰਾਂ 60 ਯੂਨਿਟ ਤੱਕ ਮੁਫ਼ਤ ਬਿਜਲੀ ਦਿੱਤੀ ਜਾਵੇਗੀ ਜੋ ਕਿ ਪਹਿਲਾਂ 3 ਰੁਪਏ 50 ਪੈਸੇ ਪ੍ਰਤੀ ਯੂਨਿਟ ਦਿੱਤੀ ਜਾਂਦੀ ਸੀ। ਮੁਫ਼ਤ ਬਿਜਲੀ ਦਾ ਪੂਰਾ ਖ਼ਰਚ ਸਰਕਾਰ ਅਦਾ ਕਰੇਗੀ। ਇਸ ਤੋਂ ਇਲਾਵਾ ਕਿਸਾਨਾਂ ਨੂੰ 30 ਪੈਸੇ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੇ ਜਿਸਦਾ ਟੈਰਿਫ ਪਹਿਲਾਂ 3 ਰੁਪਏ 90 ਪੈਸੇ ਸੀ ਜਿਸ ਵਿਚੋਂ 3 ਰੁਪਏ 60 ਪੈਸੇ ਦੀ ਸਬਸਿਡੀ ਸਰਕਾਰ ਦੇਵੇਗੀ। 125 ਯੂਨਿਟ ਤੱਕ ਬਿਜਲੀ ਖਪਤਕਾਰਾਂ ਨੂੰ 1 ਰੁਪਏ ਪ੍ਰਤੀ ਯੂਨਿਟ ਦੀ ਦਰ 'ਤੇ ਬਿਜਲੀ ਮਿਲਿਆ ਕਰੇਗੀ। ਇਸਦੇ 2 ਸਲੈਬ ਬਣਾਏ ਗਏ ਹਨ ਜਿਸ ’ਚ ਇਕ ਸਲੈਬ ’ਤੇ 125 ਯੂਨਿਟ ਤੱਕ 1 ਰੁਪਏ ਪ੍ਰਤੀ ਯੂਨਿਟ ਵਸੂਲੇ ਜਾਣਗੇ ਜਦਕਿ ਦੂਸਰੀ ਸਲੈਬ ’ਚ ਆਉਣ ਵਾਲਿਆਂ ਕੋਲੋਂ 125 ਯੂਨਿਟ ਤੱਕ 1 ਰੁਪਏ 85 ਪੈਸੇ ਪ੍ਰਤੀ ਯੂਨਿਟ ਵਸੂਲੇ ਜਾਣਗੇ। ਇਸ ’ਚ 2 ਰੁਪਏ 30 ਪੈਸੇ ਸਰਕਾਰੀ ਸਬਸਿਡੀ ਹੋਵੇਗੀ । 126 ਯੂਨਿਟ ਤੋਂ 300 ਯੂਨਿਟ ਤੱਕ ਬਿਜਲੀ ਦੇ ਖਪਤਕਾਰਾਂ ਲਈ ਟੈਰਿਫ ਰੇਟ 5 ਰੁਪਏ 5 ਪੈਸੇ ਰੱਖਿਆ ਗਿਆ ਹੈ ਜਿਸ ’ਤੇ ਸਰਕਾਰੀ ਸਬਸਿਡੀ 1 ਰੁਪਏ 10 ਪੈਸੇ ਮਿਲੇਗੀ ਅਤੇ ਰੇਟ 3 ਰੁਪਏ 95 ਪੈਸੇ ਪ੍ਰਤੀ ਯੂਨਿਟ ਦਾ ਲੱਗੇਗਾ।
ਇਹ ਵੀ ਪੜ੍ਹੋ : ਘਟਣਗੇ ਇਨ੍ਹਾਂ ਦਾਲਾਂ ਦੇ ਰੇਟ , ਸਰਕਾਰ ਨੇ ਦਰਾਮਦ ਨੂੰ ‘ਫ੍ਰੀ ਰੇਂਜ’ ਵਿਚ ਰੱਖਣ ਦਾ ਕੀਤਾ ਫੈਸਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।