ਪੁਰਜੇ ਮਹਿੰਗੇ ਹੋਣ ਕਾਰਨ ਵੱਧ ਸਕਦੀਆਂ ਨੇ ਟੈਲੀਵਿਜ਼ਨ ਤੇ ਲੈਪਟਾਪ ਦੀਆਂ ਕੀਮਤਾਂ

06/02/2023 1:19:00 PM

ਨਵੀਂ ਦਿੱਲੀ - ਟੈਲੀਵਿਜ਼ਨਾਂ ਵਿੱਚ ਵਰਤੇ ਜਾਂਦੇ ਓਪਨ ਸੈੱਲਾਂ ਦੀ ਕੀਮਤਾਂ ਵਧਣ ਕਾਰਨ ਟੈਲੀਵਿਜ਼ਨ ਨਿਰਮਾਤਾ ਹੁਣ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਜਾ ਰਹੇ ਹਨ। ਟੈਲੀਵਿਜ਼ਨ ਦੇ ਨਾਲ ਹੀ ਲੈਪਟਾਪ ਅਤੇ ਸਮਾਰਟਫ਼ੋਨ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ। ਇਸ ਸਬੰਧ ਵਿੱਚ ਟੀਵੀ ਨਿਰਮਾਤਾਵਾਂ ਅਨੁਸਾਰ ਓਪਨ ਸੇਲ ਦੀਆਂ ਕੀਮਤਾਂ ਵਿੱਚ ਔਸਤਨ 15 ਫ਼ੀਸਦੀ ਦਾ ਵਾਧਾ ਹੋਇਆ ਹੈ। ਟੈਲੀਵਿਜ਼ਨ ਦੇ ਪੁਰਜਿਆਂ ਦੀ ਕੀਮਤਾਂ ਵਿੱਚ ਵਾਧਾ ਹੋਣ ਨਾਲ ਸਮਾਰਟਫੋਨ ਜਾਂ ਲੈਪਟਾਪ ਦੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (IDC) ਦੇ ਅੰਕੜਿਆਂ ਮੁਤਾਬਕ 2022 ਦੌਰਾਨ ਦੇਸ਼ 'ਚ ਸਮਾਰਟਫੋਨ ਦੀ ਸਪਲਾਈ ਪਿਛਲੇ ਸਾਲ ਦੇ ਮੁਕਾਬਲੇ 10 ਫ਼ਾਸਦੀ ਘੱਟ ਕੇ 144 ਮਿਲੀਅਨ ਰਹਿ ਗਈ ਸੀ।  

ਦੱਸ ਦੇਈਏ ਕਿ ਓਪਨ ਸੈੱਲ ਟੈਲੀਵਿਜ਼ਨ ਦਾ ਇੱਕ ਪ੍ਰਮੁੱਖ ਹਿੱਸਾ ਹੁੰਦਾ ਹੈ। ਟੈਲੀਵਿਜ਼ਨ ਦੀ ਕੁੱਲ ਲਾਗਤ ਵਿੱਚ ਇਸ ਦੀ 60 ਤੋਂ 65 ਫ਼ੀਸਦੀ ਤੱਕ ਹਿੱਸੇਦਾਰੀ ਹੁੰਦੀ ਹੈ। ਇਸ ਦੀ ਵਰਤੋਂ ਮੋਬਾਈਲ ਫੋਨਾਂ ਵਿੱਚ ਵੀ ਕੀਤੀ ਜਾਂਦੀ ਹੈ ਪਰ ਲਾਗਤ ਵਿੱਚ ਇਸ ਦੀ ਹਿੱਸੇਦਾਰੀ ਟੀਵੀ ਦੇ ਮੁਕਾਬਲੇ ਘੱਟ ਹੁੰਦੀ ਹੈ। 32-ਇੰਚ ਟੀਵੀ ਵਿੱਚ ਵਰਤੇ ਜਾਣ ਵਾਲਾ ਓਪਨ ਸੈੱਲ ਦੀ ਕੀਮਤ ਲਗਭਗ 27 ਡਾਲਰ ਪ੍ਰਤੀ ਪੈਨਲ ਹੁੰਦੀ ਹੈ। ਡਿਕਸਨ ਕੰਟਰੈਕਟ 'ਤੇ ਟੀਵੀ ਬਣਾਉਂਦਾ ਹੈ, ਜਿਸ ਨੇ ਵਧੀ ਹੋਈ ਲਾਗਤ ਦਾ ਸਾਰਾ ਬੋਝ ਆਪਣੇ ਗਾਹਕਾਂ 'ਤੇ ਪਾ ਦਿੱਤਾ ਹੈ। 

ਦੂਜੇ ਪਾਸੇ ਕੋਡਕ ਬ੍ਰਾਂਡ ਦੀ ਲਾਇਸੰਸਧਾਰੀ ਕੰਪਨੀ ਸੁਪਰ ਪਲਾਸਟ੍ਰੋਨਿਕਸ ਵੀ ਜੂਨ ਤੋਂ ਟੀਵੀ ਦੀਆਂ ਕੀਮਤਾਂ ਵਿੱਚ 10 ਫ਼ੀਸਦੀ ਤੱਕ ਦਾ ਵਾਧਾ ਕਰ ਰਹੀ ਹੈ। ਪਲਾਸਟਿਕ ਦੇ ਇਕ ਅਧਿਕਾਰੀ ਅਨੁਸਾਰ ਪੈਨਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਹਨਾਂ ਦੀਆਂ ਕੀਮਤਾਂ ਹੁਣ ਤੱਕ 25 ਤੋਂ 30 ਫ਼ੀਸਦੀ ਤੱਕ ਵੱਧ ਚੁੱਕੀ ਹੈ। ਸੂਤਰਾਂ ਅਨੁਸਾਰ ਕੰਪਨੀ ਨੂੰ 43 ਇੰਚ ਤੋਂ ਵੱਡੀ ਸਕ੍ਰੀਨ ਵਾਲੇ ਟੀਵੀ ਦੀ ਵਿਕਰੀ ਵੱਧ ਹੋਣ ਦੀ ਉਮੀਦ ਹੈ, ਜਿਸ ਨਾਲ ਕੀਮਤਾਂ ਹੋਰ ਵਧ ਸਕਦੀਆਂ ਹਨ।  
 


rajwinder kaur

Content Editor

Related News