ਮਾਮੂਲੀ ਕਮੀ ਨਾਲ Hero MotoCorp ਨੂੰ 909 ਕਰੋੜ ਦਾ ਲਾਭ, ਲਾਗਤ ਮੁੱਲ ਕਾਰਨ ਲੱਗਾ ਝਟਕਾ

Thursday, Jul 26, 2018 - 11:16 AM (IST)

ਨਵੀਂ ਦਿੱਲੀ — ਹੀਰੋ ਮੋਟੋਕਾਰਪ ਦਾ ਮੁਨਾਫਾ ਜੂਨ 2018 ਨੂੰ ਖ਼ਤਮ ਹੋਈ ਤਿਮਾਹੀ ਦੇ ਦੌਰਾਨ ਲਗਭਗ ਫਲੈਟ ਰਿਹਾ। ਇਸ ਸਮੇਂ ਦੌਰਾਨ, ਕੰਪਨੀ ਨੇ ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ 914.04 ਕਰੋੜ ਰੁਪਏ ਦੇ ਮੁਕਾਬਲੇ , ਇਸ ਸਾਲ 0.53 ਫੀਸਦੀ ਦੀ ਗਿਰਾਵਟ ਨਾਲ 909.17 ਕਰੋੜ ਰੁਪਏ ਦਾ ਮੁਨਾਫਾ ਕਮਾਇਆ।
ਇਕ ਬਿਆਨ ਵਿਚ ਹੀਰੋ ਮੋਟੋ ਨੇ ਕਿਹਾ ਕਿ ਅਪ੍ਰੈਲ-ਜੂਨ 2018 ਦੀ ਮਿਆਦ ਦੌਰਾਨ ਹਰਿਦੁਆਰ ਯੂਨਿਟ ਲਈ ਟੈਕਸ ਲਾਭ ਖਤਮ ਹੋਣ ਨਾਲ ਉਸਦੇ ਪ੍ਰੋਫਿਟ ਆਫਟਰ ਟੈਕਸ(ਪੀ.ਏ.ਟੀ.) ਨੂੰ ਝਟਕਾ ਲੱਗਾ ਹੈ। ਇਸ ਤੋਂ ਇਲਾਵਾ ਲਾਗਤ ਮੁੱਲ ਵਿਚ ਵਾਧੇ ਕਾਰਨ ਵੀ ਮਾਰਜਨ 'ਚ ਕਮੀ ਆਈ ਹੈ।
ਕੰਪਨੀ ਦੇ ਬੋਰਡ ਨੇ ਏਥਰ ਊਰਜਾ ਵਿਚ 130 ਕਰੋੜ ਰੁਪਏ ਦੇ ਨਿਵੇਸ਼ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਮਾਰਜਨ 'ਚ ਆਈ ਗਿਰਾਵਟ
ਚਾਲੂ ਮਾਲੀ ਸਾਲ 2018-19 ਦੀ ਪਹਿਲੀ ਤਿਮਾਹੀ ਦੌਰਾਨ ਕੰਪਨੀ ਦਾ ਐਬਿਟਡਾ ਮਾਰਜਨ ਦੀ ਦਰ ਘਟ ਕੇ 15.6 ਫੀਸਦੀ ਰਹਿ ਗਈ ਜਦੋਂਕਿ ਇਕ ਸਾਲ ਪਹਿਲਾਂ ਇਸੇ ਅਰਸੇ ਦੌਰਾਨ ਇਹ ਅੰਕੜਾ 16.3 ਫੀਸਦੀ ਰਿਹਾ ਸੀ। ਇਸ ਦੇ ਨਾਲ ਹੀ ਅਪਰੈਲ-ਜੂਨ ਦੌਰਾਨ ਹੀਰੋ ਮੋਟੋਕਾਰਪ ਦੇ ਚਾਲੂ ਮਾਲੀਏ ਵਿਚ ਵਾਧਾ ਹੋਇਆ ਹੈ ਜੋ ਇਕ ਸਾਲ ਪਹਿਲਾਂ ਇਸੇ ਸਮੇਂ 8620 ਕਰੋੜ ਰੁਪਏ ਦੇ ਮੁਕਾਬਲੇ 8810 ਕਰੋੜ ਰੁਪਏ ਹੋ ਗਿਆ।


Related News