ਕੋਵਿਡ-19 ਦਾ ਅਸਰ : ਹੀਰੋ ਨੇ ਭਾਰਤ 'ਚ ਆਪਣੇ ਸਾਰੇ ਕਾਰਖ਼ਾਨੇ ਬੰਦ ਕੀਤੇ
Wednesday, Apr 21, 2021 - 01:24 PM (IST)
ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਭਾਵ ਹੁਣ ਆਟੋ ਉਦਯੋਗ 'ਤੇ ਦਿਖਾਈ ਦੇ ਰਿਹਾ ਹੈ। ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਕੰਪਨੀ ਹੀਰੋ ਮੋਟੋਕਾਰਪ ਭਾਰਤ ਵਿਚ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਵਿਚਕਾਰ ਆਪਣੇ ਸਾਰੇ ਪਲਾਂਟ ਅਤੇ ਨਿਰਮਾਣ ਯੂਨਿਟਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਉਹ 22 ਅਪ੍ਰੈਲ ਤੋਂ 1 ਮਈ ਤੱਕ ਪੜਾਅਵਾਰ ਇਹ ਯੂਨਿਟ ਬੰਦ ਰੱਖੇਗੀ।
ਹੀਰੋ ਮੋਟੋਕਾਰਪ ਨੇ ਕਿਹਾ ਕਿ ਇਸ ਦੌਰਾਨ ਉਹ ਆਪਣੇ ਨਿਰਮਾਣ ਪਲਾਂਟਾਂ ਵਿਚ ਰੱਖ-ਰਖਾਅ ਦੇ ਜ਼ਰੂਰੀ ਕਰਨ ਵਾਲੇ ਕੰਮ ਕਰੇਗੀ।
ਇਹ ਵੀ ਪੜ੍ਹੋ- ਸਰਕਾਰ ਨੇ ਕੋਰੋਨਾ ਦੀ ਦਵਾਈ ਰੈਮਡੇਸਿਵਿਰ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ
ਇਸ ਦੌਰਾਨ ਕੰਪਨੀ ਦਾ ਗਲੋਬਲ ਪਾਰਟਸ ਸੈਂਟਰ (ਜੀ. ਪੀ. ਸੀ.) ਵੀ ਬੰਦ ਰਹੇਗਾ। ਹੀਰੋ ਮੋਟੋਕਾਰਪ ਦੇ ਪਲਾਂਟ ਹਰਿਆਣਾ ਦੇ ਗੁਰੂਗ੍ਰਾਮ, ਘਰੂਹੇੜਾ, ਆਂਧਰਾ ਪ੍ਰਦੇਸ਼ ਦੇ ਚਿਤੂਰ, ਉਤਰਾਖੰਡ ਦੇ ਹਰਿਦੁਆਰ, ਰਾਜਸਥਾਨ ਦੇ ਨੀਮਰਾਨਾ ਅਤੇ ਗੁਜਰਾਤ ਦੇ ਹਲੋਲ ਵਿਚ ਹਨ। ਇਨ੍ਹਾਂ ਫੈਕਟਰੀਆਂ ਵਿਚ 80,000 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਹਾਲਾਂਕਿ, ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਵਜ੍ਹਾ ਨਾਲ ਮੰਗ ਪੂਰੀ ਕਰਨ ਦੀ ਸਰਮੱਰਥਾ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਇਸ ਬੰਦ ਦੀ ਭਰਪਾਈ ਆਉਣ ਵਾਲੇ ਸਮੇਂ ਵਿਚ ਕੀਤੀ ਜਾਵੇਗੀ। ਕੰਪਨੀ ਨੇ ਦੱਸਿਆ ਕਿ ਉਸ ਦੇ ਸਾਰੇ ਕਾਰਪੋਰੇਟ ਦਫ਼ਤਰਾਂ ਵਿਚ ਘਰੋਂ ਕੰਮ ਹੋ ਰਿਹਾ ਹੈ ਅਤੇ ਬਹੁਤ ਘੱਟ ਕਰਮਚਾਰੀ ਵਾਰੋ-ਵਾਰੀ ਦਫ਼ਤਰ ਆਉਂਦੇ ਹਨ।
ਇਹ ਵੀ ਪੜ੍ਹੋ- ਕੋਰੋਨਾ ਕਾਰਨ ਹੁਣ ਇਸ ਮੁਲਕ ਨੇ ਟਾਲਿਆ ਭਾਰਤ ਨਾਲ ਏਅਰ ਬੱਬਲ ਕਰਾਰ
►ਕੋਰੋਨਾ ਕਾਰਨ ਦੁਬਾਰਾ ਸ਼ਟਡਾਊਨ ਹੋ ਰਹੇ ਕਾਰੋਬਾਰਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ