ਦਸੰਬਰ ''ਚ ਹੀਰੋ ਮੋਟੋਕਾਰਕ ਦੀ ਵਿਕਰੀ 6.41 ਫੀਸਦੀ ਘਟੀ

01/03/2020 11:18:24 AM

ਨਵੀਂ ਦਿੱਲੀ—ਦੇਸ਼ ਦੀਆਂ ਸਭ ਤੋਂ ਵੱਡੀਆਂ ਦੋ-ਪਹੀਆਂ ਵਾਹਨ ਨਿਰਮਾਤਾ ਕੰਪਨੀ, ਹੀਰੋ ਮੋਟੋਕਾਰਪ ਦੀ ਦਸੰਬਰ 2019 ਦੀ ਵਿਕਰੀ 6.41 ਫੀਸਦੀ ਘਟ ਕੇ 4,24,845 ਇਕਾਈ ਰਹਿ ਗਈ ਹੈ। ਹੀਰੋ ਮੋਟੋਕਾਰਪ ਨੇ ਪਿਛਲੇ ਸਾਲ ਇਸ ਮਹੀਨੇ 'ਚ 4,53,985  ਵਾਹਨ ਵੇਚੇ ਸਨ। ਕੰਪਨੀ ਨੇ ਵੀਰਵਾਰ ਨੂੰ ਦੱਸਿਆ ਕਿ ਪਿਛਲੇ ਮਹੀਨੇ ਉਸ ਦੀਆਂ ਕੁੱਲ ਮੋਟਸਾਈਕਲਾਂ ਦੀ ਵਿਕਰੀ 3.35 ਫੀਸਦੀ ਘਟ ਕੇ 4,03,625 ਇਕਾਈ ਰਹੀ, ਜਦੋਂਕਿ ਦਸੰਬਰ 2018 'ਚ ਵਿਕਰੀ 4,36,612 ਮੋਟਰਸਾਈਕਲਾਂ ਕੀਤੀਆਂ ਸਨ। ਇਸ ਦੌਰਾਨ ਕੁੱਲ ਸਕੂਟਰ ਵਿਕਰੀ 41.66 ਫੀਸਦੀ ਦੀ ਵੱਡੀ ਗਿਰਾਵਟ 'ਚ 21,220 ਇਕਾਈ ਰਹੀ ਜੋ ਇਸ ਤੋਂ ਪਿਛਲੇ ਸਾਲ ਪਹਿਲਾਂ ਇਸ ਮਹੀਨੇ 36,373 ਇਕਾਈ ਸੀ। ਕੰਪਨੀ ਦੀ ਘਰੇਲੂ ਵਿਕਰੀ ਦਸੰਬਰ 19 'ਚ 5.6 ਫੀਸਦੀ ਘਟ ਕੇ 4,12,009 ਇਕਾਈ ਰਹੀ। ਇਹ ਅੰਕੜਾ ਇਕ ਸਾਲ ਪਹਿਲਾਂ 4,36,591 ਦਾ ਸੀ। ਕੰਪਨੀ ਦਾ ਵੀ ਡਿੱਗ ਕੇ ਦਸੰਬਰ, 19 'ਚੋਂ 12,836 ਇਕਾਈ ਰਿਹਾ। ਦਸੰਬਰ 2018 'ਚ ਇਹ ਅੰਕੜਾ 17,394 ਇਕਾਈਆਂ ਦਾ ਸੀ।


Aarti dhillon

Content Editor

Related News