ਹੀਰੋ ਇਲੈਕਟ੍ਰਿਕ ਨੇ ਨਵੇਂ ਮਾਡਲ ਤੋਂ ਚੁੱਕਿਆ ਪਰਦਾ, ਅਗਲੀ ਤਿਮਾਹੀ ’ਚ ਹੋਵੇਗੀ ਪੇਸ਼ਕਸ਼
Tuesday, Mar 01, 2022 - 01:16 PM (IST)
ਆਟੋ ਡੈਸਕ– ਹੀਰੋ ਇਲੈਕਟ੍ਰਿਕ ਨੇ ਮੰਗਲਵਾਰ ਨੂੰ ਘਰੇਲੂ ਬਾਜ਼ਾਰ ਲਈ ਇਕ ਨਵੇਂ ਦੋਪਹੀਆ ਮਾਡਲ ਹੀਰੋ ਐਡੀ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਲੈਕਟ੍ਰਿਕ ਸਕੂਟਰ ਦਾ ਇਸਤੇਮਾਲ ਕਰਨਾ ਆਸਾਨ ਹੈ ਅਤੇ ਇਹ ਘੱਟ ਦੂਰ ਦੀ ਯਾਤਰਾ ਲਈ ਆਦਰਸ਼ ਹੈ। ਹੀਰੋ ਐਡੀ ਫਾਇੰਡ ਮਾਈ ਬਾਈਕ, ਜ਼ਿਆਦਾ ਬੂਟ ਸਪੇਸ ਅਤੇ ਰਿਵਰਸ ਮੋਡ ਵਰਗੀਆਂ ਸੁਵਿਧਾਵਾਂ ਨਾਲ ਲੈਸ ਹੈ।
ਇਲੈਕਟ੍ਰਿਕ ਸਕੂਟਰ ਦੋ ਰੰਗਾਂ- ਪੀਲੇ ਅਤੇ ਹਲਕੇ ਨੀਲੇ ’ਚ ਆਏਗਾ ਅਤੇ ਇਸ ਨੂੰ ਚਲਾਉਣ ਲਈ ਕਿਸੇ ਲਾਇਸੰਸ ਜਾਂ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੋਵੇਗੀ। ਹੀਰੋ ਇਲੈਕਟ੍ਰਿਕ ਇਸ ਗੱਡੀ ਨੂੰ ਅਗਲੀ ਤਿਮਾਹੀ ’ਚ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਹੀਰੋ ਇਲੈਕਟਰਿਕ ਦੇ ਪ੍ਰਬੰਧ ਨਿਰਦੇਸ਼ਕ ਨਵੀਨ ਮੁੰਜਾਲ ਨੇ ਕਿਹਾ, ‘ਅਸੀਂ ਹੀਰੋ ’ਚ ਆਪਣੇ ਆਉਣ ਵਾਲੇ ਪ੍ਰੋਡਕਟ ਹੀਰੋ ਐਡੀ ਦਾ ਐਲਾਨ ਕਰਦੇ ਹੋਏ ਉਤਸ਼ਾਹਿਤ ਹਾਂ। ਕੰਪਨੀ ਨੂੰ ਭਰੋਸਾ ਹੈ ਕਿ ਹੀਰੋ ਏਡੀ ਇਕ ਆਦਰਸ਼ ਵਿਕਲਪਿਕ ਮੋਬਿਲਿਟੀ ਬਦਲ ਬਣੇਗਾ।