ਹੈਲਥ ਇੰਸ਼ੋਰੈਂਸ ਖਰੀਦਣ ''ਚ ਔਰਤਾਂ ਦੀ ਗਿਣਤੀ ਦੋ ਸਾਲਾਂ ''ਚ ਹੋਈ ਦੁੱਗਣੀ

11/24/2019 8:42:56 AM

ਨਵੀਂ ਦਿੱਲੀ— ਭਾਰਤ 'ਚ ਔਰਤਾਂ ਵੀ ਪਹਿਲਾਂ ਦੇ ਮੁਕਾਬਲੇ ਇੰਸ਼ੋਰੈਂਸ ਪ੍ਰਤੀ ਜ਼ਿਆਦਾ ਜਾਗਰੂਕ ਹੋਈਆਂ ਹਨ। ਪਾਲਿਸੀ ਬਾਜ਼ਾਰ ਦੀ ਇਕ ਰਿਪੋਰਟ ਮੁਤਾਬਕ ਵਿੱਤੀ ਸਾਲ 2018-19 'ਚ ਭਾਰਤ 'ਚ ਹੈਲਥ ਇੰਸ਼ੋਰੈਂਸ ਖਰੀਦਣ ਵਾਲਿਆਂ 'ਚ ਔਰਤਾਂ ਦੀ ਗਿਣਤੀ 19 ਫ਼ੀਸਦੀ ਹੋ ਗਈ ਹੈ।

2016-17 ਤੱਕ ਇਹ ਅੰਕੜਾ ਸਿਰਫ 9 ਫ਼ੀਸਦੀ ਹੀ ਸੀ। ਰਿਪੋਰਟ ਮੁਤਾਬਕ ਜੋ ਔਰਤਾਂ ਹੈਲਥ ਇੰਸ਼ੋਰੈਂਸ ਲੈ ਰਹੀਆਂ ਹਨ, ਉਨ੍ਹਾਂ 'ਚ ਹਰ 10 'ਚੋਂ 6 ਔਰਤਾਂ 5 ਲੱਖ ਰੁਪਏ ਤੋਂ ਜ਼ਿਆਦਾ ਦਾ ਸਮ ਇੰਸ਼ੋਰਡ ਚੁਣਦੀਆਂ ਹਨ।
ਭਾਰਤ ਦੇ 15 ਸੂਬਿਆਂ ਦੀਆਂ 10,000 ਔਰਤਾਂ ਨਾਲ ਗੱਲਬਾਤ ਦੇ ਆਧਾਰ 'ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ। 2018-19 'ਚ ਹੈਲਥ ਇੰਸ਼ੋਰੈਂਸ ਪਾਲਿਸੀ ਲੈਣ ਵਾਲਿਆਂ ਦੇ ਰੂਪ 'ਚ ਔਰਤਾਂ ਦੀ ਗਿਣਤੀ 2017-18 ਦੇ ਮੁਕਾਬਲੇ 57 ਫ਼ੀਸਦੀ ਵਧੀ ਹੈ। 5 ਤੋਂ 10 ਲੱਖ ਰੁਪਏ ਸਮ ਇੰਸ਼ੋਰਡ ਵਾਲੇ ਹੈਲਥ ਪਲਾਨ ਦੀ ਵਿਕਰੀ 2018-19 'ਚ 80 ਫ਼ੀਸਦੀ ਵਧੀ ਹੈ। ਉਥੇ ਹੀ 10 ਲੱਖ ਰੁਪਏ ਤੋਂ ਜ਼ਿਆਦਾ ਬਰਾਬਰ ਇੰਸ਼ੋਰਡ ਵਾਲੀ ਪਾਲਿਸੀ ਦੀ ਬੁਕਿੰਗ 61 ਫ਼ੀਸਦੀ ਵਧੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਲਿਸੀ ਖਰੀਦਣ ਵਾਲੀਆਂ ਔਰਤਾਂ ਦੀ ਗਿਣਤੀ ਵਧਣ ਦਾ ਸਾਫ਼ ਮਤਲਬ ਹੈ ਕਿ ਉਹ ਹੁਣ ਵਿੱਤੀ ਫੈਸਲਾ ਲੈਣ 'ਚ ਜ਼ਿਆਦਾ ਸਮਰੱਥ ਹੋ ਰਹੀਆਂ ਹਨ।
 

25 ਤੋਂ 45 ਸਾਲ ਉਮਰ ਦੀ ਗਿਣਤੀ ਵੱਧ
ਮਹਿਲਾ ਪਾਲਿਸੀਧਾਰਕਾਂ ਦੀ ਉਮਰ ਦੀ ਗੱਲ ਕਰੀਏ ਤਾਂ ਸਰਵੇ 'ਚ ਇਹ ਦੇਖਣ ਨੂੰ ਮਿਲਿਆ ਹੈ ਕਿ ਹੈਲਥ ਪਲਾਨ ਖਰੀਦਣ ਵਾਲੀਆਂ ਔਰਤਾਂ ਦੀ ਇਕ ਵੱਡੀ ਗਿਣਤੀ (ਸਰਵੇ 'ਚ ਸ਼ਾਮਲ ਔਰਤਾਂ ਦਾ ਦੋ-ਤਿਹਾਈ ਹਿੱਸਾ) 25 ਤੋਂ 45 ਸਾਲ ਦੀ ਉਮਰ ਦੇ ਦਰਮਿਆਨ ਦੀ ਹੈ। ਇਹ ਟਰੈਂਡ ਦਰਸਾਉਂਦਾ ਹੈ ਕਿ ਔਰਤਾਂ ਹੁਣ ਆਪਣੇ ਕਰੀਅਰ ਦੇ ਸ਼ੁਰੂਆਤੀ ਸਾਲਾਂ 'ਚ ਹੀ ਬੀਮਾਰੀਆਂ ਲਈ ਸੁਰੱਖਿਆ ਹਾਸਲ ਕਰਨ ਨੂੰ ਪਹਿਲ ਦੇਣ ਲੱਗੀਆਂ ਹਨ।


Related News