HDFC ਦੀ ਵੈੱਬਸਾਈਟ ਹੁਣ ਛੇ ਭਾਰਤੀ ਭਾਸ਼ਾਵਾਂ ''ਚ ਵੀ ਉਪਲੱਬਧ

10/20/2019 4:25:12 PM

ਮੁੰਬਈ—ਆਵਾਸ ਰਿਣ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਐੱਚ.ਡੀ.ਐੱਫ.ਸੀ. ਲਿਮਟਿਡ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਵੈੱਬਸਾਈਟ ਨੂੰ ਅੰਗਰੇਜ਼ੀ ਦੀਆਂ ਹੋਰ ਛੇ ਭਾਰਤੀ ਭਾਸ਼ਾਵਾਂ 'ਚ ਵੀ ਉਪਲੱਬਧ ਕਰਵਾਇਆ ਹੈ। ਘਰ ਖਰੀਦਾਰਾਂ ਨੂੰ ਆਵਾਸ ਕਰਜ਼ ਨਾਲ ਸੰਬੰਧਤ ਜਾਣਕਾਰੀਆਂ ਆਸਾਨੀ ਨਾਲ ਉਪਲੱਬਧ ਕਰਵਾਉਣ ਲਈ ਇਹ ਕੀਤਾ ਗਿਆ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੀ ਵੈੱਬਸਾਈਟ ਜਦੋਂ ਅੰਗਰੇਜ਼ੀ ਦੇ ਨਾਲ ਹੀ ਹਿੰਦੀ, ਮਰਾਠੀ, ਤਮਿਲ, ਤੇਲਗੂ, ਮਲਿਆਲਮ ਅਤੇ ਕੰਨੜ 'ਚ ਵੀ ਉਪਲੱਬਧ ਹੈ। ਉਸ ਨੇ ਕਿਹਾ ਕਿ ਉਹ ਵਿੱਤੀ ਖੇਤਰ ਦੀ ਇਕੱਲੀ ਕੰਪਨੀ ਹੈ ਜਿਸ ਦੀ ਵੈੱਬਸਾਈਟ ਛੇ ਭਾਰਤੀ ਭਾਸ਼ਾਵਾਂ 'ਚ ਉਪਲੱਬਧ ਹੈ। ਉਸ ਨੇ ਕਿਹਾ ਕਿ ਇੰਟਰਨੈੱਟ ਅਤੇ ਸਮਾਰਟਫੋਨ ਦੀ ਵਧਦੀ ਵਰਤੋਂ ਅਤੇ ਖੇਤਰੀ ਭਾਸ਼ਾਵਾਂ ਦੇ ਉਪਯੋਕਤਾਵਾਂ ਦੀ ਵਿਸ਼ੇਸ਼ਕਰ ਛੋਟੇ ਸ਼ਹਿਰਾਂ 'ਚ ਵੱਧਦੀ ਗਿਣਤੀ ਨੇ ਸੰਬੰਧਤ ਸੂਚਨਾਵਾਂ ਖੇਤਰੀ ਭਾਸ਼ਾਵਾਂ 'ਚ ਵੀ ਉਪਲੱਬਧ ਕਰਵਾਉਣਾ ਮਹੱਤਵਪੂਰਨ ਬਣਾ ਦਿੱਤਾ ਹੈ। ਕੰਪਨੀ ਦੀ ਪ੍ਰਬੰਧ ਨਿਰਦੇਸ਼ਕ ਰੇਣੂ ਸੂਦ ਕਣਾਰਡ ਨੇ ਇਸ ਬਾਰੇ 'ਚ ਕਿਹਾ ਕਿ ਅਸੀਂ ਇਹ ਸਾਂਝਾ ਕਰਦੇ ਹੋਏ ਖੁਸ਼ ਹਾਂ ਕਿ ਅਸੀਂ ਬੀ.ਐੱਫ.ਐੱਸ.ਆਈ. ਖੇਤਰ ਦੇ ਉਨ੍ਹਾਂ ਚੁਨਿੰਦਾ ਬ੍ਰਾਂਡਾਂ 'ਚੋਂ ਹੈ, ਜਿਸ ਨੇ ਭਾਸ਼ਾ ਸਥਾਨਕਰਨ ਤਕਨਾਲੋਜੀ 'ਤੇ ਅਮਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਪਭੋਕਤਾਵਾਂ ਨੂੰ ਉਨ੍ਹਾਂ ਦੀ ਪਸੰਦੀਦਾ ਭਾਸ਼ਾ 'ਚ ਡਿਜੀਟਲ ਸਮੱਗਰੀ ਮੁਹੱਈਆ ਕਰਵਾਉਣ ਦੀ ਡਿਜੀਟਲ ਭਾਰਤ ਮੁਹਿੰਮਦੀ ਵੀ ਤਰਜ 'ਤੇ ਹੈ। ਖੇਤਰੀ ਭਾਸ਼ਾਵਾਂ ਦੀ ਵੈੱਬਸਾਈਟ ਹੋਣ ਨਾਲ ਸਾਨੂੰ ਉਪਭੋਕਤਾਵਾਂ ਤੱਕ ਪਹੁੰਚਣ 'ਚ ਮਦਦ ਮਿਲੇਗੀ, ਜਿਥੇ ਤੱਕ ਅਤੀਂ ਨਹੀਂ ਪਹੁੰਚ ਸਕੇ ਹਾਂ।  
 


Aarti dhillon

Content Editor

Related News