HDFC ਬੈਂਕ ਦਾ ਛੋਟੇ ਉਦਯੋਗਾਂ ਨੂੰ ਦਿੱਤਾ ਕਰਜ਼ਾ 3 ਸਾਲ ’ਚ ਹੋਇਆ ਦੁੱਗਣਾ

02/20/2020 10:56:30 PM

ਮੁੰਬਈ (ਭਾਸ਼ਾ)-ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਦਾ ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਸ. ਐੱਮ. ਈ.) ਨੂੰ ਦਿੱਤਾ ਗਿਆ ਕਰਜ਼ਾ ਪਿਛਲੇ ਲਗਭਗ 3 ਸਾਲਾਂ ’ਚ ਰਿਕਾਰਡ ਰੂਪ ’ਚ ਵਧਿਆ ਹੈ। ਇਹ ਦਸੰਬਰ 2019 ’ਚ ਵਧ ਕੇ 1.48 ਲੱਖ ਕਰੋਡ਼ ਰੁਪਏ ’ਤੇ ਪਹੁੰਚ ਗਿਆ, ਜੋ ਮਾਰਚ 2017 ’ਚ 74,000 ਕਰੋਡ਼ ਰੁਪਏ ਸੀ। ਇਸ ਦੇ ਨਾਲ ਬੈਂਕ ਦੀ ਐੱਸ. ਐੱਮ. ਈ. ਦੇ 16 ਲੱਖ ਕਰੋਡ਼ ਰੁਪਏ ਦੇ ਕਰਜ਼ਾ ਬਾਜ਼ਾਰ ’ਚ 9 ਫ਼ੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਹੋ ਗਈ ਹੈ। ਆਰ. ਬੀ. ਆਈ. ਦੇ ਅੰਕੜਿਆਂ ਅਨੁਸਾਰ ਜੂਨ 2019 ਤੱਕ ਐੱਸ. ਐੱਮ. ਈ. ਨੂੰ ਦਿੱਤਾ ਗਿਆ ਕੁਲ ਕਰਜ਼ਾ 15.7 ਲੱਖ ਕਰੋਡ਼ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 10 ਫ਼ੀਸਦੀ ਵਾਧੇ ਨੂੰ ਦਰਸਾਉਂਦਾ ਹੈ। ਐੱਚ. ਡੀ. ਐੱਫ. ਸੀ. ਬੈਂਕ ਐੱਸ. ਐੱਮ. ਈ. ਨੂੰ ਕੁਲ 1.48 ਲੱਖ ਕਰੋਡ਼ ਰੁਪਏ ਦੇ ਕਰਜ਼ੇ ਨਾਲ ਇਸ ਮਾਮਲੇ ’ਚ ਦੂਜੇ ਸਥਾਨ ’ਤੇ ਆ ਗਿਆ ਹੈ। ਉਥੇ ਹੀ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 2.7 ਲੱਖ ਕਰੋਡ਼ ਰੁਪਏ ਦੇ ਐੱਮ. ਐੱਸ. ਐੱਮ. ਈ. ਕਰਜ਼ੇ ਨਾਲ ਦੂਜੇ ਸਥਾਨ’ਤੇ ਹੈ। ਐੱਸ. ਬੀ. ਆਈ. ਦੀ ਐੱਸ. ਐੱਮ. ਈ. ਕਰਜ਼ਾ ਸ਼੍ਰੇਣੀ ’ਚ ਬਾਜ਼ਾਰ ਹਿੱਸੇਦਾਰੀ ਲਗਭਗ 14 ਫ਼ੀਸਦੀ ਹੈ। ਬੈਂਕ ਨੇ ਮਾਰਚ 2017 ਤੋਂ ਦਸੰਬਰ 2019 ਦੌਰਾਨ 3 ਲੱਖ ਨਵੇਂ ਗਾਹਕ ਜੋਡ਼ੇ ਅਤੇ ਖਾਤਿਆਂ ਦੀ ਗਿਣਤੀ 30.74 ਲੱਖ ਤੋਂ ਵਧ ਕੇ ਲਗਭਗ 34 ਲੱਖ ਹੋ ਗਈ।


Karan Kumar

Content Editor

Related News