HDFC ਬੈਂਕ ਦਾ ਲਾਭ 20 ਫ਼ੀਸਦੀ ਵਧ ਕੇ 12,594 ਕਰੋੜ ਰੁਪਏ ''ਤੇ ਆਇਆ

Sunday, Apr 16, 2023 - 10:11 AM (IST)

ਮੁੰਬਈ- ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਦਾ ਮਾਰਚ ਤਿਮਾਹੀ ’ਚ ਸ਼ੁੱਧ ਲਾਭ 20.6 ਫ਼ੀਸਦੀ ਵਧ ਕੇ 12,594.47 ਕਰੋੜ ਰੁਪਏ ਰਿਹਾ। ਬੈਂਕ ਨੇ ਸ਼ਨੀਵਾਰ ਨੂੰ ਵਿੱਤੀ ਸਾਲ 2022-23 ਦੀ ਚੌਥੀ ਅਤੇ ਅੰਤਿਮ ਤਿਮਾਹੀ ਦੇ ਵਿੱਤੀ ਨਤੀਜੇ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਦੀ ਇਸੇ ਮਿਆਦ ’ਚ ਬੈਂਕ ਦਾ ਸ਼ੁੱਧ ਲਾਭ 10,443.01 ਕਰੋੜ ਰੁਪਏ ਰਿਹਾ ਸੀ । ਹਾਲਾਂਕਿ ਅਕਤੂਬਰ-ਦਸੰਬਰ, 2022 ਤਿਮਾਹੀ ਦੀ ਤੁਲਣਾ ’ਚ ਐੱਚ. ਡੀ. ਐੱਫ. ਸੀ. ਬੈਂਕ ਦਾ ਸ਼ੁੱਧ ਲਾਭ ਘੱਟ ਗਿਆ ਹੈ, ਜੋ ਤੀਜੀ ਤਿਮਾਹੀ ’ਚ 12,698.32 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ-ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ
ਸਮੁੱਚੇ ਵਿੱਤੀ ਸਾਲ 2022-23 ’ਚ ਇਸ ਨਿੱਜੀ ਬੈਂਕ ਨੇ 45,997.11 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ, ਜਦੋਂਕਿ ਵਿੱਤੀ ਸਾਲ 2021-22 ’ਚ ਇਹ 38,052.75 ਕਰੋਡ਼ ਰੁਪਏ ਸੀ। ਬੈਂਕ ਦਾ ਸਿੰਗਲ ਆਧਾਰ ਉੱਤੇ ਸ਼ੁੱਧ ਲਾਭ 19.81 ਫ਼ੀਸਦੀ ਵਾਧੇ ਨਾਲ 12,047.45 ਕਰੋੜ ਰੁਪਏ ਹੋ ਗਿਆ। ਸਿੰਗਲ ਆਧਾਰ ਉੱਤੇ ਇਸ ਦੀ ਕੁਲ ਕਮਾਈ ਵਧ ਕੇ 53,850 ਕਰੋੜ ਰੁਪਏ ਹੋ ਗਈ, ਜਦੋਂਕਿ ਇਸ ਤੋਂ ਪਿਛਲੇ ਸਾਲ ਇਹ 41,086 ਕਰੋੜ ਰੁਪਏ ਰਹੀ ਸੀ।

ਇਹ ਵੀ ਪੜ੍ਹੋ-ਭਾਰਤ ’ਚ 12 ਹਜ਼ਾਰ ਵੈੱਬਸਾਈਟਸ ’ਤੇ ਹਮਲਾ ਕਰ ਰਹੇ ਹੈਕਰਸ

ਕਰਜ਼ਾ ਘਾਟਾ ਅਤੇ ਹੋਰ ਆਈਟਮਾਂ ’ਚ ਕੁਲ ਪ੍ਰਬੰਧ ਜਨਵਰੀ-ਮਾਰਚ, 2023 ਤਿਮਾਹੀ ’ਚ 2,685.37 ਕਰੋੜ ਰੁਪਏ ਰਿਹਾ, ਜੋ ਜਨਵਰੀ-ਮਾਰਚ, 2022 ਤਿਮਾਹੀ ’ਚ 3,312.35 ਕਰੋੜ ਰੁਪਏ ਰਿਹਾ ਸੀ। ਕੁਲ ਨਾਨ-ਪ੍ਰਫਾਰਮਿੰਗ ਏਸੈਟ (ਐੱਨ. ਪੀ. ਏ.) ਅਨੁਪਾਤ ਮਾਰਚ ਦੇ ਅੰਤ ’ਚ 1.12 ਫ਼ੀਸਦੀ ਰਿਹਾ, ਜਦੋਂਕਿ ਮਾਰਚ 2022 ਦੇ ਅੰਤ 'ਚ ਇਹ 1.17 ਫ਼ੀਸਦੀ ਅਤੇ ਦਸੰਬਰ ਤਿਮਾਹੀ 'ਚ 1.23 ਫ਼ੀਸਦੀ ਰਿਹਾ ਸੀ।

ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News