HDFC ਬੈਂਕ ਮੈਨੇਜਰ ਨੇ ਆਨਲਾਈਨ ਮੀਟਿੰਗ 'ਚ ਜੂਨੀਅਰਸ ਨੂੰ ਕੱਢੀ ਗਾਲ੍ਹ, ਵੀਡੀਓ ਵਾਇਰਲ ਹੋਣ ਤੋਂ ਬਾਅਦ ਸਸਪੈਂਡ
Tuesday, Jun 06, 2023 - 12:57 AM (IST)
ਬਿਜ਼ਨਸ ਡੈਸਕ: HDFC ਬੈਂਕ ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਵਿਚੋਂ ਇਕ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਸਾਫ਼ ਵੇਖਿਆ ਜਾ ਰਿਹਾ ਹੈ ਕਿ HDFC ਬੈਂਕ ਦੀ ਇਕ ਆਨਲਾਈਨ ਮੀਟਿੰਗ ਵਿਚ ਇਕ ਮੁਲਾਜ਼ਮ ਦੂਸਰੇ ਮੁਲਾਜ਼ਮਾਂ ਨਾਲ ਬਦਤਮੀਜੀ ਨਾਲ ਗੱਲ ਕਰ ਰਿਹਾ ਹੈ। ਇਸ ਮਾਮਲੇ ਵਿਚ ਐੱਚ.ਡੀ.ਐੱਫ.ਸੀ. ਬੈਂਕ ਨੇ ਮੁੱਢਲੀ ਜਾਂਚ ਦੇ ਅਧਾਰ 'ਤੇ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਨਾਲ ਹੀ ਸਾਰੇ ਤੱਥ ਇਕੱਠੇ ਕਰਨ ਲਈ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - Apple ਦਾ WWDC ਈਵੈਂਟ ਅੱਜ ਤੋਂ ਹੋਵੇਗਾ ਸ਼ੁਰੂ, ਸਾਫਟਵੇਅਰ ’ਚ ਆ ਸਕਦੈ ਨਵਾਂ ਅਪਡੇਟ
ਇਸ ਸਬੰਧੀ ਐੱਚ.ਡੀ.ਐੱਫ.ਸੀ. ਬੈਂਕ ਨੇ 5 ਜੂਨ 2023 ਨੂੰ ਇਕ ਬਿਆਨ ਵੀ ਜਾਰੀ ਕੀਤਾ ਜਿਸ ਵਿਚ ਕਿਹਾ ਗਿਆ ਹੈ ਕਿ ਬੈਂਕ ਦਫ਼ਤਰ ਵਿਚ ਕਿਸੇ ਵੀ ਤਰ੍ਹਾਂ ਦੀ ਮਾੜੇ ਵਤੀਰੇ ਲਈ ਜ਼ੀਰੋ ਟਾਲਰੈਂਸ ਨੀਤੀ ਰਖਦਾ ਹੈ। ਬੈਂਕ ਨੇ ਕਿਹਾ ਕਿ ਅਸੀਂ ਆਪਣੇ ਸਾਰੇ ਮੁਲਾਜ਼ਮਾਂ ਦੇ ਨਾਲ ਸਨਮਾਨ ਨਾਲ ਪੇਸ਼ ਆਉਣ ਵਿਚ ਵਿਸ਼ਵਾਸ ਰੱਖਦੇ ਹਾਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।