ਵੋਡਾਫੋਨ ਆਈਡੀਆ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਆਮਦਨ ਕਰ ਵਿਭਾਗ ਵਾਪਸ ਕਰੇਗਾ 1128 ਕਰੋੜ ਰੁਪਏ

Thursday, Nov 09, 2023 - 06:44 PM (IST)

ਵੋਡਾਫੋਨ ਆਈਡੀਆ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਆਮਦਨ ਕਰ ਵਿਭਾਗ ਵਾਪਸ ਕਰੇਗਾ 1128 ਕਰੋੜ ਰੁਪਏ

ਮੁੰਬਈ (ਪੀ. ਟੀ. ਆਈ.) - ਬੰਬੇ ਹਾਈ ਕੋਰਟ ਨੇ ਆਮਦਨ ਕਰ ਵਿਭਾਗ ਨੂੰ ਵੋਡਾਫੋਨ ਆਈਡੀਆ ਲਿਮਟਿਡ ਨੂੰ 1,128 ਕਰੋੜ ਰੁਪਏ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ, ਜੋ ਟੈਲੀਕਾਮ ਆਪਰੇਟਰ ਦੁਆਰਾ ਮੁਲਾਂਕਣ ਸਾਲ 2016-2017 ਦੇ ਟੈਕਸਾਂ ਤਹਿਤ ਅਦਾ ਕੀਤੇ ਗਏ ਸਨ।

ਇਹ ਵੀ ਪੜ੍ਹੋ :     Diwali Offer: ਇਨ੍ਹਾਂ 3 ਵੱਡੇ ਬੈਂਕਾਂ ਨੇ Home ਅਤੇ Car ਲੋਨ ਨੂੰ ਲੈ ਕੇ ਕੀਤਾ ਆਫ਼ਰਸ ਦਾ ਐਲਾਨ

ਅਦਾਲਤ ਨੇ ਬੁੱਧਵਾਰ ਨੂੰ ਆਪਣੇ ਫੈਸਲੇ ਵਿੱਚ ਕਿਹਾ ਕਿ ਵਿਭਾਗ ਵੱਲੋਂ ਇਸ ਸਾਲ ਅਗਸਤ ਵਿੱਚ ਦਿੱਤੇ ਮੁਲਾਂਕਣ ਦੇ ਆਦੇਸ਼ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ। ਜਸਟਿਸ ਕੇਆਰ ਸ਼੍ਰੀਰਾਮ ਅਤੇ ਜਸਟਿਸ ਨੀਲਾ ਗੋਖਲੇ ਦੀ ਡਿਵੀਜ਼ਨ ਬੈਂਚ ਨੇ 30 ਦਿਨਾਂ ਦੇ ਨਿਰਧਾਰਿਤ ਸਮੇਂ ਦੇ ਅੰਦਰ ਅੰਤਿਮ ਆਦੇਸ਼ ਪਾਸ ਨਾ ਕਰਨ ਵਿੱਚ “ਢਿੱਲ ਅਤੇ ਸੁਸਤੀ” ਦਿਖਾਉਣ ਅਤੇ ਇਸ ਤਰ੍ਹਾਂ ਸਰਕਾਰੀ ਖ਼ਜ਼ਾਨੇ ਅਤੇ ਜਨਤਾ ਨੂੰ ਭਾਰੀ ਨੁਕਸਾਨ ਪਹੁੰਚਾਉਣ ਲਈ ਮੁਲਾਂਕਣ ਅਧਿਕਾਰੀ ਵਿਰੁੱਧ ਨਾਰਾਜ਼ਗੀ ਜ਼ਾਹਰ ਕੀਤੀ। ਅਦਾਲਤ ਨੇ ਇਹ ਫੈਸਲਾ ਵੋਡਾਫੋਨ ਆਈਡੀਆ ਲਿਮਟਿਡ ਦੀ ਪਟੀਸ਼ਨ 'ਤੇ ਦਿੱਤਾ ਹੈ।

ਇਹ ਵੀ ਪੜ੍ਹੋ :      ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID

ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਆਮਦਨ ਕਰ ਵਿਭਾਗ ਉਸ ਦੁਆਰਾ ਮੁਲਾਂਕਣ ਸਾਲ 2016-2017 ਲਈ ਅਦਾ ਕੀਤੀ ਗਈ ਰਕਮ ਵਾਪਸ ਕਰਨ ਵਿਚ ਅਸਫਲ ਰਿਹਾ, ਜੋ ਉਸ ਦੀ ਆਮਦਨ 'ਤੇ ਭੁਗਤਾਨ ਯੋਗ ਕਾਨੂੰਨੀ ਟੈਕਸ ਤੋਂ ਵੱਧ ਸੀ।

ਇਹ ਵੀ ਪੜ੍ਹੋ :      ਮਹਿੰਗਾਈ 'ਤੇ ਵਾਰ : 27 ਰੁਪਏ ਕਿਲੋ ਆਟਾ ਤੇ 60 ਰੁਪਏ ਕਿਲੋ ਦਾਲ ਦੀ ਦੇਸ਼ ਭਰ 'ਚ ਵਿਕਰੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News