ਹੈਫੇਡ ਦਾ ਟੀਚਾ ਬਾਸਮਤੀ ਚੌਲਾਂ ਦੀ ਬਰਾਮਦ ਨੂੰ ਉਤਸ਼ਾਹ ਦੇਣਾ : ਕੈਲਾਸ਼ ਭਗਤ

Tuesday, Sep 12, 2023 - 11:01 AM (IST)

ਹੈਫੇਡ ਦਾ ਟੀਚਾ ਬਾਸਮਤੀ ਚੌਲਾਂ ਦੀ ਬਰਾਮਦ ਨੂੰ ਉਤਸ਼ਾਹ ਦੇਣਾ : ਕੈਲਾਸ਼ ਭਗਤ

ਨਵੀਂ ਦਿੱਲੀ (ਜ. ਬ.) – ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ ਮਹਾਸੰਘ ਲਿਮਟਿਡ (ਹੈਫੇਡ) ਦਾ ਇਕ ਉੱਚ ਪੱਧਰੀ ਵਪਾਰ ਵਫਦ ਜਿਸ ਵਿਚ ਹੈਫੇਡ ਦੇ ਮੁਖੀ ਕੈਲਾਸ਼ ਭਗਤ, ਡਾ. ਜੇ. ਗਣੇਸ਼ਨ, ਆਈ. ਏ. ਐੱਸ. ਮੈਨੇਜਿੰਗ ਡਾਇਰੈਕਟਰ ਹੈਫੇਡ ਅਤੇ ਡਾਇਰੈਕਟਰ ਜਨਰਲ (ਮਾਰਕੀਟਿੰਗ) ਰਜਨੀਸ਼ ਸ਼ਰਮਾ ਸ਼ਾਮਲ ਸਨ, ਨੇ ਸੰਯੁਕਤ ਅਰਬ ਅਮੀਰਾਤ ’ਚ ਬਾਸਮਤੀ ਚੌਲਾਂ ਦੀ ਬਰਾਮਦ ਨਾਲ ਜੁੜੇ ਕਈ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ।

ਦੁਬਈ ਸਥਿਤ ਬਾਸਮਤੀ ਚੌਲਾਂ ਦੇ ਇਕ ਪ੍ਰਮੁੱਖ ਐਕਸਪੋਰਟਰ ਨਾਲ ਬੈਠਕਾਂ ਹੋਈਆਂ, ਜਿਸ ਤੋਂ ਬਾਅਦ 1000 ਮੀਟ੍ਰਿਕ ਟਨ ਦੇ ਐਕਸਪੋਰਟ ਸੌਦੇ ਨੂੰ ਅੰਤਿਮ ਰੂਪ ਦਿੱਤਾ ਗਿਆ। ਹੈਫੇਡ ਦੇ ਮੁਖੀ ਨੇ ਕਿਹਾ ਕਿ ਇਸ ਸੌਦੇ ਨੇ ਨਵੇਂ ਆਧਾਰ ਖੋਲ੍ਹੇ ਹਨ ਅਤੇ ਵੱਡੇ ਪੱਧਰ ’ਤੇ ਐਕਸਪੋਰਟ ਵਧਾਉਣ ਦਾ ਰਾਹ ਪੱਧਰਾ ਕੀਤਾ ਹੈ। ਅਬਦੁੱਲਾ ਅਤੀਕ ਅਲਦਾਰਮਾਕੀ, ਡਾਇਰੈਕਟਰ, ਸਿਲਾਲ ਫੂਡ ਐਂਡ ਤਕਨਾਲੋਜੀ, ਸੰਯੁਕਤ ਅਰਬ ਅਮੀਰਾਤ ਦੀ ਫੂਡ ਸੋਸਾਇਟੀ ਨਾਲ ਸਬੰਧਤ ਇਕ ਪ੍ਰਮੁੱਖ ਸਰਕਾਰੀ ਕੰਪਨੀ ਨਾਲ ਬੈਠਕ ਹੋਈ।

ਇਹ ਵੀ ਪੜ੍ਹੋ :  ਕਿਤੇ ਤੁਹਾਡੇ ਤਾਂ ਨਹੀਂ ਇਹ ਪੈਸੇ? 15 ਸਾਲ ਪੁਰਾਣੇ PF ਖਾਤਿਆਂ ਨੂੰ ਸਕੈਨ ਕਰੇਗਾ EPFO

ਇਸ ਬੈਠਕ ਦਾ ਸੰਚਾਲਨ ਮੋਨਿਸ਼ ਬਹਿਲ ਨੇ ਕੀਤਾ ਜੋ ਮੱਧ ਪੂਰਬ ਦੇ ਇਕ ਮਸ਼ਹੂਰ ਉਦਯੋਗਪਤੀ ਹਨ ਅਤੇ ਉਨ੍ਹਾਂ ਦੇ ਮੱਧ ਪੂਰਬ ਵਿਚ ਕਈ ਇਸਪਾਤ ਪਲਾਂਟ/ਉਦਯੋਗ ਅਤੇ ਹੋਰ ਕਾਰੋਬਾਰ ਹਨ, ਨੇ ਮੱਧ ਪੂਰਬ ’ਚ ਹਰਿਆਣਾ ਸਰਕਾਰ ਦੀ ਪਹਿਲ ਨੂੰ ਉਤਸ਼ਾਹ ਦੇਣ ਤੋਂ ਇਲਾਵਾ ਹੈਫੇਡ ਲਈ ਕਾਰੋਬਾਰ ਪ੍ਰਾਪਤ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ।

ਜਦੋਂ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਮੱਧ ਪੂਰਬ ਵਿਚ ਹਰਿਆਣਾ ਦੀਆਂ ਸਾਰੀਆਂ ਪਹਿਲਾਂ ਅਤੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ, ਜਿਸ ਵਿਚ ਮੌਜੂਦਾ ਹੈਫੇਡ ਵਪਾਰ ਉੱਦਮ ਵੀ ਸ਼ਾਮਲ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨਿੱਜੀ ਤੌਰ ’ਤੇ ਮੁੱਖ ਮੰਤਰੀ ਦੀ ਇਮਾਨਦਾਰੀ ਅਤੇ ਟੀਚੇ ਦੀ ਭਾਵਨਾ ਤੋਂ ਪ੍ਰੇਰਿਤ ਹਨ ਜੋ ਹਰਿਆਣਾ ਨੂੰ ਹੋਰ ਸਾਰੇ ਪ੍ਰਦੇਸ਼ਾਂ ਦਰਮਿਆਨ ਮੋਹਰੀ ਸੂਬਾ ਬਣਾਉਣ ਲਈ ਯਤਨ ਕਰ ਰਹੇ ਹਨ।

ਇਹ ਵੀ ਪੜ੍ਹੋ :  G-20 ਸੰਮੇਲਨ ’ਚ ਕ੍ਰਿਪਟੋਕਰੰਸੀ ’ਤੇ ਵੱਡਾ ਫੈਸਲਾ, ਗਲੋਬਲ ਰੈਗੂਲੇਟਰੀ ਫਰੇਮਵਰਕ ਬਣਾਉਣ ’ਤੇ ਬਣੀ ਸਹਿਮਤੀ

ਹੈਫੇਡ ਦੇ ਮੁਖੀ ਕੈਲਾਸ਼ ਭਗਤ ਨੇ ਜ਼ਿਕਰ ਕੀਤਾ ਕਿ ਗੱਲਬਾਤ ਸਫਲ ਰਹੀ ਅਤੇ ਬਹੁਤ ਛੇਤੀ ਸੰਯੁਕਤ ਅਰਬ ਅਮੀਰਾਤ ਨੂੰ ਚੌਲ ਅਤੇ ਖੰਡ ਐਕਸਪੋਰਟ ਕਰਨ ’ਤੇ ਸਮਝੌਤਾ ਹੋਵੇਗਾ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਉਨ੍ਹਾਂ ਨੂੰ ਸੱਦਾ ਪੱਤਰ ਭੇਜਿਆ ਹੈ। ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਅਬਦੁੱਲਾ ਅਤੀਕ ਅਲਦਰਮਾਕੀ ਚੰਡੀਗੜ ਦਾ ਦੌਰਾ ਕਰਨਗੇ।

ਡਾ. ਗਣੇਸ਼ਨ ਨੇ ਕਿਹਾ ਕਿ ਹੈਫੇਡ ਨੇ ਹਾਲ ਹੀ ’ਚ ਸਾਊਦੀ ਅਰਬ ਦੇ ਪ੍ਰਮੁੱਖ ਐਕਸਪੋਰਟਰਾਂ ਤੋਂ ਲਗਭਗ 850 ਕਰੋੜ ਰੁਪਏ ਮੁੱਲ ਦੇ 85,000 ਮੀਟ੍ਰਿਕ ਟਨ ਬਾਸਮਤੀ ਚੌਲਾਂ ਦੇ ਆਰਡਰ ਲਏ ਹਨ। ਇਨ੍ਹਾਂ ’ਚੋਂ 62000 ਮੀਟ੍ਰਿਕ ਟਨ ਦਾ ਐਕਸਪੋਰਟ ਆਰਡਰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ ਹੈ ਅਤੇ ਬਾਕੀ ਦੀ ਕਾਰਵਾਈ ਅਮਲ ’ਚ ਹੈ। ਸਾਊਦੀ ਅਰਬ ਵਿਚ ਸਫਲ ਐਕਸਪੋਰਟ ਤੋਂ ਉਤਸ਼ਾਹਿਤ ਹੋ ਕੇ ਹੈਫੇਡ ਨੇ ਹੋਰ ਦੇਸ਼ਾਂ ’ਚ ਵੀ ਆਪਣੇ ਐਕਸਪੋਰਟ ਕਾਰੋਬਾਰ ਦਾ ਵਿਸਤਾਰ ਕਰਨ ਦੀ ਯੋਜਨਾ ਬਣਾਈ ਹੈ। ਬਾਸਮਤੀ ਚੌਲਾਂ ਦੀ ਐਕਸਪੋਰਟ ਲਈ ਹੈਫੇਡ ਕਿਸਾਨਾਂ ਤੋਂ ਸਿੱਧੇ ਬਾਸਮਤੀ ਝੋਨੇ ਦੀ ਕਾਰੋਬਾਰੀ ਖਰੀਦ ਵੀ ਕਰ ਰਿਹਾ ਹੈ।

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 

 


author

Harinder Kaur

Content Editor

Related News