ਬੁੱਢੇ ਨਾਲੇ ਜਾਂ ਸੀਵਰੇਜ ’ਚ ਗੋਬਰ ਸੁੱਟਣ ਤੋਂ ਰੋਕਣ ’ਚ ਨਾਕਾਮ ਰਹੀ ਕੰਪਨੀ ਨੂੰ ਦੇਣਾ ਪਵੇਗਾ 3.6 ਕਰੋੜ ਜੁਰਮਾਨਾ
Friday, Apr 25, 2025 - 04:26 PM (IST)

ਲੁਧਿਆਣਾ (ਹਿਤੇਸ਼)– ਬੁੱਢੇ ਨਾਲੇ ਜਾਂ ਸੀਵਰੇਜ ’ਚ ਗੋਬਰ ਸੁੱਟਣ ਤੋਂ ਰੋਕਣ ’ਚ ਨਾਕਾਮ ਰਹੀ ਕੰਪਨੀ ਨੂੰ 3.6 ਕਰੋੜ ਦਾ ਜੁਰਮਾਨਾ ਦੇਣਾ ਹੋਵੇਗਾ। ਇਹ ਜਾਣਕਾਰੀ ਸੰਤ ਸੀਚੇਵਾਲ ਵਲੋਂ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਮੁੱਦੇ ’ਤੇ ਬੁਲਾਈ ਗਈ ਰੀਵਿਊ ਮੀਟਿੰਗ ਦੌਰਾਨ ਸਬੰਧਤ ਵਿਭਾਗਾਂ ਨੂੰ ਦਿੱਤੀ ਗਈ। ਇਸ ਦੇ ਮੁਤਾਬਕ ਬੁੱਢੇ ਨਾਲੇ ਜਾਂ ਸੀਵਰੇਜ ’ਚ ਗੋਬਰ ਸੁੱਟਣ ਤੋਂ ਰੋਕਣ ਲਈ ਤਾਜਪੁਰ ਰੋਡ ਅਤੇ ਹੰਬੜਾਂ ਰੋਡ ਡੇਅਰੀ ਕੰਪਲੈਕਸ ’ਚ 2 ਏ. ਟੀ. ਪੀ. ਲਗਾਉਣ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ। ਉਸ ਵਲੋਂ ਹੀ ਡੇਅਰੀਆਂ ਜਾਂ ਗੋਬਰ ਵਾਲਾ ਪਾਣੀ ਪਲਾਂਟ ਤੱਕ ਲਿਜਾਣ ਲਈ ਡਰੇਨ ਬਣਾਏ ਜਾਣੇ ਸਨ ਪਰ ਡੈੱਡਲਾਈਨ ਖਤਮ ਹੋਣ ਦੇ ਕਾਫੀ ਦੇਰ ਬਾਅਦ ਤੱਕ ਵੀ ਡਰੇਨ ਬਣਾਉਣ ਦਾ ਕੰਮ ਪੁੂਰਾ ਨਹੀਂ ਹੋਇਆ, ਜਿਸ ਦੀ ਵਜ੍ਹਾ ਨਾਲ ਗੋਬਰ ਡੇਅਰੀ ਕੰਪਲੈਕਸ ਦੀਆਂ ਗਲੀਆਂ ’ਚ ਜਮ੍ਹਾ ਹੋਣ ਤੋਂ ਬਾਅਦ ਬੁੱਢੇ ਨਾਲੇ ’ਚ ਡਿੱਗ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਰਾਹਤ ਭਰੀ ਖ਼ਬਰ
ਇਸ ਤੋਂ ਇਲਾਵਾ ਗਵਰਨਰ ਦੇ ਦੌਰੇ ਦੌਰਾਨ ਈ. ਟੀ. ਪੀ. ਦੇ ਸਹੀ ਤਰੀਕੇ ਨਾਲ ਸੰਚਾਲਨ ਨਾ ਹੋਣ ਦੀ ਪੋਲ ਖੁੱਲ੍ਹ ਗਈ ਹੈ ਅਤੇ ਉਸ ਦੀ ਵਜ੍ਹਾ ਨਾਲ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਟਾਰਗੈੱਟ ਪੂਰਾ ਨਹੀਂ ਹੋ ਰਿਹਾ। ਇਸ ਸਬੰਧ ’ਚ ਕਈ ਵਾਰ ਚਿਤਾਵਨੀ ਦੇਣ ਦੇ ਬਾਵਜੂਦ ਈ. ਟੀ. ਪੀ. ਦੀ ਵਰਕਿੰਗ ’ਚ ਸੁਧਾਰ ਨਾ ਹੋਣ ਦੇ ਨਾਲ ਡਰੇਨ ਬਣਾਉਣ ਦਾ ਕੰਮ ਪੂਰਾ ਨਾ ਹੋਣ ਦੀ ਵਜ੍ਹਾ ਨਾਲ ਕੰਪਨੀ ਨੂੰ 3.6 ਕਰੋੜ ਜੁਰਮਾਨਾ ਲਗਾਇਆ ਗਿਆ ਹੈ।
ਪਾਣੀ ਦੀ ਬਰਬਾਦੀ ਰੋਕਣ ਲਈ ਡੇਅਰੀਆਂ ’ਚ ਲਗਾਏ ਜਾਣਗੇ ਵਾਟਰ ਮੀਟਰ
ਮੀਟਿੰਗ ਦੌਰਾਨ ਕਈ ਅਫਸਰਾਂ ਨੇ ਇਹ ਮੁੱਦਾ ਚੁੱਕਿਆ ਕਿ ਡੇਅਰੀਆਂ ’ਚ ਵਾਟਰ ਸੀਵਰੇਜ ਲਈ ਟੈਂਕੀਆਂ ਨਹੀਂ ਲਗਾਈਆਂ ਹਨ, ਜਿਸ ਕਾਰਨ ਹਰ ਵਾਰ ਪਾਣੀ ਦੀ ਲੋੜ ਹੋਣ ’ਤੇ ਮੋਟਰ ਚਲਾਈ ਜਾਂਦੀ ਹੈ, ਜਿਸ ਨਾਲ ਕਾਫੀ ਮਾਤਰਾ ’ਚ ਪਾਣੀ ਵਹਾਇਆ ਜਾਂਦਾ ਹੈ। ਇਸ ਪਾਣੀ ਦੀ ਵਜ੍ਹਾ ਨਾਲ ਗੋਬਰ ਵੀ ਡਰੇਨ ’ਚ ਚਲੇ ਜਾਣ ਨਾਲ ਓਵਰਲੋਡ ਹੋ ਕੇ ਪਾਣੀ ਗਲੀਆਂ ’ਚ ਜਮ੍ਹਾ ਹੋ ਜਾਂਦਾ ਹੈ ਜਾਂ ਫਿਰ ਈ. ਟੀ. ਪੀ. ’ਤੇ ਪਾਣੀ ਦੇ ਨਾਲ ਗੋਬਰ ਪੁੱਜ ਰਿਹਾ ਹੈ। ਇਸ ਦੇ ਮੱਦੇਨਜ਼ਰ ਡੇਅਰੀਆਂ ’ਚ ਟੈਂਕੀ ਲਗਾਉਣਾ ਲਾਜ਼ਮੀ ਕੀਤਾ ਜਾਵੇਗਾ ਤੇ ਪਾਣੀ ਦੀ ਬਰਬਾਦੀ ਰੋਕਣ ਲਈ ਵਾਟਰ ਮੀਟਰ ਲਗਾਏ ਜਾਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਜੁੜੀ ਵੱਡੀ ਅਪਡੇਟ! ਜਾਣੋ ਕਦੋਂ ਹੋਵੇਗੀ ਬਰਸਾਤ
ਪੀ. ਪੀ. ਸੀ. ਬੀ. ਦਾ ਦਾਅਵਾ : ਸੀਵਰੇਜ ’ਚ ਕੈਮੀਕਲ ਵਾਲਾ ਪਾਣੀ ਛੱਡਣ ਵਾਲੇ 150 ਇੰਡਸਟਰੀਅਲ ਯੂਨਿਟਾਂ ’ਤੇ ਹੋਈ ਬੰਦ ਕਰਨ ਦੀ ਕਾਰਵਾਈ
ਮੀਟਿੰਗ ਦੌਰਾਨ ਸੰਤ ਸੀਚੇਵਾਲ ਵਲੋਂ ਸੀਵਰੇਜ ’ਚ ਕੈਮੀਕਲ ਵਾਲਾ ਪਾਣੀ ਛੱਡਣ ਵਾਲੇ ਡਾਇੰਗ ਇੰਡਸਟਰੀ ਦੇ ਯੂਨਿਟਾਂ ’ਤੇ ਸਖ਼ਤੀ ਵਧਾਉਣ ਅਤੇ ਇਸ ਮਾਮਲੇ ’ਚ ਕੋਤਾਹੀ ਵਰਤਣ ਵਾਲੇ ਅਫਸਰਾਂ ’ਤੇ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ, ਜਿਸ ’ਤੇ ਪੀ. ਪੀ. ਸੀ. ਬੀ. ਵਲੋਂ ਦਾਅਵਾ ਕੀਤਾ ਗਿਆ ਹੈ ਕਿ ਸੀਵਰੇਜ ’ਚ ਕੈਮੀਕਲ ਵਾਲਾ ਪਾਣੀ ਛੱਡਣ ਵਾਲੇ 247 ਯੂਨਿਟ ਫੜੇ ਗਏ ਹਨ, ਜਿਨ੍ਹਾਂ ’ਚੋਂ 150 ਇੰਡਸਟਰੀਅਲ ਯੂਨਿਟਾਂ ’ਤੇ ਬੰਦ ਕਰਨ ਦੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਵਿਚ ਡਾਇੰਗ, ਇਲੈਕਟ੍ਰੋਪਲੇਟਿੰਗ ਦੇ ਨਾਲ ਵਾਸ਼ਿੰਗ ਅਤੇ ਪ੍ਰਿਟਿੰਗ ਯੂਨਿਟ ਵੀ ਸਾਮਲ ਹਨ, ਜੋ ਪੀ. ਪੀ. ਸੀ. ਬੀ. ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8