ਹੈਕਰਸ ਨੇ ਏਅਰਟੈੱਲ ਦੇ ਨੈੱਟਵਰਕ ’ਤੇ ਫੌਜੀ ਦਾ ਡਾਟਾ ਕੀਤਾ ਲੀਕ, ਕੰਪਨੀ ਦਾ ਸੰਨ੍ਹ ਤੋਂ ਇਨਕਾਰ

Sunday, Feb 07, 2021 - 01:55 PM (IST)

ਹੈਕਰਸ ਨੇ ਏਅਰਟੈੱਲ ਦੇ ਨੈੱਟਵਰਕ ’ਤੇ ਫੌਜੀ ਦਾ ਡਾਟਾ ਕੀਤਾ ਲੀਕ, ਕੰਪਨੀ ਦਾ ਸੰਨ੍ਹ ਤੋਂ ਇਨਕਾਰ

ਨਵੀਂ ਦਿੱਲੀ(ਭਾਸ਼ਾ) – ਇਕ ਹੈਕਰ ਸਮੂਹ ਨੇ ਜੰਮੂ-ਕਸ਼ਮੀਰ ’ਚ ਭਾਰਤੀ ਏਅਰਟੈੱਲ ਦੇ ਨੈੱਟਵਰਕ ਦਾ ਇਸਤੇਮਾਲ ਕਰ ਰਹੇ ਫੌਜੀ ਦਾ ‘ਡਾਟਾ’ ਕਥਿਤ ਤੌਰ ’ਤੇ ਲੀਕ ਕਰ ਦਿੱਤਾ ਹੈ। ਹਾਲਾਂਕਿ ਕੰਪਨੀ ਨੇ ਆਪਣੀ ਪ੍ਰਣਾਲੀ ’ਚ ਕਿਸੇ ਤਰ੍ਹਾਂ ਦੀ ਸੰਨ੍ਹ ਤੋਂ ਇਨਕਾਰ ਕੀਤਾ ਹੈ। ਇਸ ਸਮੂਹ ਦਾ ਨਾਂ ਰੈੱਡ ਰੈਬਿਟ ਟੀਮ ਹੈ। ਸਮੂਹ ਨੇ ਕੁਝ ਭਾਰਤੀ ਵੈੱਬਸਾਈਟ ਨੂੰ ਹੈਕ ਕਰਕੇ ਡਾਟਾ ਨੂੰ ਉਨ੍ਹਾਂ ਪੋਰਟਲ ਦੇ ਵੈੱਬ ਪੇਜ਼ ’ਤੇ ਪਾਇਆ ਹੈ।

ਇਹ ਵੀ ਪੜ੍ਹੋ : Telegram ਬਣਿਆ ਵਿਸ਼ਵ ਦਾ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਜਾਣ ਵਾਲਾ ਐਪ, ਜਨਵਰੀ 'ਚ ਟੁੱਟੇ 

ਹੈਕਰਾਂ ਨੇ ਸਾਈਬਰ ਸੁਰੱਖਿਆ ਖੋਜਕਾਰ ਰਾਜਸ਼ੇਖਰ ਰਾਜਹਰੀਆ ਦੇ ਇਕ ਟਵੀਟ ਦੇ ਜਵਾਬ ’ਚ ਇਨ੍ਹਾਂ ਵੈੱਬ ਪੇਜ਼ ਦੇ ਕੁਝ ਲਿੰਕ ਸਾਂਝਾ ਕੀਤੇ ਹਨ ਅਤੇ ਮੀਡੀਆ ਸੰਗਠਨਾਂ ਨੂੰ ਇਸ ਨੂੰ ਟੈਗ ਕੀਤਾ ਹੈ। ਇਸ ਬਾਰੇ ਭਾਰਤੀ ਫੌਜ ਨੂੰ ਭੇਜੇ ਗਏ ਸਵਾਲ ਦਾ ਜਵਾਬ ਨਹੀਂ ਮਿਲਿਆ ਹੈ। ਹਾਲਾਂਕਿ ਫੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੀ ਸੂਚਨਾ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਅਜਿਹਾ ਲਗਦਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਗਲਤ ਇਰਾਦੇ ਨਾਲ ਅਜਿਹਾ ਕੀਤਾ ਹੈ। ਇਸ ਬਾਰੇ ਸੰਪਰਕ ਕਰਨ ’ਤੇ ਭਾਰਤੀ ਏਅਰਟੈੱਲ ਦੇ ਬੁਲਾਰੇ ਨੇ ਆਪਣੇ ਸਰਵਰ ’ਚ ਕਿਸੇ ਤਰ੍ਹਾਂ ਦੀ ਸੰਨ੍ਹ ਤੋਂ ਇਨਕਾਰ ਕੀਤਾ। ਬੁਲਾਰੇ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਏਅਰਟੈੱਲ ਦੀ ਪ੍ਰਣਾਲੀ ’ਚ ਕੋਈ ਸੰਨ੍ਹ ਨਹੀਂ ਲੱਗੀ ਹੈ ਜਿਵੇਂ ਕਿ ਇਸ ਸਮੂਹ ਨੇ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ : ਹੁਣ ਘਰ ਬੈਠੇ ਲੈ ਸਕੋਗੇ 'ਸਟ੍ਰੀਟ ਫੂਡ' ਦਾ ਮਜ਼ਾ, ਸਰਕਾਰ ਨੇ ਚੁੱਕਿਆ ਇਹ ਕਦਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News