ਜੀ. ਐੱਸ. ਟੀ. ਦੇ ਤਹਿਤ 10 ਲੱਖ ਨਵੇਂ ਰਜਿਸਟਰੇਸ਼ਨ ਵਧੇ

Monday, Jul 31, 2017 - 09:39 AM (IST)

ਜੀ. ਐੱਸ. ਟੀ. ਦੇ ਤਹਿਤ 10 ਲੱਖ ਨਵੇਂ ਰਜਿਸਟਰੇਸ਼ਨ ਵਧੇ

ਨਵੀਂ ਦਿੱਲੀ—ਗੁਡਸ ਐਂਡ ਸਰਵਿਸ ਟੈਕਸ ਭਾਵ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਟੈਕਸ ਕੁਲੈਕਸ਼ਨ ਵਧਣ ਦੀ ਉਮੀਦ ਹੈ। ਰੈਵਨਿਊ ਸੈਕਟਰੀ ਹਸਮੁੱਖ ਅਧੀਆ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਜੀ. ਐੱਸ. ਟੀ. ਦੇ ਤਹਿਤ 10 ਲੱਖ ਨਵੇਂ ਰਜਿਸਟ੍ਰੇਸ਼ਨ ਮਨਜ਼ੂਰ ਹੋ ਗਏ ਹਨ। ਨਾਲ ਹੀ ਕਰੀਬ 2 ਅਰਜ਼ੀਆਂ ਨੂੰ ਮਨਜ਼ੂਰੀ ਮਿਲਣੀ ਅਜੇ ਬਾਕੀ ਹੈ। ਵਰਣਨਯੋਗ ਹੈ ਕਿ ਸਰਕਾਰ ਨੇ ਉਮੀਦ ਜਤਾਈ ਸੀ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਟੈਕਸ ਵਾਲਿਆਂ ਦੀ ਗਿਣਤੀ ਅਤੇ ਟੈਕਸ ਵਸੂਲੀ ਦੋਵੇ ਵਧਣਗੀਆਂ।


Related News