GST ਕਟੌਤੀ ਦੋਪਹੀਆ ਗਾਹਕਾਂ ਲਈ ਕਾਰ ਖਰੀਦਣ ਦਾ ਮੌਕਾ : ਮਾਰੂਤੀ
Friday, Sep 12, 2025 - 11:25 AM (IST)

ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੁਕੀ ਇੰਡੀਆ (MSI) ਨੂੰ ਉਮੀਦ ਹੈ ਕਿ ਵਾਹਨਾਂ 'ਤੇ ਜੀਐੱਸਟੀ (GST) ਦਰਾਂ 'ਚ ਕਟੌਤੀ ਤੋਂ ਬਾਅਦ ਆਉਣ ਵਾਲੇ ਵਿੱਤੀ ਸਾਲ ਤੋਂ ਘਰੇਲੂ ਯਾਤਰੀ ਵਾਹਨਾਂ ਦੀ ਵਿਕਰੀ 'ਚ ਵਾਧਾ ਲਗਭਗ 7 ਫੀਸਦੀ 'ਤੇ ਵਾਪਸ ਆ ਜਾਵੇਗਾ। ਕੰਪਨੀ ਦੇ ਸੀਨੀਅਰ ਐਗਜ਼ਿਕਿਊਟਿਵ ਅਫਸਰ (ਮਾਰਕੀਟਿੰਗ ਅਤੇ ਸੇਲਜ਼) ਪਾਰਥੋ ਬੈਨਰਜੀ ਨੇ ਸਿਆਮ ਦੇ ਸਾਲਾਨਾ ਕਾਨਫਰੰਸ ਦੌਰਾਨ ਕਿਹਾ ਕਿ ਖਾਸ ਕਰਕੇ ਛੋਟੀਆਂ ਕਾਰਾਂ ਦੇ ਸੈਗਮੈਂਟ 'ਚ, ਜਿਸ 'ਚ ਮਾਰੂਤੀ ਦਾ ਵੱਡਾ ਦਬਦਬਾ ਹੈ, ਵਾਧੇ ਦੀ ਉਮੀਦ ਲਗਭਗ 10 ਫੀਸਦੀ ਤੱਕ ਹੈ।
ਵਾਹਨ ਵਿਕਰੀ ‘ਤੇ ਅਸਰਬੈਨਰਜੀ ਨੇ ਦੱਸਿਆ ਕਿ ਭਾਰਤੀ ਆਟੋਮੋਬਾਈਲ ਉਦਯੋਗ ਦੀ ਲੰਬੇ ਸਮੇਂ ਦੀ ਵਾਧੇ ਦੀ CAGR ਪਹਿਲਾਂ ਲਗਭਗ 7 ਫੀਸਦੀ ਰਹਿੰਦੀ ਸੀ ਅਤੇ 2026-27 ਤੋਂ ਇਹ ਮੁੜ ਉਸੇ ਪੱਧਰ ‘ਤੇ ਆ ਜਾਵੇਗੀ। ਛੋਟੀਆਂ ਕਾਰਾਂ ਲਈ, ਉਨ੍ਹਾਂ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਇਹ 10 ਫੀਸਦੀ ਹੋਵੇਗੀ।" ਉਨ੍ਹਾਂ ਕਿਹਾ ਕਿ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ 'ਤੇ ਇਨਕਮ ਟੈਕਸ ਛੋਟ, ਭਾਰਤੀ ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ 'ਚ ਕਟੌਤੀ, ਜਿਸ ਨਾਲ ਮਹੀਨਾਵਾਰ ਕਿਸ਼ਤ (EMI) ਘੱਟ ਹੋਵੇਗੀ, ਅਤੇ GST ਦਰ 'ਚ ਕਮੀ ਵਰਗੇ ਕਈ ਕਾਰਕ ਛੋਟੀਆਂ ਕਾਰਾਂ ਨੂੰ ਵਧੇਰੇ ਕਿਫਾਇਤੀ ਬਣਾਉਣ ਵਿੱਚ ਮਦਦ ਕਰਨਗੇ, ਜਿਸ ਨਾਲ ਦੋਪਹੀਆ ਵਾਹਨ ਸਵਾਰਾਂ ਨੂੰ ਕਾਰਾਂ ਖਰੀਦਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ,"ਸਾਡਾ ਮੰਨਣਾ ਹੈ ਕਿ ਇਹ ਸਾਰੇ ਦੋਪਹੀਆ ਵਾਹਨ ਗਾਹਕਾਂ ਲਈ ਚਾਰ-ਪਹੀਆ ਵਾਹਨ 'ਤੇ 'ਅਪਗ੍ਰੇਡ' ਕਰਨ ਦਾ ਇਕ ਵਧੀਆ ਮੌਕਾ ਹੈ।"
ਘਰੇਲੂ ਯਾਤਰੀ ਵਾਹਨ (PV) ਦੀ ਵਿਕਰੀ ਪਿਛਲੇ ਕੁਝ ਸਾਲਾਂ 'ਚ, ਖਾਸ ਕਰਕੇ ਛੋਟੀ ਕਾਰ ਹਿੱਸੇ 'ਚ, ਕਿਫਾਇਤੀ ਮੁੱਦਿਆਂ ਦੇ ਕਾਰਨ ਹੌਲੀ ਰਹੀ ਹੈ। ਉਦਯੋਗ ਦੇ ਅਨੁਮਾਨਾਂ ਅਨੁਸਾਰ, ਇਸ ਵਿੱਤੀ ਸਾਲ ਦੇ ਅਪ੍ਰੈਲ-ਅਗਸਤ ਦੀ ਮਿਆਦ 'ਚ, ਯਾਤਰੀ ਵਾਹਨਾਂ ਦੀ ਵਿਕਰੀ ਲਗਭਗ 17.05 ਲੱਖ ਯੂਨਿਟ ਰਹੀ, ਜਦੋਂ ਕਿ ਇਕ ਸਾਲ ਪਹਿਲਾਂ ਇਸੇ ਸਮੇਂ 'ਚ 17.31 ਲੱਖ ਯੂਨਿਟ ਸੀ। ਬੈਨਰਜੀ ਨੇ ਕਿਹਾ ਕਿ GST ਦਰਾਂ 'ਚ ਕਟੌਤੀ ਤੋਂ ਬਾਅਦ ਮੌਜੂਦਾ ਵਿੱਤੀ ਸਾਲ ਦੇ ਦੂਜੇ ਅੱਧ 'ਚ ਵਿਕਰੀ ਵਧਣ ਦੀ ਉਮੀਦ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8