20 ਸਤੰਬਰ ਨੂੰ ਕਾਰਾਂ 'ਤੇ ਘੱਟ ਹੋ ਸਕਦਾ ਹੈ GST, ਤਿਉਹਾਰਾਂ ਦਾ ਮਿਲੇਗਾ ਤੋਹਫਾ

09/07/2019 11:15:49 AM

ਨਵੀਂ ਦਿੱਲੀ— ਤਿਉਹਾਰੀ ਮੌਸਮ 'ਚ ਕਾਰ ਖਰੀਦਦਾਰਾਂ ਨੂੰ ਤੋਹਫਾ ਮਿਲ ਸਕਦਾ ਹੈ। ਵ੍ਹੀਕਲਸ 'ਤੇ ਜੀ. ਐੱਸ. ਟੀ. ਦਰਾਂ 'ਚ ਕਟੌਤੀ ਹੋ ਸਕਦੀ ਹੈ। ਨਰਿੰਦਰ ਮੋਦੀ ਸਰਕਾਰ 'ਚ ਮੰਤਰੀ ਅਰਜੁਨ ਮੇਘਵਾਲ ਨੇ ਇਸ ਦੇ ਸੰਕੇਤ ਦਿੱਤੇ ਹਨ। ਉੱਥੇ ਹੀ, ਇਸ ਤੋਂ ਪਹਿਲਾਂ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਵੀ ਭਰੋਸਾ ਦਿੱਤਾ ਸੀ ਕਿ ਜੀ. ਐੱਸ. ਟੀ. ਦਰਾਂ ਨੂੰ ਘੱਟ ਕਰਨ ਲਈ ਉਹ ਵਿੱਤ ਮੰਤਰਾਲਾ ਨੂੰ ਸਿਫਾਰਸ਼ ਕਰਨਗੇ।

 

ਇੰਡਸਟਰੀ ਨੇ ਸਰਕਾਰ ਕੋਲੋਂ ਜੀ. ਐੱਸ. ਟੀ. ਦਰਾਂ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰਨ ਦੀ ਮੰਗ ਕੀਤੀ ਹੈ। ਉੱਥੇ ਹੀ, ਮੰਤਰਾਲਾ ਪਹਿਲਾਂ ਤੋਂ ਹਾਈਬ੍ਰਿਡ ਵਾਹਨਾਂ 'ਤੇ ਜੀ. ਐੱਸ. ਟੀ. ਘਟਾਉਣ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰ ਰਿਹਾ ਹੈ। ਵ੍ਹੀਕਲਸ ਇੰਡਸਟਰੀ ਨੂੰ ਸਹਾਇਤਾ ਦੇਣ ਲਈ ਸਰਕਾਰ ਦੇ ਨਾਲ-ਨਾਲ ਆਰ. ਬੀ. ਆਈ. ਵੀ ਬੈਂਕਾਂ ਰਾਹੀਂ ਕਰਜ਼ਾ ਸਸਤਾ ਕਰਕੇ ਮੰਗ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਾਂ ਨੂੰ ਰਿਟੇਲ ਲੋਨ ਨੂੰ ਬਾਹਰੀ ਬੈਂਚਮਾਰਕ ਨਾਲ ਜੋੜਨ ਨੂੰ ਕਿਹਾ ਹੈ, ਤਾਂ ਕਿ ਕਰਜ਼ ਦਰਾਂ 'ਚ ਕਮੀ ਦਾ ਫਾਇਦਾ ਗਾਹਕਾਂ ਨੂੰ ਤੁਰੰਤ ਮਿਲ ਸਕੇ। ਉੱਥੇ ਹੀ, ਸਰਕਾਰ ਜੀ. ਐੱਸ. ਟੀ. 'ਚ ਕਟੌਤੀ ਦੇ ਨਾਲ-ਨਾਲ ਸੈੱਸ ਹਟਾ ਕੇ ਰਾਹਤ ਦੇਣ ਦਾ ਵੀ ਇਕ ਵਿਚਾਰ ਕਰ ਰਹੀ ਹੈ। ਜੀ. ਐੱਸ. ਟੀ. ਕੌਂਸਲ ਦੀ ਮੀਟਿੰਗ 20 ਸਤੰਬਰ ਨੂੰ ਹੋਣੀ ਹੈ, ਜਿਸ 'ਚ ਦਰਾਂ 'ਚ ਕਟੌਤੀ ਦਾ ਫੈਸਲਾ ਹੋ ਸਕਦਾ ਹੈ। ਫਿਲਹਾਲ ਕਾਰਾਂ 28 ਫੀਸਦੀ ਜੀ. ਐੱਸ. ਟੀ. ਹੈ, ਨਾਲ ਹੀ ਸਾਈਜ਼ ਅਤੇ ਉਨ੍ਹਾਂ ਦੀ ਸ਼੍ਰੇਣੀ ਦੇ ਹਿਸਾਬ ਨਾਲ 1 ਤੋਂ 22 ਫੀਸਦੀ ਸੈੱਸ ਵੀ ਲਾਗੂ ਹੈ।


Related News