ਜੀ.ਐੱਸ.ਟੀ. ਦੇ ਚੱਲਦੇ ਇਕ ਨਾਲ ਇਕ ਫ੍ਰੀ ਆਫਰਸ ਹੋਏ ਬੰਦ
Tuesday, Aug 01, 2017 - 10:38 AM (IST)
ਨਵੀਂ ਦਿੱਲੀ— ਗੁਡਸ ਅਤੇ ਸਰਵਿਸੇਜ ਟੈਕਸ ਲਾਗੂ ਹੋਣ ਦੇ ਬਾਅਦ ਫ੍ਰੀ ਪਿਜ਼ਾ ਜਾਂ ਇਕ ਦੇ ਨਾਲ ਇਕ ਫ੍ਰੀ ਵਰਗੇ ਆਫਰਸ ਦੇਣਾ ਕੰਪਨੀਆਂ ਨੂੰ ਭਾਰੀ ਪਵੇਗਾ। ਜੁਲਾਈ 'ਚ ਜੀ.ਐੱਸ.ਟੀ ਲਾਗੂ ਹੋਣ ਦੇ ਬਾਅਦ ਬਹੁਤ ਸੀ ਪੈਕੇਜਡ ਪ੍ਰੋਡਕਟਸ ਅਤੇ ਫੂਡ ਸਰਵਿਸੇਜ ਕੰਪਨੀਆਂ ਨੇ ਇਸ ਤਰ੍ਹਾ ਦੇ ਆਫਰਸ ਬੰਦ ਕਰ ਦਿੱਤਾ ਹੈ। ਜੀ.ਐੱਸ.ਟੀ ਦੇ ਤਹਿਤ ਕੰਪਨੀਆਂ ਦੀ ਵੱਲੋਂ ਕਨਜ਼ਿਊਮਰ ਨੂੰ ਕੋਈ ਵੀ ਚੀਜ/ਮੁਫਤ/ ਦੇਣ 'ਤੇ ਕੰਪਨੀਆਂ ਨੂੰ ਉਸ ਚੀਜ਼ 'ਤੇ ਅਤੀਰਿਕਤ ਟੈਕਸ ਚੁਕਾਉਣਾ ਹੋਵੇਗਾ। ਅਤੇ ਜਦੋਂ ਉਹ ਕਿਸੇ ਪ੍ਰੋਡਕਟ ਦੀ ਵਿਕਰੀ ਨੂੰ ਮੁਫਤ ਦੇ ਤੌਰ 'ਤੇ ਦਿਖਾਏਗੀ ਤਾਂ ਉਨ੍ਹਾਂ ਨੂੰ ਉਸ 'ਤੇ ਇਨਪੁਟ ਕ੍ਰੇਡਿਟ ਨਹੀਂ ਮਿਲੇਗਾ। ਇਸ ਵਜ੍ਹਾ ਨਾਲ ਕੰਪਨੀਆਂ ਹੁਣ ਗਾਹਕਾਂ ਨੂੰ ਲੁਭਾਉਣ ਦੇ ਲਈ ਹੋਰ ਤਰੀਕਿਆਂ 'ਤੇ ਵਿਚਾਰ ਕਰ ਰਹੀ ਹੈ।
ਦੇਸ਼ ਦੀ ਵੱਡੀ ਵਿਸਿਕਟ ਕੰਪਨੀ ਪਾਰਲੇ ਪ੍ਰੋਡਕਟਸ ਦੇ ਮਾਰਕਟਿੰਗ ਹੈਡ ਮਅੰਕ ਸ਼ਾਹ ਨੇ ਦੱਸਿਆ ਅਸੀਂ ਬਾਏ ਬਨ ਗੈੱਟ ਬਨ ਫ੍ਰੀ ਆਫਰਸ ਸਮਾਪਤ ਕਰ ਕਹੇ ਹਾਂ ਅਤੇ ਸਿੱਧੇ ਡਿਸਕਾਉਂਟ ਦੇਣ ਜਾ ਰਹੇ ਹਾਂ। ਇਸ ਨਾਲ ਬਿਜਨੈੱਸ 'ਚ ਮੁਸ਼ਕਲ ਹੋ ਰਹੀ ਹੈ, ਪਰ ਜੀ.ਐੱਸ.ਟੀ ਦੇ ਤਹਿਤ ਅਜਿਹਾ ਕਰਨਾ ਜ਼ਰੂਰੀ ਹੈ। ਪਿਛਲੇ ਅੱਠ ਤਿਮਾਹੀਆਂ ਨਾਲ ਕਨਜਿਊਮਰ ਗੁਡਸ ਅਤੇ ਪੈਕੇਜਡ ਪ੍ਰੋਡਕਟ ਕੰਪਨੀਆਂ ਨੂੰ ਸੁਸਤ ਡਿਮਾਂਡ ਦੀ ਚੁਣੌਤੀ ਝੱਲਣੀ ਪੈ ਰਹੀ ਹੈ। ਅਜਿਹੇ 'ਚ ਕੰਪਨੀਆਂ ਖਪਤ ਵਧਾਉਣ ਦੇ ਲਈ ਹਜੇ ਤੱਕ ਫ੍ਰੀ ਆਫਰਸ ਦਾ ਬਹੁਤ ਇਸਤੇਮਾਲ ਕਰ ਰਹੀ ਸੀ।
ਗੋਦਰੇਜ ਕਨਜਿਊਮਰ ਪ੍ਰੋਡਕਟਸ ਦੇ ਮੈਨੇਜਿੰਦ ਡਾਇਰੈਕਟਰ ਵਿਵੇਕ ਗੰਭੀਰ ਨੇ ਦੱਸਿਆ ਜੀ.ਐੱਸ.ਟੀ ਦੇ ਤਹਿਤ ਟੈਕਸ ਨਾਲ ਜੁੜੇ ਨਿਯਮਾਂ ਦੇ ਮੱਦੇਨਜ਼ਰ ਸਾਡੀ ਟੀਮ ਬਿਹਤਰ ਰਾਸਤੇ ਦੀ ਤਲਾਸ਼ ਕਰ ਰਹੀ ਹੈ ਅਤੇ ਅਸੀਂ ਪ੍ਰਮੋਸ਼ਨਲ ਆਈਟਮ ਦੇ ਤੌਰ 'ਤੇ ਦਿੱਤੇ ਜਾਣ ਵਾਲੇ ਪ੍ਰੋਡਕਟਸ ਦੀ ਸੰਖਿਆ ਬਹੁਤ ਘੱਟ ਕਰ ਸਕਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕੰਪਨੀ ਡਿਸਤਾਉਂਟ ਪ੍ਰਇਸ 'ਚ ਛੂਟ ਵਰਗੇ ਹੋਰ ਤਕੀਕੇ ਆਪਣਾ ਸਕਦੀ ਹੈ।
ਦੇਸ਼ ਦੀ ਦੋ ਵੱਡੀਆਂ ਫੂਡ ਸਰਵਿਸੇਜ ਕੰਪਨੀਆਂ-ਜੁਬਿਲੰਟ ਫੂਡਵਰਕਸ ਅਤੇ ਯਮ ਰੇਸਟ੍ਰੋਰੇਂਟ ਵੀ ਬਾਏ ਬਨ ਗੈੱਟ ਬਨ ਸਕੀਮਾਂ ਨੂੰ ਬੰਦ ਕਰ ਰਹੇ ਹਨ। ਪਿਜ਼ਾ ਹਟ ਦੇ ਮੈਨੇਜਿੰਗ ਡਾਇਰੈਕਟਰ ਉਨਤ ਵਰਮ ਨੇ ਦੱਸਿਆ ਜੀ.ਐੱਸ.ਟੀ ਦੇ ਤਹਿਤ ਫੂਡ ਸਰਵਿਸੇਜ 'ਚ ਵੇਚੇ ਗਏ ਪ੍ਰੋਡੈਕਟ ਦੀ ਇਕ ਅਨੁਮਾਨਿਤ ਵੈਲਊ ਹੋਣੀ ਜ਼ਰੂਰੀ ਹੈ। ਇਸ ਵਜ੍ਹਾ ਨਾਲ ਅਸੀਂ ਬਾਏ ਬਨ ਗੈੱਟ ਬਨ ਫ੍ਰੀ ਆਫਰਸ ਬੰਦ ਕਰ ਰਹੇ ਹਨ। ਅਸੀਂ ਹੁਣ ਕੁਝ ਅਲੱਗ ਤਰ੍ਰਾ ਦੇ ਆਫਰਸ ਪੇਸ਼ ਕਰ ਰਹੇ ਹਾਂ ਜਿਨ੍ਹਾਂ 'ਚ ਦੋ ਪਿਜ਼ਾ ਖਰੀਦਣ 'ਤੇ ਤੀਸਰਾ 'ਤੇ ਡਿਸਕਾਉਂਟ ਸ਼ਾਮਲ ਹੈ।
ਟੈਕਸ ਐਕਸਪਰਟ ਨੇ ਦੱਸਿਆ ਕਿ ਕਿਸੇ ਕੰਪਨੀ ਦੇ ਕੋਈ ਵੀ ਚੀਜ਼ ਮੁਫਤ ਸਪਲਾਈ ਕਰਨ 'ਤੇ ਉਸਨੂੰ ਉਸ ਚੀਜ਼ 'ਤੇ ਜੀ.ਐੱਸ.ਟੀ ਚੁਕਾਉਣਾ ਹੋਵੇਗਾ। ਇਸ 'ਚ ਫਾਰਮਸਿਊਟਿਕਸ ਕੰਪਨੀਆਂ ਦੇ ੱਵਲੋਂ ਡਿਸਕਾਉਂਟ ਨੂੰ ਦਿੱਤੇ ਜਾਣ ਵਾਲੇ ਮੁਫਤ ਪ੍ਰੋਡਕਟਸ ਵੀ ਸ਼ਾਮਿਲ ਹੋ ਸਕਦੇ ਹਨ। ਕਲੀਅਰਟੈਕਸ ਦੇ ਚੀਫ ਐਗਜਿਕਊਟਿਵ ਅਰਚਿਤ ਗੁਪਤ ਨੇ ਦੱਸਿਆ , ਜੀ.ਐੱਸ ਟੀ ਐਕਟ ਦੇ ਤਹਿਤ ਹਰ ਬਾਰ ਕੋਈ ਚੀਜ਼ ਮੁਫਤ ਵੇਚਣ 'ਤੇ ਉਸ ਚੀਜ਼ ਦੀ ਟ੍ਰਾਂਜੈਕਸ਼ਨਲ ਵੈਲਿÎਊ 'ਤੇ ਜੀ.ਐੱਸ.ਟੀ ਚੁਕਾਉਣਾ ਹੋਵੇਗਾ। ਡਾਬਰ ਅਤੇ ਮੈਰਿਕੋ ਵਰਗੀਆਂ ਕੰਪਨੀਆਂ ਨੇ ਦੱਸਿਆ ਕਿ ਉਹ ਆਪਣੀ ਪ੍ਰਮੋਸ਼ਨਲ ਸਕੀਮਾਂ 'ਚ ਬਦਲਾਅ ਕਰ ਰਹੀ ਹੈ ਅਤੇ ਇਸ 'ਚ ਪ੍ਰਾਈਮ 'ਤੇ ਡਿਸਕਾਉਂਟ ਵਰਗੇ ਆਫਰਸ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ।
