ਅਪ੍ਰੈਲ ਤੋਂ ਬਾਅਦ ਦੂਜੀ ਵਾਰ 1 ਲੱਖ ਕਰੋੜ ਦੇ ਪਾਰ ਪਹੁੰਚੀ ਜੀ.ਐੱਸ.ਟੀ. ਕੁਲੈਕਸ਼ਨ
Thursday, Nov 01, 2018 - 04:59 PM (IST)

ਨਵੀਂ ਦਿੱਲੀ— ਸਤੰਬਰ ਮਹੀਨੇ 'ਚ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ) ਤੋਂ ਸਰਕਾਰ ਨੂੰ ਇਕ ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ ਹੋਈ ਹੈ। ਵਿੱਤ ਮੰਤਰੀ ਅਰੁਣ ਜੇਟਲੀ ਨੇ ਟਵੀਟ ਕਰ ਕੇ ਖੁਦ ਇਸ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁਲੈਕਸ਼ਨ ਸਰਕਾਰ ਦੀਆਂ ਉਮੀਦਾਂ ਦੇ ਅਨੁਸਾਰ ਹੈ।
ਉੱਥੇ ਹੀ ਸਤੰਬਰ 'ਚ ਕਮਾਈ 94442 ਕਰੋੜ ਰਹੀ। ਅਪ੍ਰੈਲ ਤੋਂ ਬਾਅਦ ਜੀ.ਐੱਸ.ਟੀ, ਦਾ ਇਹ ਕੁਲੈਕਸ਼ਨ ਇਕ ਵਾਰ ਫਿਰ ਤੋਂ ਇਕ ਲੱਖ ਕਰੋੜ ਦੇ ਪਾਰ ਚਲਿਆ ਗਿਆ ਹੈ। ਉੱਥੇ ਹੀ ਮਈ ਤੋਂ ਲੈ ਕੇ ਅਗਸਤ ਤੱਕ ਜੀ.ਐੱਸ.ਟੀ. ਕੁਲੈਕਸ਼ਨ 90 ਹਜ਼ਾਰ ਦੇ ਪਾਰ ਹੀ ਰਿਹਾ।
ਜੇਟਲੀ ਨੇ ਕਿਹਾ ਕਿ ਇਸ ਕੁਲੈਕਸ਼ਨ ਪਿੱਛੇ ਬਹੁਤ ਵੱਡਾ ਕਾਰਨ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਕਿਹਾ ਹੈ ਕਿ ਟੈਕਸ ਦਰਾਂ 'ਚ ਕਮੀ, ਟੈਕਸ ਚੋਰੀ 'ਤੇ ਲਗਾਮ ਲਗਾਉਣ ਨਾਲ ਇਹ ਸਫਲਤਾ ਮਿਲੀ ਹੈ। ਅਗਸਤ 'ਚ ਜੀ.ਐੱਸ.ਟੀ. ਕੁਲੈਕਸ਼ਨ 93,690 ਕਰੋੜ ਰਿਹਾ ਸੀ।
ਸਰਕਾਰ ਨੂੰ ਮਿਲੀਆਂ ਦੋ ਵਧੀਆ ਖਬਰਾਂ
ਇਸ ਹਫਤੇ ਸਰਕਾਰ ਨੂੰ ਅਰਥਵਿਵਸਥਾ ਦੇ ਮੋਰਚੇ 'ਤੇ ਦੋ ਵਧੀਆ ਖਬਰਾਂ ਮਿਲੀਆਂ ਹਨ। ਪਹਿਲੀ ਈਜ਼ ਆਫ ਡੁਇੰਗ ਬਿਜ਼ਨੈੱਸ 'ਚ ਲੰਬੀ ਛਲਾਂਗ ਅਤੇ ਹੁਣ ਜੀ.ਐੱਸ.ਟੀ. ਕੁਲੈਕਸ਼ਨ ਦਾ ਵਧਣਾ। ਵਿਸ਼ਵ ਬੈਂਕ ਵਲੋਂ ਬੁੱਧਵਾਰ ਨੂੰ ਜਾਰੀ ਈਜ਼ ਆਫ ਡੁਇੰਗ ਬਿਜ਼ਨੈੱਸ ਰੈਕਿੰਗ 'ਚ ਭਾਰਤ ਦੀ ਰੈਕਿੰਗ 'ਚ ਪਿਛਲੇ ਦੋ ਸਾਲ 50 ਤੋਂ ਵੱਧ ਸਥਾਨਾਂ ਦਾ ਸੁਧਾਰ ਹੋਇਆ ਹੈ। ਇਸ ਦੇ ਨਾਲ ਹੀ ਉੱਥੇ ਵਿਸ਼ਵ ਬੈਂਕ ਦੇ ਸਿਖਰ ਸੁਧਾਰਨਾਂ ਦੇ ਰੂਪ 'ਚ ਉਭਰਿਆ ਹੈ।
ਵਰਲਡ ਬੈਂਕ ਦੇ ਅਧਿਕਾਰੀਆਂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇ 2014 'ਚ ਸੱਤਾ 'ਚ ਆਉਣ ਦੇ ਸਮੇਂ ਭਾਰਤ ਦੀ ਰੈਕਿੰਗ 142 ਸੀ। ਪੀ.ਐੱਸ. ਨੇ ਆਉਣ ਵਾਲੇ ਸਾਲਾਂ 'ਚ ਭਾਰਤ ਨੂੰ ਸਿਖਰ 50 ਦੇਸ਼ਾਂ ਦੀ ਖਾਸ ਸੂਚੀ 'ਚ ਸ਼ਾਮਲ ਕਰਨ ਦਾ ਟੀਚਾ ਰੱਖਿਆ ਹੈ।
ਵਰਲਡ ਬੈਂਕ ਦੇ ਡੇਵਲਪਮੈਂਟ ਇਕਨਾਮਿਕਸ ਦੇ ਸੀਨੀਅਰ ਨਿਰਦੇਸ਼ਕ ਅਤੇ ਮੁੱਖ ਕਾਰਜਕਾਲ ਅਰਥਸ਼ਾਸਤਰੀ ਸ਼ਾਂਤਾ ਦੇਵਰਾਜਨ ਨੇ ਕਿਹਾ ਕਿ ਇਸ ਰੈਕਿੰਗ 'ਚ ਭਾਰਤ ਨੂੰ ਸਿਖਰ 50 'ਚ ਲੈ ਕੇ ਆਉਣ ਲਈ ਸਰਕਾਰ ਲਈ ਸਖਤ ਚੁਣੌਤੀ ਹੈ। ਹਾਲਾਂਕਿ ਆਰਥਿਕ ਅਤੇ ਹੋਰ ਸੁਧਾਰਾਂ ਦੇ ਕਾਰਨ ਆਉਣ ਵਾਲੇ ਸਾਲਾਂ 'ਚ ਭਾਰਤ ਆਪਣੀ ਰੈਕਿੰਗ 'ਚ ਸੁਧਾਰ ਕਰ ਸਕਦਾ ਹੈ।