ਲਾਟਰੀ ’ਤੇ ਲੱਗੇਗਾ ਬਰਾਬਰ 28 ਫੀਸਦੀ ਟੈਕਸ

12/19/2019 1:31:30 AM

ਨਵੀਂ ਦਿੱਲੀ (ਭਾਸ਼ਾ)–ਗੁਡਜ਼ ਐਂਡ ਸਰਵਿਸ ਟੈਕਸ (ਜੀ.ਐੱਸ.ਟੀ.) ਕੌਂਸਲ ਨੇ ਬੁੱਧਵਾਰ ਪਹਿਲੀ ਵਾਰ ਕਿਸੇ ਮੁੱਦੇ ’ਤੇ ਫੈਸਲਾ ਕਰਨ ਲਈ ਪੋਲਿੰਗ ਦਾ ਸਹਾਰਾ ਲਿਆ। ਲਾਟਰੀ ’ਤੇ ਟੈਕਸ ਨੂੰ ਲੈ ਕੇ ਅਜਿਹੀ ਨੌਬਤ ਆਈ। ਇਸ ਮੁੱਦੇ ’ਤੇ ਸੂਬਿਆਂ ਦਰਮਿਆਨ ਸਹਿਮਤੀ ਨਹੀਂ ਬਣ ਰਹੀ ਸੀ। ਫਿਰ ਬਹੁਮਤ ਨਾਲ ਲਾਟਰੀ ’ਤੇ 28 ਫੀਸਦੀ ਦੀ ਬਰਾਬਰ ਦਰ ਨਾਲ ਜੀ. ਐੱਸ. ਟੀ. ਲਾਉਣ ਦਾ ਫੈਸਲਾ ਹੋਇਆ। ਇਸ ਤੋਂ ਪਹਿਲਾਂ ਕੌਂਸਲ ਦੀਆਂ 37 ਬੈਠਕਾਂ ਵਿਚ ਇਕ ਰਾਇ ਨਾਲ ਫੈਸਲੇ ਲਏ ਜਾਂਦੇ ਰਹੇ ਹਨ।

ਸੂਤਰਾਂ ਨੇ ਦੱਸਿਆ ਕਿ ਲਾਟਰੀ ’ਤੇ ਇਕ ਮਾਰਚ 2020 ਤੋਂ 28 ਫੀਸਦੀ ਦੀ ਦਰ ਨਾਲ ਬਰਾਬਰ ਦਾ ਟੈਕਸ ਲੱਗੇਗਾ। ਇਸ ਸਮੇਂ ਇਹ ਟੈਕਸ ਦੋ ਤਰ੍ਹਾਂ ਨਾਲ ਲੱਗਦਾ ਹੈ। ਸੂਬਿਆਂ ਵਿਚ ਵਿਕਰੀ ’ਤੇ 12 ਫੀਸਦੀ ਅਤੇ ਸੂਬਿਆਂ ਤੋਂ ਬਾਹਰ ਦੀ ਵਿਕਰੀ ’ਤੇ 28 ਫੀਸਦੀ ਜੀ. ਐੱਸ. ਟੀ. ਲੱਗਦਾ ਹੈ। 21 ਸੂਬਿਆਂ ਨੇ 28 ਫੀਸਦੀ ਦੀ ਦਰ ਨਾਲ ਇਹ ਟੈਕਸ ਲਾਉਣ ਦੀ ਸਿਫਾਰਸ਼ ਕੀਤੀ। 7 ਸੂਬਿਆਂ ਨੇ ਇਸ ਦਾ ਵਿਰੋਧ ਕੀਤਾ।


Karan Kumar

Content Editor

Related News