GST ਕੁਲੈਕਸ਼ਨ 12 ਫੀਸਦੀ ਵਧ ਕੇ 1.49 ਲੱਖ ਕਰੋੜ ਰੁਪਏ ’ਤੇ ਪੁੱਜਾ
Thursday, Mar 02, 2023 - 10:59 AM (IST)
ਨਵੀਂ ਦਿੱਲੀ–ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਕੁਲੈਕਸ਼ਨ ਫਰਵਰੀ ’ਚ ਸਾਲਾਨਾ ਆਧਾਰ ’ਤੇ 12 ਫੀਸਦੀ ਵਧ ਕੇ 1.49 ਲੱਖ ਕਰੋੜ ਰੁਪਏ ਹੋ ਗਿਆ। ਵਿੱਤ ਮੰਤਰਾਲਾ ਨੇ ਫਰਵਰੀ 2023 ਦੇ ਜੀ. ਐੱਸ. ਟੀ. ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਇਸ ਮਹੀਨੇ ’ਚ ਸੈੱਸ ਦੇ ਤੌਰ ’ਤੇ 11,931 ਕਰੋੜ ਰੁਪਏ ਦਾ ਕੁਲੈਕਸ਼ਨ ਹੋਇਆ ਜੋ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਦਾ ਸਭ ਤੋਂ ਵੱਧ ਪੱਧਰ ਹੈ।
ਇਹ ਵੀ ਪੜ੍ਹੋ- 3200 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ, ਇਹ ਹੈ ਸੋਨੇ ਦਾ ਭਾਅ ਘਟਣ ਦੀ ਵਜ੍ਹਾ
ਹਾਲਾਂਕਿ ਜਨਵਰੀ ਦੀ ਤੁਲਣਾ ’ਚ ਫਰਵਰੀ ’ਚ ਜੀ. ਐੱਸ. ਟੀ. ਮਾਲੀਏ ’ਚ ਗਿਰਾਵਟ ਆਈ ਹੈ। ਜਨਵਰੀ 2023 ’ਚ 1.57 ਲੱਖ ਕਰੋੜ ਰੁਪਏ ਦਾ ਟੈਕਸ ਕੁਲੈਕਸ਼ਨ ਹੋਇਆ ਸੀ ਜੋ ਹੁਣ ਤੱਕ ਦਾ ਦੂਜਾ ਸਭ ਤੋਂ ਉੱਚ ਪੱਧਰ ਹੈ।
ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਅਪ੍ਰੈਲ 2022 ’ਚ ਇਕੱਠੇ ਕੀਤੇ ਗਏ 1.68 ਲੱਖ ਕਰੋੜ ਜੀ. ਐੱਸ. ਟੀ. ਦਾ ਸਰਵਉੱਚ ਪੱਧਰ ਹੈ। ਵਿੱਤ ਮੰਤਰਾਲਾ ਨੇ ਕਿਹਾ ਕਿ ਫਰਵਰੀ 2023 ’ਚ ਕੁੱਲ ਜੀ. ਐੱਸ. ਟੀ. ਕੁਲੈਕਸ਼ਨ 1,49,577 ਕਰੋੜ ਰੁਪਏ ਰਿਹਾ ਹੈ। ਇਸ ’ਚ ਕੇਂਦਰੀ ਜੀ. ਐੱਸ. ਟੀ. (ਸੀ. ਜੀ. ਐੱਸ. ਟੀ.) 27,662 ਕਰੋੜ ਰੁਪਏ ਹੈ ਜਦ ਕਿ ਸੂਬਾ ਜੀ. ਐੱਸ. ਟੀ. (ਐੱਸ. ਜੀ. ਐੱਸ. ਟੀ.) ਕੁਲੈਕਸ਼ਨ 34,915 ਕਰੋੜ ਰੁਪਏ ਹੈ। ਉੱਥੇ ਹੀ ਏਕੀਕ੍ਰਿਤ ਜੀ. ਐੱਸ. ਟੀ. (ਆਈ. ਜੀ. ਐੱਸ. ਟੀ.) ਦੀ ਆਈਟਮ ’ਚ 75069 ਕਰੋੜ ਰੁਪਏ ਇਕੱਠੇ ਹੋਏ ਹਨ।
ਇਹ ਵੀ ਪੜ੍ਹੋ- ਇਸ ਦੇਸ਼ 'ਚ ਮੀਟ-ਮਟਨ ਤੋਂ ਵੀ ਜ਼ਿਆਦਾ ਮਹਿੰਗੇ ਹੋਏ ਗੰਢੇ, ਕੀਮਤ ਕਰ ਦੇਵੇਗੀ ਹੈਰਾਨ
ਇਸ ਤੋਂ ਇਲਾਵਾ 11,931 ਕਰੋੜ ਰੁਪਏ ਦਾ ਸੈੱਸ ਵੀ ਸ਼ਾਮਲ ਹੈ। ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ ਜੀ. ਐੱਸ. ਟੀ. ਕੁਲੈਕਸ਼ਨ 1.33 ਲੱਖ ਕਰੋੜ ਰੁਪਏ ਰਿਹਾ ਸੀ। ਇਸ ਤਰ੍ਹਾਂ ਫਰਵਰੀ, 2023 ’ਚ ਜੀ. ਐੱਸ. ਟੀ, ਕੁਲੈਕਸ਼ਨ ਸਾਲਾਨਾ ਆਧਾਰ ’ਤੇ 12 ਫੀਸਦੀ ਵਧਿਆ ਹੈ। ਮੰਤਰਾਲਾ ਨੇ ਕਿਹਾ ਕਿ ਫਰਵਰੀ ਦੇ ਮਹੀਨੇ ’ਚ 28 ਦਿਨਾਂ ਦੇ ਹੀ ਹੋਣ ਨਾਲ ਆਮ ਤੌਰ ’ਤੇ ਜੀ. ਐੱਸ. ਟੀ. ਕੁਲੈਕਸ਼ਨ ਹੋਰ ਮਹੀਨਿਆਂ ਦੀ ਤੁਲਣਾ ’ਚ ਘੱਟ ਹੀ ਹੁੰਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।