ਏਸ਼ੀਆਈ ਬਾਜ਼ਾਰਾਂ ''ਚ ਵਾਧਾ, SGX ਨਿਫਟੀ 10480 ਦੇ ਕੋਲ
Monday, Feb 12, 2018 - 09:17 AM (IST)
ਨਿਊਯਾਕਰ—ਏਸ਼ੀਆਈ ਬਾਜ਼ਾਰਾਂ 'ਚ ਹਲਕੇ ਵਾਧੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿਕੱਏ ਅੱਜ ਬੰਦ ਹੈ ਜਦਕਿ ਹੈਂਕ-ਸੇਂਗ 120 ਅੰਕ ਭਾਵ 0.4 ਫੀਸਦੀ ਦੇ ਵਾਧੇ ਨਾਲ 26,627 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਐੱਸ ਜੀ ਐਕਸ ਨਿਫਟੀ 27.5 ਅੰਕ ਭਾਵ 0.25 ਫੀਸਦੀ ਵਧ ਕੇ 10,484.5 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 0.8 ਫੀਸਦੀ ਦੀ ਮਜ਼ਬੂਤੀ ਦਿਖਾ ਰਿਹਾ ਹੈ ਜਦਕਿ ਸਟ੍ਰੇਟਸ ਟਾਈਮਜ਼ ਦੀ ਚਾਲ ਸੁਸਤ ਹੈ। ਤਾਈਵਾਨ ਇੰਡੈਕਸ 54 ਅੰਕ ਭਾਵ 0.5 ਫੀਸਦੀ ਦੀ ਤੇਜ਼ੀ ਨਾਲ 10,425 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
