ਡਰਾਇਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਵੱਡੀ ਰਾਹਤ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ

Sunday, Jul 04, 2021 - 06:28 PM (IST)

ਡਰਾਇਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਵੱਡੀ ਰਾਹਤ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ

ਨਵੀਂ ਦਿੱਲੀ - ਹੁਣ ਡਰਾਇਵਿੰਗ ਲਾਇਸੈਂਸ ਬਣਵਾਉਣ ਲਈ ਤੁਹਾਨੂੰ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਡਰਾਇਵਿੰਗ ਲਾਇਸੈਂਸ ਦੇ ਨਿਯਮਾਂ ਵਿਚ 1 ਜੁਲਾਈ ਤੋਂ ਬਦਲਾਅ ਕੀਤਾ ਹੈ। ਹੁਣ ਆਰ.ਟੀ.ਓ. ਜਾ ਕੇ ਡਰਾਇਵਿੰਗ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਲਾਇਸੈਂਸ ਬਣਵਾਉਣ ਲਈ ਦਫ਼ਤਰ ਜਾ ਕੇ ਟੈਸਟ ਦੇਣ ਲਾਜ਼ਮੀ ਹੁੰਦਾ ਸੀ। 

ਇਹ ਵੀ ਪੜ੍ਹੋ : ਸਸਤੇ 'ਚ ਗੈਸ ਸਿਲੰਡਰ ਭਰਾਉਣ ਦਾ ਮੌਕਾ, ਇਸ ਆਫ਼ਰ ਤਹਿਤ ਮਿਲ ਰਹੀ ਹੈ ਭਾਰੀ ਛੋਟ

ਕਰਨਾ ਹੋਵੇਗਾ ਇਹ ਕੰਮ

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ(MORTH) ਦੇ ਨਿਯਮਾਂ ਮੁਤਾਬਕ ਜੇਕਰ ਤੁਸੀਂ ਕਿਸੇ ਮਾਨਤਾ ਪ੍ਰਾਪਤ ਡਰਾਈਵਿੰਗ ਸੈਂਟਰ ਤੋਂ ਸਿਖਲਾਈ ਲਈ ਹੈ ਤਾਂ ਤੁਹਾਨੂੰ ਡਰਾਇਵਿੰਗ ਲਾਇਸੈਂਸ ਬਣਵਾਉਣ ਲਈ ਆਰ.ਟੀ.ਆਈ. ਦਫ਼ਤਰ ਜਾ ਕੇ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਡਾਇਵਿੰਗ ਟ੍ਰੇਨਿੰਗ ਸੈਂਟਰ ਨੂੰ ਮਾਨਤਾ ਦੇਣਾ ਸ਼ੁਰੂ ਕਰ ਦਿੱਤਾ ਹੈ। 

ਨਵੇਂ ਨਿਯਮਾਂ ਮੁਤਾਬਕ ਤੁਹਾਨੂੰ ਡਰਾਈਵਿੰਗ ਸੈਂਟਰਾਂ ਵਿਖੇ ਲਾਈਟ ਮੋਟਰ ਵਹੀਕਲ ਕੋਰਸ ਲਈ 4 ਹਫ਼ਤਿਆਂ ਵਿਚ 29 ਘੰਟੇ ਦੀ ਡ੍ਰਾਇਵਿੰਗ ਦੀ ਜ਼ਰੂਰਤ ਹੋਏਗੀ। ਇਸਦੇ ਨਾਲ ਤੁਹਾਨੂੰ 28 ਦਿਨਾਂ ਵਿੱਚ ਡਰਾਈਵਿੰਗ ਵੀ ਸਿੱਖਣੀ ਪਏਗੀ। ਜੇਕਰ ਡਰਾਇਵਿੰਗ ਸੈਂਟਰ ਵਾਲੇ ਤੁਹਾਨੂੰ ਪਾਸ ਕਰ ਦਿੰਦੇ ਹਨ ਤਾਂ ਤੁਹਾਨੂੰ ਇਸ ਤੋਂ ਬਾਅਦ ਕੋਈ ਲਾਇਸੈਂਸ ਲਈ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਦਾਲਾਂ ਦੀਆਂ ਵੱਧਦੀਆਂ ਕੀਮਤਾਂ 'ਤੇ ਕੇਂਦਰ ਸਰਕਾਰ ਦੀ ਸਖ਼ਤੀ, ਲਿਆ ਵੱਡਾ ਫ਼ੈਸਲਾ

ਭਾਰੀ ਮੋਟਰ ਵਹੀਕਲ ਕੋਰਸ ਲਈ ਡਰਾਇਵਿੰਗ ਸਿਖਲਾਈ ਦੀ ਮਿਆਦ 6 ਹਫ਼ਤਿਆਂ ਵਿਚ 38 ਘੰਟੇ ਦੀ ਹੈ। ਇਸ ਵਿਚ ਥਿਊਰੀ ਅਤੇ ਪ੍ਰੈਕਟੀਕਲ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਡਰਾਈਵਰਾਂ ਨੂੰ ਸੜਕ ਦੇ ਨਿਯਮਾਂ ਦੇ ਨਾਲ ਨੈਤਿਕ ਅਤੇ ਨਰਮ ਵਿਵਹਾਰ ਦੇ ਕੁਝ ਬੁਨਿਆਦੀ ਪਹਿਲੂ ਵੀ ਸਿਖਾਏ ਜਾਣਗੇ।

ਟ੍ਰੇਨਿੰਗ ਸੈਂਟਰਾਂ ਲਈ ਜ਼ਰੂਰੀ ਨਿਯਮ

ਨਵੇਂ ਨਿਯਮਾਂ ਮੁਤਾਬਕ ਅਧਿਕਾਰਤ ਡਰਾਇਵਿੰਗ ਸਿਖਲਾਈ ਕੇਂਦਰ ਉੱਚ ਪੱਧਰੀ ਸਿਖਲਾਈ ਪ੍ਰਦਾਨ ਕਰਨ ਲਈ ਸਿਮੂਲੇਟਰਾਂ ਦੇ ਨਾਲ ਸਮਰਪਿਤ ਡਰਾਇਵਿੰਗ ਟੈਸਟ ਟਰੈਕ ਨਾਲ ਲੈਸ ਹੋਣਗੇ। ਇਥੇ ਬਿਨੈਕਾਰਾਂ ਨੂੰ ਡਰਾਇਵਿੰਗ ਬਾਰੇ ਪੂਰੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਲੋਕ ਡਰਾਇਵਿੰਗ ਦੇ ਮੁਢਲੇ ਨਿਯਮਾਂ ਬਾਰੇ ਸਿੱਖ ਸਕਣ ਅਤੇ ਸੜਕ ਉੱਤੇ ਵਧੀਆ ਢੰਗ ਨਾਲ ਵਾਹਨ ਚਲਾ ਸਕਣ।

ਇਹ ਵੀ ਪੜ੍ਹੋ : ਕਾਰੋਬਾਰੀਆਂ ਨੂੰ PM ਮੋਦੀ ਵੱਲੋਂ ਭਰੋਸਾ, ਸਰਕਾਰ ਵਪਾਰ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਵਚਨਬੱਧ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News