ਕਿੰਗਫਿਸ਼ਰ ਏਅਰਲਾਈਂਸ ਬ੍ਰਾਂਡ ਦੀ ਜ਼ਿਆਦਾ ਵੈਲਿਊਏਸ਼ਨ ''ਤੇ ਗ੍ਰਾਂਟ ਥਾਰਨਟਨ CBI ਦੇ ਘੇਰੇ ''ਚ

10/15/2018 3:17:02 PM

ਨਵੀਂ ਦਿੱਲੀ — ਵਿਜੇ ਮਾਲਿਆ ਦੇ ਕਿੰਗਫਿਸ਼ਰ ਏਅਰਲਾਈਂਸ(KFA) ਬ੍ਰਾਂਡ ਦੀ ਆਪਣੀ ਮੁਲਾਂਕਣ ਰਿਪੋਰਟ ਨੂੰ ਲੈ ਕੇ ਟੈਕਸ ਅਤੇ ਵਕਾਲਤ ਮਾਮਲਿਆਂ ਦੀ ਗਲੋਬਲ ਫਰਮ ਗ੍ਰਾਂਟ ਥਾਰਨਟਨ ਸੀ.ਬੀ.ਆਈ. ਜਾਂਚ ਦੇ ਘੇਰੇ ਵਿਚ ਆ ਗਈ ਹੈ। ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਸਟੇਟ ਬੈਂਕ ਆਫ ਇੰਡੀਆ ਵਲੋਂ ਇਕ ਸ਼ਿਕਾਇਤ ਨਾਲ ਜੁੜੇ ਮਾਮਲੇ 'ਚ ਚਾਰਜਸ਼ੀਟ ਫਾਈਲ ਕਰਨ ਜਾ ਰਹੀ ਸੀ.ਬੀ.ਆਈ. ਦੀ ਨਜ਼ਰ ਗ੍ਰਾਂਟ ਥਾਰਟਨ ਦੇ ਮੁਲਾਂਕਣ 'ਤੇ ਪੈ ਗਈ ਹੈ। ਸਰਕਾਰ ਪੈਸੇ ਦੀ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਨੂੰ ਲੈ ਕੇ ਪੁੱਛਗਿੱਛ ਕਰਨ ਲਈ ਮਾਲਿਆ ਨੂੰ ਬ੍ਰਿਟੇਨ ਤੋਂ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੈਂਕ ਦੀਵਾਲੀਆ ਹੋ ਚੁੱਕੀ ਏਅਰ ਲਾਈਨ ਨੂੰ ਦਿੱਤੇ ਗਏ 9,000 ਕਰੋੜ ਰੁਪਏ ਤੋਂ ਜ਼ਿਆਦਾ ਦਿੱਤੇ ਲੋਨ ਦੀ ਰਿਕਵਰੀ ਕਰਨਾ ਚਾਹੁੰਦਾ ਹੈ।

ਸੂਤਰਾਂ ਨੇ ਦੱਸਿਆ ਕਿ ਕਿੰਗਫਿਸ਼ਰ ਏਅਰਲਾਈਂਸ ਦੀ ਕੀਮਤ ਬਹੁਤ ਵਧਾ ਚੜ੍ਹਾ ਕੇ 3406.30 ਕਰੋੜ ਲਗਾਉਣ ਲਈ ਗ੍ਰਾਂਟ ਥਾਰਨਟਨ ਦੇ ਟਾਪ ਅਧਿਕਾਰੀਆਂ 'ਤੇ ਸੀ.ਬੀ.ਆਈ. ਦੀ ਨਜ਼ਰ ਹੈ। ਇਸ ਰਿਪੋਰਟ ਦਾ ਹਵਾਲਾ ਮਾਲਿਆ ਨੇ ਉਸ ਸਮੇਂ ਦਿੱਤਾ ਸੀ ਜਦੋਂ ਉਸਨੇ ਸਟੇਟ ਬੈਂਕ ਤੋਂ ਲੋਨ ਲੈਣ ਲਈ  ਕੋਲੈਟਰਲ ਦੇ ਰੂਪ ਵਿਚ ਕੇ.ਐੱਫ.ਏ. ਦੀ ਬ੍ਰਾਂਡ ਵੈਲਿਊ ਦਾ ਇਸਤੇਮਾਲ ਕੀਤਾ ਸੀ। ਗ੍ਰਾਂਟ ਥਾਰਨਟਨ ਨੇ ਇਸ ਮਾਮਲੇ ਦੇ ਸੰਬੰਧ ਵਿਚ ਭੇਜੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ।

ਕਿ ਸੂਤਰ ਨੇ ਦੱਸਿਆ ਕਿ ਮਾਲਿਆ ਨੇ ਬ੍ਰਾਂਡ ਫਾਇਨਾਂਸ ਦੀ ਰਿਪੋਰਟ ਦੀ ਬਜਾਏ ਗ੍ਰਾਂਟ ਥਾਰਨਟਨ ਦੀ ਰਿਪੋਰਟ ਦਾ ਸਹਾਰਾ ਲੈ ਕੇ ਐੱਸ.ਬੀ.ਆਈ., ਆਈ.ਡੀ.ਬੀ.ਆਈ. ਅਤੇ ਹੋਰ ਬੈਂਕਾਂ ਤੋਂ ਲੋਨ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਲਿਆ ਨੂੰ ਚੰਗੀ ਤਰ੍ਹਾਂ ਨਾਲ ਪਤਾ ਸੀ ਕਿ ਵੈਲਿਊਏਸ਼ਨ ਵਧਾ-ਚੜ੍ਹਾਂ ਕੇ ਦੱਸੀ ਗਈ ਹੈ। ਇਕ ਵਿਅਕਤੀ ਨੇ ਦੱਸਿਆ ਕਿ ਕਿੰਗਫਿਸ਼ਰ ਏਅਰਲਾਈਂਸ ਨੇ ਗ੍ਰਾਂਟ ਥਾਰਨਟਨ ਨੂੰ KFA ਦੀ ਵਿੱਤ ਸਥਿਤੀ ਅਤੇ ਮੁਨਾਫੇ ਦੇ ਅੰਦਾਜ਼ੇ ਦੇ ਅੰਕੜੇ ਵਧਾ-ਚੜ੍ਹਾ ਕੇ ਦਿੱਤੇ ਸਨ। ਉਨ੍ਹਾਂ ਨੇ ਦੱਸਿਆ ਕਿ ਬੈਂਕਾਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਇਹ ਵੈਲਿਊਏਸ਼ਨ ਡੂੰਘੀ ਜਾਂਚ ਤੋਂ ਬਾਅਦ ਸੁਤੰਤਰ ਮਾਹਰਾਂ ਵਲੋਂ ਬਣਾਈ ਗਈ ਹੈ।

ਇਸ ਤੋਂ ਇਲਾਵਾ ਬੈਂਕਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਉਹ ਹਕੀਕਤ ਤੋਂ ਵੱਖ ਸੀ। ਸੂਤਰਾਂ ਨੇ ਕਿਹਾ ਕਿ ਇਸ ਨਾਲ ਐੱਸ.ਬੀ.ਆਈ. ਅਤੇ ਹੋਰ ਦੂਜੇ ਬੈਂਕਾਂ ਦੇ ਸੀਨੀਅਰ ਅਧਿਕਾਰੀ ਦੇ ਵਤੀਰੇ 'ਤੇ ਵੀ ਸਵਾਲ ਉੱਠ ਰਹੇ ਹਨ ਅਤੇ ਸੀ.ਬੀ.ਆਈ. ਦੀ ਨਜ਼ਰ ਇਸ ਪਹਿਲੂ 'ਤੇ ਵੀ ਹੈ।


Related News