ਪੈਟਰੋਲ, ਡੀਜ਼ਲ ''ਤੇ ਵਧੇ ਉਤਪਾਦ ਸ਼ੁਲਕ ਨਾਲ ਸਰਕਾਰ ਨੂੰ ਹੋ ਸਕਦੀ ਹੈ 1.6 ਲੱਖ ਕਰੋੜ ਰੁਪਏ ਦੀ ਜ਼ਿਆਦਾ ਆਮਦਨੀ

05/06/2020 6:44:20 PM

ਨਵੀਂ ਦਿੱਲੀ—ਪੈਟਰੋਲ-ਡੀਜ਼ਲ 'ਤੇ ਉਤਪਾਦ ਸ਼ੁਲਕ 'ਚ ਕੀਤੇ ਗਏ ਰਿਕਾਰਡ ਨਾਲ ਚਾਲੂ ਵਿੱਤੀ ਸਾਲ 'ਚ ਸਰਕਾਰ ਨੂੰ 1.6 ਲੱਖ ਕਰੋੜ ਰੁਪਏ ਦੀ ਜ਼ਿਆਦਾਤਰ ਮਾਲੀਆ ਦੀ ਪ੍ਰਾਪਤੀ ਹੋ ਸਕਦੀ ਹੈ। ਉਤਪਾਦ ਸ਼ੁਲਕ ਅਤੇ ਦਿੱਲੀ 'ਚ ਸੂਬਾ ਸਰਕਾਰ ਦੇ ਵੈਟ ਵਾਧੇ ਤੋਂ ਬਾਅਦ ਪੈਟਰੋਲ-ਡੀਜ਼ਲ 'ਤੇ ਕੁਲ ਉਨ੍ਹਾਂ ਦੀ ਕੀਮਤ ਦਾ 70 ਫੀਸਦੀ ਹੋ ਗਿਆ। ਇਸ ਨਾਲ ਸਰਕਾਰਾਂ ਨੂੰ ਕੋਰੋਨਾ ਵਾਇਰਸ ਸੰਕਟ ਦੇ ਚੱਲਦੇ ਲਾਕਡਾਊਨ ਨਾਲ ਹੋ ਰਹੇ ਮਾਲੀਆ ਨੁਕਸਾਨ ਦੀ ਭਰਪਾਈ ਕਰਨ 'ਚ ਮਦਦ ਮਿਲਣ ਦੀ ਉਮੀਦ ਹੈ। ਮੰਗਲਵਾਰ ਦੇਰ ਰਾਤ ਸਰਕਾਰ ਨੇ ਪੈਟਰੋਲ 'ਤੇ ਪ੍ਰਤੀ ਲੀਟਰ ਉਤਪਾਦ ਸ਼ੁਲਕ 10 ਰੁਪਏ ਅਤੇ ਡੀਜ਼ਲ 'ਤੇ 13 ਰੁਪਏ ਵਧਾ ਦਿੱਤਾ।

ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਦੋ ਦਹਾਕੇ ਦੇ ਹੇਠਲੇ ਪੱਧਰ 'ਤੇ ਚੱਲੀਆਂ ਗਈਆਂ ਹਨ। ਇਸ ਸਥਿਤੀ ਦਾ ਲਾਭ ਲੈਣ ਲਈ ਸਰਕਾਰ ਨੇ ਇਹ ਫੈਸਲਾ ਕੀਤਾ ਹੈ। ਹਾਲਾਂਕਿ ਇਸ ਸ਼ੁਲਕ ਵਾਧੇ ਦੇ ਬਾਵਜੂਦ ਪੈਟਰੋਲ ਦੀ ਕੀਮਤ 71.26 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 69.39 ਰੁਪਏ ਪ੍ਰਤੀ ਲੀਟਰ ਰਹੀ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਨੇ ਇਸ ਸ਼ੁਲਕ ਵਾਧੇ ਨੂੰ ਆਪਣੇ ਸਿਰ 'ਤੇ ਹੀ ਰੱਖਣ ਦਾ ਫੈਸਲਾ ਕੀਤਾ। ਇਸ 'ਚ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਆਈ ਕਮੀ ਨਾਲ ਹੋ ਰਹੇ ਲਾਭ ਨਾਲ ਮਦਦ ਮਿਲੇਗੀ।

ਉਤਪਾਦ ਸ਼ੁਲਕ ਅਤੇ ਦਿੱਲੀ ਸਰਕਾਰ ਦੇ ਵੈਟ 'ਚ ਵਾਧੇ ਤੋਂ ਬਾਅਦ ਰਾਜਧਾਨੀ 'ਚ ਪੈਟਰੋਲ ਅਤੇ ਡੀਜ਼ਲ 'ਤੇ ਕੁਲ ਇਨ੍ਹਾਂ ਦੀ ਕੀਮਤ ਦਾ 70 ਫੀਸਦੀ ਹੋ ਗਿਆ ਹੈ। ਦਿੱਲੀ 'ਚ ਪੈਟਰੋਲ ਦੀ ਲਾਗਤ 18.28 ਰੁਪਏ ਪ੍ਰਤੀ ਲੀਟਰ ਬੈਠਦੀ ਹੈ ਪਰ ਇਸ 'ਤੇ 32.98 ਰੁਪਏ ਦਾ ਉਤਪਾਦ ਸ਼ੁਲਕ, 3.56 ਰੁਪਏ ਦੀ ਡੀਲਰ ਕਮਿਸ਼ਨ ਅਤੇ 16.44 ਰੁਪਏ ਦਾ ਵੈਟ ਹੈ। ਇਸ ਤਰ੍ਹਾਂ ਦੀ ਇਹ ਕੀਮਤ 71.26 ਰੁਪਏ ਪ੍ਰਤੀ ਲੀਟਰ ਹੋ ਜਾਂਦੀ ਹੈ। ਇਸ ਤਰ੍ਹਾਂ ਰਾਜਧਾਨੀ 'ਚ ਡੀਜ਼ਲ ਦੀ ਲਾਗਤ 18.78 ਰੁਪਏ ਪ੍ਰਤੀ ਲੀਟਰ ਹੈ। ਇਸ 'ਤੇ 31.83 ਰੁਪਏ ਦਾ ਉਤਪਾਦ ਸ਼ੁਲਕ, 2.52 ਰੁਪਏ ਦੀ ਡੀਲਰ ਕਮਿਸ਼ਨ ਅਤੇ 16.26 ਰੁਪਏ ਦਾ ਵੈਟ ਹੈ। ਇਸ ਨਾਲ ਇਹ ਕੀਮਤ 69.39 ਰੁਪਏ ਪ੍ਰਤੀ ਲੀਟਰ ਹੁੰਦੀ ਹੈ। ਉਦਯੋਗਿਕ ਸੂਤਰਾਂ ਮੁਤਾਬਕ ਦੋ ਮਹੀਨੇ ਤੋਂ ਘੱਟ ਦੀ ਮਿਆਦ 'ਚ ਇਹ ਦੂਜੀ ਵਾਰ ਉਤਪਾਦ ਸ਼ੁਲਕ ਵਧਾਇਆ ਗਿਆ ਹੈ।


Karan Kumar

Content Editor

Related News