ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਨੇ ਕਣਕ ਦੇ ਸਮਰਥਨ ਮੁੱਲ 'ਚ ਕੀਤਾ ਵਾਧਾ

Wednesday, Sep 08, 2021 - 03:38 PM (IST)

ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਨੇ ਕਣਕ ਦੇ ਸਮਰਥਨ ਮੁੱਲ 'ਚ ਕੀਤਾ ਵਾਧਾ

ਨਵੀਂ ਦਿੱਲੀ- ਕਿਸਾਨਾਂ ਲਈ ਵੱਡੀ ਖ਼ਬਰ ਹੈ। ਸਰਕਾਰ ਨੇ ਕਣਕ ਸਣੇ ਹੋਰ ਹਾੜ੍ਹੀ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਿਚ ਵਾਧਾ ਕਰ ਦਿੱਤਾ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬੁੱਧਵਾਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਕਣਕ ਦਾ ਐੱਮ. ਐੱਸ. ਪੀ. 40 ਰੁਪਏ ਵਧਾ ਕੇ 2,015 ਪ੍ਰਤੀ ਕੁਇੰਟਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਪਿਛਲੀ ਵਾਰ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1,975 ਰੁਪਏ ਪ੍ਰਤੀ ਕੁਇੰਟਲ ਸੀ।

ਇਹ ਵੀ ਪੜ੍ਹੋ- ਇਸ ਤਾਰੀਖ਼ ਤੱਕ ਪੈਨ-ਆਧਾਰ ਕਰੋ ਲਿੰਕ, ਨਹੀਂ ਤਾਂ ਹੋਵੇਗਾ 10,000 ਜੁਰਮਾਨਾ

ਇਸ ਤੋਂ ਇਲਾਵਾ ਸਰ੍ਹੋਂ ਦਾ ਐੱਮ. ਐੱਸ. ਪੀ. 400 ਰੁਪਏ ਵਧਾ ਕੇ 5,050 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ (ਸੀ. ਸੀ. ਈ. ਏ.) ਦੀ ਬੈਠਕ ਵਿਚ ਇਸ ਸਬੰਧ ਵਿਚ ਫ਼ੈਸਲਾ ਲਿਆ ਗਿਆ। ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਉਹ ਦਰ ਹੈ ਜਿਸ 'ਤੇ ਸਰਕਾਰ ਕਿਸਾਨਾਂ ਤੋਂ ਅਨਾਜ ਖ਼ਰੀਦਦੀ ਹੈ।

PunjabKesari

ਮੌਜੂਦਾ ਸਮੇਂ ਸਰਕਾਰ ਸਾਉਣੀ ਅਤੇ ਹਾੜ੍ਹੀ ਦੋਹਾਂ ਮੌਸਮਾਂ ਵਿਚ ਬੀਜੀਆਂ ਜਾਣ ਵਾਲੀਆਂ 23 ਫ਼ਸਲਾਂ ਲਈ ਐੱਮ. ਐੱਸ. ਪੀ. ਨਿਰਧਾਰਤ ਕਰਦੀ ਹੈ। ਸਾਉਣੀ ਫ਼ਸਲਾਂ ਦੀ ਕਟਾਈ ਦੇ ਤੁਰੰਤ ਪਿੱਛੋਂ ਅਕਤੂਬਰ ਤੋਂ ਹਾੜ੍ਹੀ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਕਣਕ ਅਤੇ ਸਰ੍ਹੋਂ ਹਾੜ੍ਹੀ ਦੀਆਂ ਮੁੱਖ ਫ਼ਸਲਾਂ ਹਨ। ਇਕ ਸਰਕਾਰੀ ਬਿਆਨ ਅਨੁਸਾਰ, ਸੀ. ਸੀ. ਆਈ. ਨੇ ਫ਼ਸਲ ਸਾਲ 2021-22 (ਜੁਲਾਈ-ਜੂਨ) ਅਤੇ 2022-23 ਮਾਰਕੀਟਿੰਗ ਸੈਸ਼ਨਾਂ ਲਈ ਛੇ ਹਾੜ੍ਹੀ ਫ਼ਸਲਾਂ ਲਈ ਐੱਮ. ਐੱਸ. ਪੀ. ਵਿਚ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਕਣਕ ਦੀ ਉਤਪਾਦਨ ਲਾਗਤ 1,008 ਰੁਪਏ ਪ੍ਰਤੀ ਕੁਇੰਟਲ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਅਧਿਕਾਰੀ ਅਨੁਸਾਰ, ਸਰਕਾਰ ਨੇ ਹਾੜ੍ਹੀ ਮਾਰਕੀਟਿੰਗ ਸੈਸ਼ਨ 2021-22 ਦੌਰਾਨ 4.3 ਕਰੋੜ ਟਨ ਤੋਂ ਜ਼ਿਆਦਾ ਦੀ ਰਿਕਾਰਕ ਕਣਕ ਖ਼ਰੀਦੀ ਹੈ।

ਇਹ ਵੀ ਪੜ੍ਹੋ-  ਡਾ. ਰੈੱਡੀਜ਼ ਵੱਲੋਂ ਸਪੂਤਨਿਕ-ਵੀ ਦੀ ਸਪਲਾਈ ਸ਼ੁਰੂ, ਜਾਣੋ ਕਿੱਥੋਂ ਲੱਗੇਗਾ ਟੀਕਾ


author

Sanjeev

Content Editor

Related News