ਸਰਕਾਰ ਵੇਚੇਗੀ IDBI ਬੈਂਕ ਦੀ ਹਿੱਸੇਦਾਰੀ, LIC ਦਾ ਹੋਵੇਗਾ ਕੰਟਰੋਲ!

06/22/2018 11:17:30 AM

ਨਵੀਂ ਦਿੱਲੀ— ਸਰਕਾਰ ਆਈ. ਡੀ. ਬੀ. ਆਈ. ਬੈਂਕ ਦੀ ਤਕਰੀਬਨ 40-43 ਫੀਸਦੀ ਹਿੱਸੇਦਾਰੀ ਵੇਚ ਸਕਦੀ ਹੈ। ਜਾਣਕਾਰੀ ਮੁਤਾਬਕ ਇਹ ਹਿੱਸੇਦਾਰੀ ਐੱਲ. ਆਈ. ਸੀ. ਨੂੰ ਵੇਚੀ ਜਾਵੇਗੀ। ਸੌਦਾ ਹੁੰਦਾ ਹੈ ਤਾਂ ਆਈ. ਡੀ. ਬੀ. ਆਈ. ਬੈਂਕ 'ਤੇ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦਾ ਕੰਟਰੋਲ ਹੋਵੇਗਾ। ਮੌਜੂਦਾ ਸਮੇਂ ਇਸ ਸਰਕਾਰੀ ਬੈਂਕ 'ਚ ਸਰਕਾਰ ਦੀ ਹਿੱਸੇਦਾਰੀ 80.96 ਫੀਸਦੀ ਅਤੇ ਐੱਲ. ਆਈ. ਸੀ. ਦੀ 10.82 ਫੀਸਦੀ ਹੈ।

ਵਿੱਤ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਸਰਕਾਰ ਆਈ. ਡੀ. ਬੀ. ਆਈ. ਬੈਂਕ 'ਚ ਆਪਣੀ 40 ਤੋਂ 43 ਫੀਸਦੀ ਹਿੱਸੇਦਾਰੀ ਐੱਲ. ਆਈ. ਸੀ. ਨੂੰ ਵੇਚਣ 'ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਸਰਕਾਰ ਨੂੰ 10,000-11,000 ਕਰੋੜ ਰੁਪਏ ਮਿਲਣ ਦੀ ਸੰਭਾਵਨਾ ਹੈ। ਉੱਥੇ ਹੀ ਰਿਪੋਰਟਾਂ ਮੁਤਾਬਕ ਐੱਲ. ਆਈ. ਸੀ. ਬੋਰਡ ਨੇ ਆਈ. ਡੀ. ਬੀ. ਆਈ. ਬੈਂਕ 'ਚ ਵੱਡੀ ਹਿੱਸੇਦਾਰੀ ਖਰੀਦਣ ਲਈ ਪਹਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਦੀ ਹਰੀ ਝੰਡੀ ਮਿਲਣ 'ਤੇ ਐੱਲ. ਆਈ. ਸੀ. ਬੋਰਡ ਬੈਂਕ 'ਚ ਹਿੱਸੇਦਾਰੀ ਖਰੀਦਣ ਦਾ ਫੈਸਲਾ ਲੈ ਸਕਦਾ ਹੈ।


Related News