LIC ਦਾ ਆ ਰਿਹੈ IPO, ਹੋਵੇਗੀ ਮੋਟੀ ਕਮਾਈ, ਨਾਲ ਇਹ ਵੀ ਹੈ ਵੱਡੀ ਖ਼ੁਸ਼ਖ਼ਬਰੀ

Wednesday, Jul 14, 2021 - 12:52 PM (IST)

LIC ਦਾ ਆ ਰਿਹੈ IPO, ਹੋਵੇਗੀ ਮੋਟੀ ਕਮਾਈ, ਨਾਲ ਇਹ ਵੀ ਹੈ ਵੱਡੀ ਖ਼ੁਸ਼ਖ਼ਬਰੀ

ਨਵੀਂ ਦਿੱਲੀ- ਨਿਵੇਸ਼ਕਾਂ ਲਈ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਆਈ. ਪੀ. ਓ. ਦਾ ਇੰਤਜ਼ਾਰ ਜਲਦ ਖ਼ਤਮ ਹੋਣ ਵਾਲਾ ਹੈ। ਸਰਕਾਰ ਨੇ ਇਸੇ ਵਿੱਤੀ ਸਾਲ ਦੀ ਅੰਤਿਮ ਤਿਮਾਹੀ ਵਿਚ ਐੱਲ. ਆਈ. ਸੀ. ਨੂੰ ਸ਼ੇਅਰ ਬਾਜ਼ਾਰ ਵਿਚ ਲਿਸਟ ਕਰਨ ਦੀ ਤਿਆਰੀ ਖਿੱਚ ਦਿੱਤੀ ਹੈ। ਐੱਲ. ਆਈ. ਸੀ. ਲਈ ਮਰਚੈਂਟ ਬੈਂਕਰ ਦੀ ਨਿਯੁਕਤੀ ਜਲਦ ਕੀਤੀ ਜਾਣ ਵਾਲੀ ਹੈ। ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉੱਥੇ ਹੀ, ਐੱਲ. ਆਈ. ਸੀ. ਦੇ ਪਾਲਿਸੀਧਾਰਕਾਂ ਲਈ ਵੱਖਰਾ ਕੋਟਾ ਹੋ ਸਕਦਾ ਹੈ। ਇਸ਼ੂ ਸਾਈਜ਼ ਦਾ 10 ਫ਼ੀਸਦੀ ਹਿੱਸਾ ਪਾਲਿਸੀਧਾਰਕਾਂ ਲਈ ਰਾਖਵਾਂ ਹੋ ਸਕਦਾ ਹੈ। ਇਹ ਗੱਲ ਸਰਕਾਰ ਦੇ ਮੰਤਰੀ ਅਨੁਰਾਗ ਠਾਕੁਰ ਨੇ ਕਹੀ ਸੀ। 

ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਕਿਹਾ, "ਅਸੀਂ ਮੌਜੂਦਾ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿਚ ਸਟਾਕ ਮਾਰਕੀਟ ਵਿਚ ਐੱਲ. ਆਈ. ਸੀ. ਨੂੰ  ਲਿਸਟ ਕਰਾਉਣ 'ਤੇ ਵਿਚਾਰ ਰਹੇ ਹਾਂ। ਆਈ. ਪੀ. ਓ. ਲਈ ਕਈ ਮੋਰਚਿਆਂ 'ਤੇ ਨਾਲ-ਨਾਲ ਕੰਮ ਚੱਲ ਰਿਹਾ ਹੈ।''

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਖ਼ਰੀਦ ਲਓ ਸੋਨਾ, 10 ਗ੍ਰਾਮ ਇੰਨਾ ਹੋ ਸਕਦਾ ਹੈ ਮਹਿੰਗਾ

ਸਰਕਾਰ ਲਈ ਰਾਹਤ ਸਾਬਤ ਹੋਵੇਗੀ LIC ਦੀ ਲਿਸਟਿੰਗ
ਸਰਕਾਰ ਐੱਲ. ਆਈ. ਸੀ. ਨੂੰ ਸ਼ੇਅਰ ਬਾਜ਼ਾਰ ਵਿਚ ਲਿਸਟ ਕਰਕੇ ਇਕ ਲੱਖ ਕਰੋੜ ਰੁਪਏ ਜੁਟਾਉਣਾ ਚਾਹੁੰਦੀ ਹੈ। ਪਿਛਲੇ ਮਹੀਨੇ ਹੀ ਮੰਤਰੀ ਮੰਡਲ ਨੇ ਐੱਲ. ਆਈ. ਸੀ. ਦੇ ਆਈ. ਪੀ. ਓ. ਨੂੰ ਮਨਜ਼ੂਰੀ ਦਿੱਤੀ ਹੈ। ਕੋਰੋਨਾ ਸੰਕਟ ਦੀ ਵਜ੍ਹਾ ਨਾਲ ਸਰਕਾਰ ਦੀ ਆਮਦਨੀ 'ਤੇ ਕਾਫ਼ੀ ਅਸਰ ਪਿਆ ਹੈ ਅਤੇ ਉਮੀਦ ਕੀਤੀ ਜਾ ਰਹੀ ਕਿ ਐੱਲ. ਆਈ. ਸੀ. ਦਾ ਆਈ. ਪੀ. ਓ. ਸਰਕਾਰ ਲਈ ਕਾਫ਼ੀ ਰਾਹਤ ਭਰਿਆ ਕਦਮ ਹੋ ਸਕਦਾ ਹੈ। ਸਰਕਾਰ ਮਾਰਚ 2022 ਤੱਕ ਐੱਲ. ਆਈ. ਸੀ. ਨੂੰ ਬਾਜ਼ਾਰ ਵਿਚ ਲਿਸਟ ਕਰਨ 'ਤੇ ਕੰਮ ਕਰ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ ਮੰਤਰੀਆਂ ਦੀ ਕਮੇਟੀ ਹੀ ਐੱਲ. ਆਈ. ਸੀ. ਦੀ ਪ੍ਰਾਈਸਿੰਗ, ਕਿੰਨੇ ਸ਼ੇਅਰ ਬਾਜ਼ਾਰ ਵਿਚ ਜਾਰੀ ਕੀਤੇ ਜਾਣ ਇਹ ਸਭ ਤੈਅ ਕਰੇਗੀ। ਬੀਮਾ ਕਾਰੋਬਾਰ ਵਿਚ ਐੱਲ. ਆਈ. ਸੀ. ਦੀ ਬਾਜ਼ਾਰ ਹਿੱਸੇਦਾਰੀ 70 ਫ਼ੀਸਦੀ ਦੇ ਲਗਭਗ ਹੈ। ਸਰਕਾਰ ਕੋਲ ਇਸ ਸਮੇਂ ਐੱਲ. ਆਈ. ਸੀ. ਦੀ 100 ਫ਼ੀਸਦੀ ਹਿੱਸੇਦਾਰੀ ਹੈ। 

ਇਹ ਵੀ ਪੜ੍ਹੋ- ਨਵਜੋਤ ਸਿੱਧੂ ਨੇ 'ਆਪ' ਦੀ ਤਾਰੀਫ਼ 'ਚ ਕੀਤਾ ਟਵੀਟ ਤਾਂ ਹੁਣ ਕੇਜਰੀਵਾਲ ਨੇ ਦਿੱਤਾ ਇਹ ਜੁਆਬ


author

Sanjeev

Content Editor

Related News