ਜਹਾਜ਼ਾਂ ਅਤੇ ਡਰੋਨਾਂ ਲਈ Make in India ਦਾ ਵਿਸਤਾਰ ਕਰਨਾ ਚਾਹੁੰਦੀ ਹੈ ਸਰਕਾਰ

Wednesday, Mar 14, 2018 - 07:59 PM (IST)

ਜਹਾਜ਼ਾਂ ਅਤੇ ਡਰੋਨਾਂ ਲਈ Make in India ਦਾ ਵਿਸਤਾਰ ਕਰਨਾ ਚਾਹੁੰਦੀ ਹੈ ਸਰਕਾਰ

ਨਵੀਂ ਦਿੱਲੀ—ਕੇਂਦਰੀ ਨਾਗਰ ਜਹਾਜ਼ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਕਿਹਾ ਕਿ ਸਰਕਾਰ ਦੇਸ਼ 'ਚ ਜਹਾਜ਼ ਅਤੇ ਡਰੋਨ ਦੇ ਨਿਰਮਾਣ ਨੂੰ ਉਤਸ਼ਾਹ ਕਰਨ ਲਈ ਮੇਕ ਇਨ ਇੰਡੀਆ ਅਭਿਆਨ ਦਾ ਵਿਸਤਾਰ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਨ੍ਹਾਂ ਦਾ ਵਾਧਾ ਜ਼ਰੂਰਤਾਂ ਦੀ ਪੂਰਤੀ ਲਈ ਸਿਰਫ ਆਯਾਤ 'ਤੇ ਨਿਰਭਰ ਨਹੀਂ ਰਿਹਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁਝ ਸਾਲਾਂ 'ਚ ਭਾਰਤ ਨੂੰ 1,300 ਤੋਂ ਜ਼ਿਆਦਾ ਜਹਾਜ਼ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ 1,300 ਜਹਾਜ਼ ਚੋਂ ਪੂਰਾ ਦਾ ਪੂਰਾ ਵਿਦੇਸ਼ ਤੋਂ ਹੀ ਨਹੀਂ ਖਰੀਦਣਾ ਚਾਹੁੰਦਾ ਹੈ। ਅਸੀਂ ਇਨ੍ਹਾਂ ਨੂੰ ਦੇਸ਼ 'ਚ ਵੀ ਬਣਾਵਾਗੇ। ਪ੍ਰਭੂ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਨਾਗਰਿਕ ਅਤੇ ਫੌਜੀ ਜਹਾਜ਼ਾਂ ਦੀ ਜ਼ਰੂਰਤ ਦੇ ਬਾਰੇ 'ਚ ਰੱਖਿਆ ਸਹਿਯੋਗੀ ਨਾਲ ਮਿਲ ਕੇ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਡਰੋਨ ਦੂਸਰੀ ਤਰਜੀਹ ਹੋਵੇਗੀ ਕਿਉਂਕਿ ਇਸ ਖੇਤਰ 'ਚ ਕਾਫੀ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇਕ ਵੱਡਾ ਬਾਜ਼ਾਰ ਹੈ ਅਤੇ ਭਾਰਤ 'ਚ ਇਸ ਦੇ ਲਈ ਕਾਫੀ ਸੰਭਾਵਾਨਾਵਾਂ ਹਨ। ਇਸ ਲਈ ਅਸੀਂ ਡਰੋਨ 'ਤੇ ਕੰਮ ਕਰਾਂਗੇ। ਪ੍ਰਭੂ ਨੇ ਕਿਹਾ ਕਿ ਜਹਾਜ਼ ਖੇਤਰ 'ਚ ਆਰਟੀਫਿਸ਼ਿਅਲ ਇੰਟੈਲੀਜੰਸੀ ਅਤੇ ਰੋਬੋਟਿਕਸ ਵਰਗੀਆਂ ਤਕਨੀਕਾਂ ਦਾ ਇਸਤੇਮਾਲ ਕਰਨਾ ਦੂਜੀ ਤਰਜੀਹ ਹੋਵੇਗੀ।


Related News