ਬਜਟ 2021: ਦੋ ਸਰਕਾਰੀ ਬੈਂਕਾਂ, 1 ਜਨਰਲ ਬੀਮਾ ਕੰਪਨੀ ਵੇਚੇਗੀ ਸਰਕਾਰ
Monday, Feb 01, 2021 - 12:13 PM (IST)
ਨਵੀਂ ਦਿੱਲੀ- ਸਰਕਾਰ ਵਿੱਤੀ ਸਾਲ 2021-22 ਵਿਚ ਇਕ ਜਨਰਲ ਬੀਮਾ ਕੰਪਨੀ 2 ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2021-22 ਵਿਚ ਇਸ ਦੀ ਘੋਸ਼ਣਾ ਕੀਤੀ।
ਸਰਕਾਰ ਨੇ ਵਿੱਤੀ ਸਾਲ 2021-22 ਵਿਚ ਵਿਨਿਵੇਸ਼ ਦਾ ਟੀਚਾ 1.75 ਲੱਖ ਕਰੋੜ ਰੁਪਏ ਕਰ ਦਿੱਤਾ ਹੈ, ਯਾਨੀ ਸਰਕਾਰੀ ਸੰਪਤੀਆਂ ਵਿਚ ਹਿੱਸੇਦਾਰੀ ਵੇਚ ਕੇ ਸਰਕਾਰ ਇਹ ਰਕਮ ਜੁਟਾਏਗੀ। ਬੀ. ਪੀ. ਸੀ. ਐੱਲ., ਕਨਕੋਰ, ਪਵਨ ਹੰਸ, ਏਅਰ ਇੰਡੀਆ ਦਾ ਨਿੱਜੀਕਰਨ ਵਿੱਤੀ ਸਾਲ 22 ਵਿਚ ਪੂਰਾ ਕੀਤਾ ਜਾਵੇਗਾ।
ਸਰਕਾਰ ਵਿੱਤੀ ਸਾਲ 2021-22 ਵਿਚ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (ਐੱਲ. ਆਈ. ਸੀ.) ਦਾ ਆਈ. ਪੀ. ਓ. ਵੀ ਪੇਸ਼ ਕਰੇਗੀ। ਉੱਥੇ ਹੀ, ਇੰਸ਼ੋਰੈਂਸ ਵਿਚ ਐੱਫ. ਡੀ. ਆਈ. (ਵਿਦੇਸ਼ੀ ਪ੍ਰਤੱਖ ਨਿਵੇਸ਼) 49 ਫ਼ੀਸਦੀ ਤੋਂ ਵਧਾ ਕੇ 74 ਫ਼ੀਸਦੀ ਕਰ ਦਿੱਤਾ ਹੈ। ਗੌਰਤਲਬ ਹੈ ਕਿ ਬਜਟ 2020-21 ਵਿਚ ਸਰਕਾਰ ਨੇ ਨਿੱਜੀਕਰਨ ਜ਼ਰੀਏ 2.1 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਨਿਰਧਾਰਤ ਕੀਤਾ ਸੀ ਪਰ ਕੋਰੋਨਾ ਮਹਾਮਾਰੀ ਵਿਚਕਾਰ ਇਹ ਟੀਚਾ ਪੂਰਾ ਨਹੀਂ ਕੀਤਾ ਜਾ ਸਕਿਆ।