ਸਰਕਾਰੀ ਝੋਨੇ ਦੀ ਖਰੀਦ ਹੁਣ ਤੱਕ 1.31% ਵਧ ਕੇ 231 ਲੱਖ ਟਨ ਹੋਈ
Saturday, Nov 12, 2022 - 11:07 AM (IST)
ਨਵੀਂ ਦਿੱਲੀ — 2022-23 ਦੇ ਸਾਉਣੀ ਮੰਡੀਕਰਨ ਸੀਜ਼ਨ 'ਚ ਸਰਕਾਰੀ ਝੋਨੇ ਦੀ ਖਰੀਦ ਹੁਣ ਤੱਕ 1.31 ਫੀਸਦੀ ਵਧ ਕੇ 2.31 ਲੱਖ ਟਨ ਹੋ ਗਈ ਹੈ। ਖੁਰਾਕ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਆਮ ਤੌਰ 'ਤੇ ਅਕਤੂਬਰ ਤੋਂ ਦੱਖਣ-ਪੱਛਮੀ ਮਾਨਸੂਨ ਦੇ ਵਾਪਸ ਆਉਣ ਨਾਲ ਝੋਨੇ ਦੀ ਖਰੀਦ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ, ਕੇਰਲ ਅਤੇ ਤਾਮਿਲਨਾਡੂ ਵਰਗੇ ਦੱਖਣੀ ਰਾਜਾਂ ਵਿੱਚ ਇਹ ਸਤੰਬਰ ਤੋਂ ਸ਼ੁਰੂ ਹੁੰਦੀ ਹੈ।
ਸਰਕਾਰ ਨੇ 2022-23 ਦੇ ਸਾਉਣੀ ਮੰਡੀਕਰਨ ਸੀਜ਼ਨ (ਅਕਤੂਬਰ-ਸਤੰਬਰ) ਵਿੱਚ 771.25 ਲੱਖ ਟਨ ਝੋਨੇ ਦੀ ਖਰੀਦ ਦਾ ਟੀਚਾ ਰੱਖਿਆ ਹੈ। ਪਿਛਲੇ ਸਾਉਣੀ ਦੇ ਮੰਡੀਕਰਨ ਸੀਜ਼ਨ ਵਿੱਚ ਝੋਨੇ ਦੀ ਖਰੀਦ ਰਿਕਾਰਡ 759.32 ਲੱਖ ਟਨ ਰਹੀ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।