ਸਰਕਾਰ ਨੇ ਕੱਚੇ ਤੇਲ ''ਤੇ ਲੱਗਣ ਵਾਲੇ ਵਿੰਡਫਾਲ ਟੈਕਸ ''ਚ ਕੀਤਾ ਵਾਧਾ, ਡੀਜ਼ਲ-ATF ਤੋਂ ਮਿਲੀ ਰਾਹਤ

Tuesday, Jan 02, 2024 - 12:15 PM (IST)

ਸਰਕਾਰ ਨੇ ਕੱਚੇ ਤੇਲ ''ਤੇ ਲੱਗਣ ਵਾਲੇ ਵਿੰਡਫਾਲ ਟੈਕਸ ''ਚ ਕੀਤਾ ਵਾਧਾ, ਡੀਜ਼ਲ-ATF ਤੋਂ ਮਿਲੀ ਰਾਹਤ

ਬਿਜ਼ਨੈੱਸ ਡੈਸਕ : ਨਵੇਂ ਸਾਲ 'ਚ ਮੋਦੀ ਸਰਕਾਰ ਨੇ ਤੇਲ ਕੰਪਨੀਆਂ ਨੂੰ ਝਟਕਾ ਦਿੰਦੇ ਹੋਏ ਕੱਚੇ ਤੇਲ 'ਤੇ ਲੱਗਣ ਵਾਲੇ ਵਿੰਡਫਾਲ ਟੈਕਸ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਹ ਵਧ ਕੇ 2300 ਰੁਪਏ ਪ੍ਰਤੀ ਟਨ ਹੋ ਗਿਆ ਹੈ। ਇਹ ਫ਼ੈਸਲਾ ਸੋਮਵਾਰ ਨੂੰ ਪੈਟਰੋਲੀਅਮ ਪਦਾਰਥਾਂ ਦੀ ਬਰਾਮਦ 'ਤੇ ਲਗਾਏ ਗਏ ਟੈਕਸ 'ਤੇ ਸਮੀਖਿਆ ਬੈਠਕ 'ਚ ਲਿਆ ਗਿਆ ਹੈ। ਦੂਜੇ ਪਾਸੇ ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਫਿਊਲ ਜਾਂ ਜੈੱਟ ਫਿਊਲ 'ਤੇ ਟੈਕਸ ਘਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸਰਕਾਰ ਨੇ ਇਕ ਨੋਟੀਫਿਕੇਸ਼ਨ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ - ਸਾਲ 2024 ਦੇ ਪਹਿਲੇ ਦਿਨ ਚਮਕਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ ਅੱਜ ਦਾ ਤਾਜ਼ਾ ਰੇਟ

1 ਜਨਵਰੀ ਨੂੰ ਸਰਕਾਰ ਵਲੋਂ ਜਾਰੀ ਕੀਤੇ ਗਏ ਇਕ ਨੋਟੀਫਿਕੇਸ਼ਨ ਮੁਤਾਬਕ ਕੱਚੇ ਤੇਲ 'ਤੇ ਲੱਗਣ ਵਾਲੇ ਵਿੰਡਫਾਲ ਟੈਕਸ ਨੂੰ 1300 ਰੁਪਏ ਪ੍ਰਤੀ ਟਨ ਤੋਂ ਵਧਾ ਕੇ 2300 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਹੈ। ਨਾਲ ਹੀ ਡੀਜ਼ਲ 'ਤੇ 0.5 ਰੁਪਏ ਪ੍ਰਤੀ ਲੀਟਰ ਦਾ ਟੈਕਸ ਖ਼ਤਮ ਕਰਕੇ ਜ਼ੀਰੋ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 19 ਦਸੰਬਰ ਨੂੰ ਹੋਈ ਬੈਠਕ 'ਚ ਸਰਕਾਰ ਨੇ ਘਰੇਲੂ ਪੱਧਰ 'ਤੇ ਪੈਦਾ ਹੋਣ ਵਾਲੇ ਕੱਚੇ ਤੇਲ 'ਤੇ ਲੱਗਣ ਵਾਲੇ ਵਿੰਡਰਾਲ ਟੈਕਸ ਨੂੰ 5000 ਰੁਪਏ ਪ੍ਰਤੀ ਟਨ ਤੋਂ ਘਟ ਕਰਕੇ 13000 ਰੁਪਏ ਪ੍ਰਤੀ ਟਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਡੀਜ਼ਲ 'ਤੇ ਲੱਗਣ ਵਾਲੇ SAED ਨੂੰ 1 ਰੁਪਏ ਘਟਾ ਕੇ 0.50 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਇਕ ਪਾਸੇ ਸਰਕਾਰ ਨੇ ਕੱਚੇ ਤੇਲ 'ਤੇ ਲਗਣ ਵਾਲੇ ਟੈਕਸ ਵਿੱਚ ਵਾਧਾ ਕੀਤਾ ਹੈ, ਉਥੇ ਹੀ ਦੂਜੇ ਪਾਸੇ ਜੈੱਟ ਫਿਊਲ ਯਾਨੀ ਐਵੀਏਸ਼ਨ ਟਰਬਾਈਨ ਫਿਊਲ 'ਤੇ ਲੱਗਣ ਵਾਲੇ ਟੈਕਸ ਵਿਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨੂੰ 0.50 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ ਜ਼ੀਰੋ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੈਟਰੋਲ 'ਤੇ ਲੱਗਣ ਵਾਲਾ ਟੈਕਸ ਅਜੇ ਵੀ ਜ਼ੀਰੋ ਹੈ। ਇਸ ਤੋਂ ਪਹਿਲਾਂ 19 ਦਸੰਬਰ ਨੂੰ ਹੋਈ ਸਮੀਖਿਆ ਮੀਟਿੰਗ 'ਚ ਏਟੀਐੱਫ 'ਤੇ ਟੈਕਸ 1 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 0.50 ਰੁਪਏ ਪ੍ਰਤੀ ਲੀਟਰ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


 


author

rajwinder kaur

Content Editor

Related News