ਕੇਂਦਰ ਸਰਕਾਰ ਨੇ ਖੇਤੀ ਬਰਾਮਦ ਸੰਵਰਧਨ ਲਈ ਬਣਾਈ ਲੋਕ ਸੰਪਰਕ ਕਰਾਜਨੀਤੀ

Monday, Aug 15, 2022 - 10:02 AM (IST)

ਕੇਂਦਰ ਸਰਕਾਰ ਨੇ ਖੇਤੀ ਬਰਾਮਦ ਸੰਵਰਧਨ ਲਈ ਬਣਾਈ ਲੋਕ ਸੰਪਰਕ ਕਰਾਜਨੀਤੀ

ਜੈਤੋ (ਪਰਾਸ਼ਰ) - ਵਪਾਰਕ ਅਤੇ ਉਦਯੋਗ ਮੰਤਰਾਲਾ ਦੇ ਖੇਤੀ ਉਤਪਾਦਾਂ ਲਈ ਇਕ ਬਰਾਮਦ ਇਨਸੈਂਟਿਵ ਬਾਡੀਜ਼ ਏਪੀਡਾ ਨੇ ਵਿੱਤੀ ਸਾਲ 2022-23 ਲਈ 23.56 ਬਿਲੀਅਨ ਡਾਲਰ ਦੇ ਬਰਾਮਦ ਟੀਚੇ ਨੂੰ ਅਰਜਿਤ ਕਰਨ ਲਈ ਖੇਤੀ ਬਰਾਮਦ ਸੰਵਰਧਨ ਲਈ ਇਕ ਲੋਕ ਸੰਪਰਕ ਕਰਾਜਨੀਤੀ ਬਣਾਈ ਹੈ। ਬਰਾਮਦ ਨੂੰ ਬੜ੍ਹਾਵਾ ਦੇਣ ਲਈ ਚਾਲੂ ਸਾਲ ’ਚ ਇਸ ਯੋਜਨਾ ਤਹਿਤ 300 ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਹ ਦੇਖਦੇ ਹੋਏ ਕਿ ਸਵੱਛਤਾ ਉਪਾਵਾਂ ਦਾ ਉਪਯੋਗ ਉਨ੍ਹਾਂ ਦੇਸ਼ਾਂ ਵੱਲੋਂ ਵਪਾਰ ’ਚ ਤਕਨੀਕੀ ਰੁਕਾਵਟ ਦੇ ਰੂਪ ’ਚ ਕੀਤਾ ਜਾਂਦਾ ਹੈ, ਜੋ ਵਿਸ਼ੇਸ਼ ਰੂਪ ਨਾਲ ਵਿਕਸਿਤ ਦੇਸ਼ਾਂ ’ਚ ਖੁਰਾਕੀ ਉਤਪਾਦਾਂ ਦੀ ਬਰਾਮਦ ’ਚ ਇਕ ਵੱਡੀ ਚੁਣੌਤੀ ਪੇਸ਼ ਕਰਦੇ ਹਨ।

ਏਪੀਡਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਸਮੇਤ ਵੱਖ-ਵੱਖ ਆਨਲਾਈਨ ਪਲੇਟਫਾਰਮ ਰਾਹੀਂ ਮਨੁੱਖੀ ਜੀਵਨ ’ਤੇ ਇਸ ਦੇ ਪ੍ਰਭਾਵ ਨੂੰ ਉਜਾਗਰ ਕਰ ਕੇ ਖੁਰਾਕੀ ਬਰਾਮਦ ਹਿੱਤਧਾਰਕਾਂ ਵਿਚਕਾਰ ਜਾਗਰੂਕਤਾ ਪੈਦਾ ਕਰਨ ਦੀ ਯੋਜਨਾ ਬਣਾਈ ਹੈ। ਪ੍ਰਸਤਾਵਿਤ ਲੋਕ ਸੰਪਰਕ ਕਰਾਜਨੀਤੀ ਅਨੁਸਾਰ ਅਜਿਹੇ ਸੰਭਾਵਿਤ ਉਤਪਾਦਾਂ ਦੀ ਸੂਚੀ, ਜਿਨ੍ਹਾਂ ’ਚ ਭਰਪੂਰ ਮਾਤਰਾ ’ਚ ਬਰਾਮਦ ਸੋਸ਼ਲ ਮੀਡੀਆ ਪਲੇਟਫਰਾਮ ’ਚ ਵੱਖ-ਵੱਖ ਮੁੱਖਧਾਰਾ ਦੇ ਪ੍ਰਕਾਸ਼ਨਾਂ ਅਤੇ ਇਲੈਕਟ੍ਰਾਨਿਕ ਚੈਨਲਾਂ ਦੀ ਸਹਾਇਤਾ ਨਾਲ ਬਰਾਮਦਕਾਰਾਂ, ਕਿਸਾਨਾਂ, ਖੇਤੀ ਉਦਮਾਂ, ਖੁਰਾਕੀ ਪ੍ਰਾਸੈਸਿੰਗਕਰਤਾਵਾਂ, ਰਸਦ ਪ੍ਰਦਾਤਿਆਂ, ਵਿਦੇਸ਼ੀ ਕਰੰਸੀ ਪ੍ਰਬੰਧਨ ਕੰਪਨੀਆਂ ਆਦਿ ਦੇ ਨਾਲ ਇਕ ਮਜ਼ਬੂਤ ਅਤੇ ਨਿਯਮਿਤ ਸਬੰਧ ਸਥਾਪਿਤ ਕਰਨ ਦੀ ਯੋਜਨਾ ਹੈ।


author

Harinder Kaur

Content Editor

Related News