ਇਨ੍ਹਾਂ ਦੋ ਵੱਡੇ ਸਰਕਾਰੀ ਬੈਂਕਾਂ ''ਤੇ ਲਗਿਆ 3.5 ਕਰੋੜ ਰੁਪਏ ਦਾ ਜ਼ੁਰਮਾਨਾ, ਇਹ ਸੀ ਕਾਰਨ

Saturday, Feb 09, 2019 - 10:19 AM (IST)

ਨਵੀਂ ਦਿੱਲੀ—ਜਨਤਕ ਖੇਤਰ ਦੇ ਇਲਾਹਾਬਾਦ ਬੈਂਕ ਅਤੇ ਕਾਰਪੋਰੇਸ਼ਨ ਬੈਂਕ 'ਤੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਕੁੱਲ 3.5 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਬੈਂਕਾਂ 'ਤੇ ਇਹ ਜ਼ੁਰਮਾਨਾ ਕਈ ਨਿਯਮਾਂ ਦੇ ਉਲੰਘਣ ਲਈ ਲਗਾਇਆ ਗਿਆ ਹੈ। ਕਾਰਪੋਰੇਸ਼ਨ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਰਿਜ਼ਰਵ ਬੈਂਕ ਨੇ ਫੰਡ ਦੇ ਅੰਤਿਮ ਉਪਯੋਗ 'ਚ ਕੁਝ ਖਾਮੀਆਂ ਅਤੇ ਇਕ ਕਰਜ਼ਦਾਰ ਦੇ ਸੰਬੰਧ 'ਚ ਕੁਝ ਹੋਰ ਬੈਂਕਾਂ ਦੇ ਨਾਲ ਜਾਣਕਾਰੀ ਦਾ ਆਦਾਨ-ਪ੍ਰਦਾਨ ਨਹੀਂ ਕਰਨ ਦੇ ਚੱਲਦੇ 2 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਉਸ ਨੇ ਕਿਹਾ ਕਿ ਦੁਬਾਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਹੋਣ ਇਸ ਤੋਂ ਬਚਣ ਲਈ ਬੈਂਕ ਜ਼ਰੂਰੀ ਕਦਮ ਉਠਾ ਚੁੱਕਾ ਹੈ। 
ਉੱਧਰ ਇਲਾਹਾਬਾਦ ਬੈਂਕ ਨੇ ਕਿਹਾ ਕਿ ਫੰਡ ਦੇ ਅੰਤਿਮ ਉਪਯੋਗ 'ਤੇ ਨਿਗਰਾਨੀ ਨਹੀਂ ਰੱਖਣ ਸਮੇਤ ਹੋਰ ਨਿਯਮਾਂ ਦੇ ਉਲੰਘਣ ਨੂੰ ਲੈ ਕੇ ਆਰ.ਬੀ.ਆਈ. ਨੇ ਉਸ 'ਤੇ 1.5 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਲਾਹਾਬਾਦ ਬੈਂਕ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਰਿਜ਼ਰਵ ਬੈਂਕ ਨੇ ਫੰਡ ਦੇ ਅੰਤਿਮ ਉਪਯੋਗ 'ਤੇ ਨਿਗਰਾਨੀ ਨਹੀਂ ਰੱਖਣ, ਵਰਗੀਕਰਣ ਅਤੇ ਧੋਖਾਧੜੀ ਦੀ ਜਾਣਕਾਰੀ ਦੇਣ ਦੇ ਅੰਤਰਾਲ ਅਤੇ ਇਕ ਕਰਜ਼ਦਾਰ ਦੇ ਖਾਤਿਆਂ ਦੇ ਮੁੜ-ਗਠਨ ਦੇ ਦੌਰਾਨ ਆਰ.ਬੀ.ਆਈ ਦੇ ਦਿਸ਼ਾ-ਨਿਰਦੇਸ਼ਕ ਦਾ ਾਲਨ ਨਹੀਂ ਕਰਨ ਦੇ ਕਾਰਨ 1.5 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। 
ਬੈਂਕ ਨੇ ਕਿਹਾ ਕਿ ਉਸ ਨੇ ਆਪਣੀ ਅੰਤਰਿਕ ਵਿਵਸਥਾ ਨੂੰ ਦਰੁਸਤ ਕਰਨ ਲਈ ਜ਼ਰੂਰੀ ਕਦਮ ਚੁੱਕੇ ਹਨ ਤਾਂ ਜੋ ਭਵਿੱਖ 'ਚ ਅਜਿਹੀਆਂ ਚੀਜ਼ਾਂ ਨਾ ਹੋਣ। ਇਸ ਹਫਤੇ ਦੀ ਸ਼ੁਰੂਆਤੀ 'ਚ ਆਰ.ਬੀ.ਆਈ. ਨੇ ਵੱਖ-ਵੱਖ ਨਿਯਮਾਂ ਦੇ ਉਲੰਘਣ 'ਚ ਐਕਸਿਸ ਬੈਂਕ, ਯੂਕੋ ਬੈਂਕ ਅਤੇ ਸਿੰਡੀਕੇਟ ਬੈਂਕ 'ਤੇ ਵੀ ਜ਼ੁਰਮਾਨਾ ਲਗਾਇਆ ਸੀ।


Aarti dhillon

Content Editor

Related News