ਰੰਜਿਸ਼ ਕਾਰਨ ਭਿੜੀਆਂ ਦੋ ਧਿਰਾਂ, ਵਰ੍ਹਾਏ ਇੱਟਾਂ-ਪੱਥਰ

Thursday, Nov 07, 2024 - 11:38 PM (IST)

ਰੰਜਿਸ਼ ਕਾਰਨ ਭਿੜੀਆਂ ਦੋ ਧਿਰਾਂ, ਵਰ੍ਹਾਏ ਇੱਟਾਂ-ਪੱਥਰ

ਲੁਧਿਆਣਾ, (ਗਣੇਸ਼/ਰਾਜ)- ਟਿੱਬਾ ਰੋਡ ਇਲਾਕੇ ’ਚ ਰੰਜਿਸ਼ ਕਾਰਨ ਦੋ ਧਿਰਾਂ ’ਚ ਵਿਵਾਦ ਹੋ ਗਿਆ। ਦੋਵੇਂ ਧਿਰਾਂ ਵੱਲੋਂ ਇਕ-ਦੂਜੇ ’ਤੇ ਇੱਟਾਂ-ਪੱਥਰ ਵਰ੍ਹਾਏ ਗਏ, ਜਿਸ ਕਾਰਨ ਇਲਾਕੇ ’ਚ ਖੜ੍ਹੇ ਵਾਹਨ ਵੀ ਨੁਕਸਾਨੇ ਗਏ।

ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਲੋਕਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਪਰ ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਦੋਵੇਂ ਧਿਰਾਂ ਦੇ ਹਮਲਾਵਰ ਉਥੋਂ ਫਰਾਰ ਹੋ ਚੁੱਕੇ ਸਨ। ਭਾਵੇਂ ਪੁਲਸ ਕੋਲ ਹੁਣ ਤੱਕ ਕੋਈ ਸ਼ਿਕਾਇਤ ਵੀ ਨਹੀਂ ਪੁੱਜੀ ਹੈ।

ਇਲਾਕੇ ’ਚ ਰਹਿਣ ਵਾਲੇ ਦਿਲਸ਼ਾਦ ਨੇ ਕਿਹਾ ਕਿ ਸਾਰੇ ਨਮਾਜ਼ ਪੜ੍ਹ ਰਹੇ ਸੀ। ਕੁਝ ਹੀ ਦੂਰੀ ’ਤੇ ਇਕ ਪਰਿਵਾਰ ਰਹਿੰਦਾ ਹੈ ਅਤੇ ਉਨ੍ਹਾਂ ਦਾ ਕੁਝ ਨੌਜਵਨਾਂ ਨਾਲ ਰੰਜਿਸ਼ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਬੁੱਧਵਾਰ ਨੂੰ ਕੁਝ ਨੌਜਵਾਨ ਆਏ ਅਤੇ ਗਾਲ੍ਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦੋਵੇਂ ਪਰਿਵਾਰਾਂ ’ਚ ਵਿਵਾਦ ਜ਼ਿਆਦਾ ਵਧ ਗਿਆ ਤਾਂ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵਾਹਨ ਵੀ ਤੋੜਨੇ ਸ਼ੁਰੂ ਕਰ ਦਿੱਤੇ।

ਪੱਥਰਬਾਜ਼ੀ ਹੁੰਦੀ ਦੇਖ ਕਿਸੇ ਨੇ ਵੀ ਅੱਗੇ ਆਉਣ ਦੀ ਹਿੰਮਤ ਨਹੀਂ ਕੀਤੀ। ਜਦ ਦੋਵੇਂ ਧਿਰਾਂ ’ਚ ਕੁਝ ਪੱਥਰਬਾਜ਼ੀ ਰੁਕੀ ਤਾਂ ਇਲਾਕੇ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਦੋਵੇਂ ਧਿਰਾਂ ਦੇ ਲੋਕ ਉਥੋਂ ਫਰਾਰ ਹੋ ਗਏ। ਇਲਾਕੇ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਾਹਨਾਂ ਦੀ ਤੋੜ-ਭੰਨ ਮੁਹੱਲੇ ’ਚ ਰਹਿਣ ਵਾਲੇ ਪਰਿਵਾਰ ਕਾਰਨ ਹੋਈ ਹੈ। ਹੁਣ ਤੱਕ ਲੋਕਾਂ ਦੇ ਮਨ ’ਚ ਦਹਿਸ਼ਤ ਬਣੀ ਹੋਈ ਹੈ।

ਓਧਰ ਥਾਣਾ ਟਿੱਬਾ ਦੇ ਐੱਸ. ਐੱਚ. ਓ. ਇੰਸਪੈਕਟਰ ਭਗਤਵੀਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਧਿਰ ਤੋਂ ਕੋਈ ਸ਼ਿਕਾਇਤ ਨਹੀਂ ਆਈ। ਉਨ੍ਹਾਂ ਦੇ ਧਿਆਨ ’ਚ ਮਾਮਲਾ ਜ਼ਰੂਰ ਆਇਆ ਹੈ, ਜਿਸ ਦੀ ਉਹ ਜਾਂਚ ਕਰਵਾ ਰਹੇ ਹਨ।


author

Rakesh

Content Editor

Related News