ਇਨ੍ਹਾਂ ਕਾਰਨਾਂ ਕਾਰਨ ਹੁੰਦੈ ਔਰਤਾਂ ''ਚ ਬ੍ਰੈਸਟ ਕੈਂਸਰ, ਹੈਰਾਨ ਕਰੇਗੀ ਰਿਪੋਰਟ

Monday, Nov 11, 2024 - 07:11 PM (IST)

ਸੁਲਤਾਨਪੁਰ ਲੋਧੀ (ਧੀਰ)-ਦੇਸ਼ ’ਚ ਇਸ ਸਮੇਂ ਜਦੋਂ ਕਈ ਖ਼ਤਰਨਾਕ ਬੀਮਾਰੀਆਂ ਮਨੁੱਖੀ ਜੀਵਨ ਲਈ ਬੇਹੱਦ ਘਾਤਕ ਅਤੇ ਜਾਨਲੇਵਾ ਸਾਬਿਤ ਹੋ ਰਹੀਆਂ ਹਨ, ਉੱਥੇ ਹੀ ਔਰਤਾਂ ’ਚ ਬ੍ਰੈਸਟ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਪੂਰੇ ਵਿਸ਼ਵ ’ਚ ਔਰਤਾਂ ਦੀ ਮੌਤ ਦਰ ’ਚ ਕਾਫ਼ੀ ਵਾਧਾ ਹੋ ਰਿਹਾ ਹੈ। ਡਾਕਟਰਾਂ ਮੁਤਾਬਕ ਔਰਤਾਂ ਦੀ ਜੀਵਨ ਸ਼ੈਲੀ ’ਚ ਬਦਲਾਅ ਹੀ ਬ੍ਰੈਸਟ ਕੈਂਸਰ ਦਾ ਮੁੱਖ ਕਾਰਨ ਹੈ। ਉਨ੍ਹਾਂ ਔਰਤਾਂ ਨੂੰ ਇਸ ਦੇ ਲੱਛਣਾਂ ਪ੍ਰਤੀ ਜਾਗਰੂਕ ਹੋਣ ਦੀ ਸਲਾਹ ਦਿੱਤੀ ਹੈ। ਦੱਸਣਯੋਗ ਹੈ ਕਿ ਵਿਸ਼ਵ ’ਚ ਹਰ ਸਾਲ ਕਰੀਬ 17 ਲੱਖ ਨਵੇ ਬ੍ਰੈਸਟ ਕੈਂਸਰ ਦੇ ਮਾਮਲਿਆਂ ਦਾ ਨਿਦਾਨ ਹੁੰਦਾ ਹੈ। ਉੱਥੇ ਭਾਰਤ ’ਚ ਹਰ ਸਾਲ ਆਉਣ ਵਾਲੇ ਬ੍ਰੈਸਟ ਕੈਂਸਰ ਦੇ ਮਾਮਲਿਆਂ ਦੀ ਗਿਣਤੀ ’ਚ 2 ਲੱਖ ਹੈ। ਇਨ੍ਹਾਂ ’ਚ ਕਰੀਬ 1 ਲੱਖ ਔਰਤਾਂ ਦੀ ਇਸ ਕੈਂਸਰ ਨਾਲ ਮੌਤ ਹੋ ਜਾਂਦੀ ਹੈ।

ਬ੍ਰੈਸਟ ਕੈਂਸਰ ਦਾ ਮਹਿਲਾਵਾਂ ’ਚ ਤੇਜ਼ੀ ਨਾਲ ਵਧਣ ਦਾ ਮੁੱਖ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ। ਕਿ ਔਰਤਾਂ ਅੱਜ ਵੀ ਇਸ ਬੀਮਾਰੀ ਨੂੰ ਲੈ ਕੇ ਜਾਗਰੂਕ ਨਹੀਂ ਹਨ ਅਤੇ ਇਹੋ ਕਾਰਨ ਹੀ ਬ੍ਰੈਸਟ ’ਚ ਬਦਲਾਅ ਮਹਿਸੂਸ ਹੋਣ ਤੋਂ ਬਾਅਦ ਵੀ ਔਰਤਾਂ ਲਾਪ੍ਰਵਾਹੀ ਵਰਤਦੀਆਂ ਹਨ। ਬ੍ਰੈਸਟ ਕੈਂਸਰ ’ਚ ਆਮ ਤੌਰ ’ਤੇ ਕੀਮੋਥੈਰੇਪੀ, ਸਰਜਰੀ, ਰੇਡੀਓਥੈਰੇਪੀ, ਟਾਰਗੇਟੇਡ ਥੈਰੇਪੀ, ਹਾਰਮੋਨਲ ਥੈਰੇਪੀ, ਐਡੋਕਰਾਇਨ ਥੈਰੇਪੀ, ਐੱਸ. ਓ. ਨੀ. ਥੈਰੇਪੀ ਨਾਲ ਇਲਾਜ ਕੀਤਾ ਜਾਦਾ ਹੈ, ਜੇ ਔਰਤਾਂ ਸ਼ੁਰੂਆਤੀ ਸਟੇਜ ’ਤੇ ਇਸ ਵੱਲ ਧਿਆਨ ਦੇਣ ਤਾ ਸਹੀ ਇਲਾਜ ਕਰਾ ਕੇ ਬ੍ਰੈਸਟ ਨੂੰ ਬਚਾਇਆ ਵੀ ਜਾ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਅੱਧੇ ਦਿਨ ਦੀ ਛੁੱਟੀ, ਸਕੂਲ/ਕਾਲਜ ਤੇ ਇਹ ਦੁਕਾਨਾਂ ਰਹਿਣਗੀਆਂ ਬੰਦ

ਕੀ ਹੁੰਦਾ ਹੈ ਬ੍ਰੈਸਟ ਕੈਂਸਰ
ਔਰਤ ਦੀ ਛਾਤੀ ਨੂੰ ਸਰੀਰ ਦਾ ਇਕ ਅਹਿਮ ਅੰਗ ਮੰਨਿਆ ਜਾਂਦਾ ਹੈ। ਬ੍ਰੈਸਟ ਦਾ ਕਾਰਜ ਆਪਣੇ ਟਿਸ਼ੂ ਨਾਲ ਦੁੱਧ ਬਨਾਉਣਾ ਹੁੰਦਾ ਹੈ, ਇਹ ਟਿਸ਼ੂ ਬਹੁਤ ਬਾਰੀਕ ਨਾੜੀਆਂ ਦੁਆਰਾ ਨਿੱਪਲ ਨਾਲ ਜੁੜੇ ਹੁੰਦੇ ਹਨ। ਜਦੋਂ ਬ੍ਰੈਸਟ ਕੈਂਸਰ ਨਾੜੀਆਂ ’ਚ ਛੋਟੇ ਸਖ਼ਤ ਕਣ ਜੰਮਣ ਲੱਗਦੇ ਹਨ ਤਾਂ ਬ੍ਰੈਸਟ ’ਚ ਟਿਸ਼ੂ ਦੀ ਛੋਟੀ ਗੱਠ ਬਣਦੀ ਹੈ, ਤਦ ਕੈਂਸਰ ਵੱਧਣ ਲਗਦਾ ਹੈ।

ਬ੍ਰੈਸਟ ਕੈਂਸਰ ਦੇ ਕਾਰਨ
ਮਾਹਵਾਰੀ ’ਚ ਪਰਿਵਰਤਨ ਨਾਲ ਵੀ ਬ੍ਰੈਸਟ ਕੈਂਸਰ ਹੋ ਸਕਦਾ ਹੈ, ਇਸ ਲਈ ਹਰੇਕ ਔਰਤਾਂ ਨੂੰ ਮਾਹਵਾਰੀ ’ਚ ਆਏ ਪਰਿਵਰਤਨ ਨੂੰ ਸੀਰੀਅਸ ਲੈ ਕੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜਿਵੇਂ ਕਿ ਜੇ 12 ਸਾਲ ਦੀ ਉਮਰ ’ਚ ਪਹਿਲਾਂ ਹੀ ਮਾਹਵਾਰੀ ਸ਼ੁਰੂ ਹੋ ਜਾਵੇ ਜਾਂ 30 ਸਾਲ ਤੋਂ ਬਾਅਦ ਗਰਭਵਤੀ ਹੋਵੇ ਜਾਂ 55 ਦੀ ਉਮਰ ਤੋਂ ਬਾਅਦ ਮੀਨੋਪਾਜ ਹੋਵੇ ਜਾਂ ਪੀਰੀਅਡ ਦਾ ਸਮਾਂ 26 ਦਿਨਾਂ ਤੋਂ ਘੱਟ ਜਾਂ 29 ਦਿਨਾਂ ਤੋਂ ਜ਼ਿਆਦਾ ਹੋ ਜਾਵੇ।

ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ ’ਚ ਇਕ ਹੋਰ ਗਵਾਹ ਆਇਆ ਸਾਹਮਣੇ, ਹੋਇਆ ਹੁਣ ਤੱਕ ਦਾ ਵੱਡਾ ਖ਼ੁਲਾਸਾ

ਨਸ਼ੀਲੇ ਪਦਾਰਥਾਂ ਦਾ ਸੇਵਨ
ਸ਼ਰਾਬ, ਸਿਗਰਟ ਜਾਂ ਡੱਰਗਜ਼ ਦੇ ਸੇਵਨ ਨਾਲ ਵੀ ਔਰਤਾਂ ’ਚ ਬ੍ਰੈਸਟ ਕੈਂਸਰ ਹੁੰਦਾ ਹੈ। ਹੁਣ ਇਸ ਦੀ ਗਿਣਤੀ ਬਹੁਤ ਵੱਧ ਗਈ ਹੈ। ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਜ਼ਿਆਦਾ ਮਾਤਰਾਂ ’ਚ ਸੇਵਨ ਸਰੀਰ ’ਚ ਕੈਂਸਰ ਨੂੰ ਜਨਮ ਦਿੰਦਾ ਹੈ।

ਪਰਿਵਾਰ ਦਾ ਇਤਿਹਾਸ
ਪਰਿਵਾਰ ਦਾ ਇਤਿਹਾਸ ਬ੍ਰੈਸਟ ਕੈਂਸਰ ’ਚ ਅਹਿਮ ਕੜੀ ਹੈ। ਬ੍ਰੈਸਟ ਕੈਂਸਰ ਅਜਿਹਾ ਰੋਗ ਹੈ, ਜੋ ਪੀੜ੍ਹੀਆਂ ਤੱਕ ਚੱਲਦਾ ਹੈ। ਜੇ ਕਿਸੇ ਬਹੁਤ ਕਰੀਬੀ ਰਿਸ਼ਤੇ ਜਿਵੇਂ ਰਿਸ਼ਤੇਦਾਰੀ ’ਚ ਕਿਸੇ ਨੂੰ ਬ੍ਰੈਸਟ ਕੈਂਸਰ ਹੋਇਆ ਹੋਵੇ ਤਾਂ ਅਜਿਹੇ ’ਚ ਉਸ ਪਰਿਵਾਰ ਦੀ ਕਿਸੇ ਵੀ ਔਰਤ ’ਚ ਬ੍ਰੈਸਟ ਕੈਂਸਰ ਦੀ ਸੰਭਾਵਨਾ ਵਧ ਜਾਂਦੀ ਹੈ।

ਇਹ ਵੀ ਪੜ੍ਹੋ-ਪੰਜਾਬ 'ਚ 12 ਨਵੰਬਰ ਦੀ ਛੁੱਟੀ ਨੂੰ ਲੈ ਕੇ ਜਾਣੋ ਵੱਡੀ ਅਪਡੇਟ

ਬ੍ਰੈਸਟ ਕੈਂਸਰ ਦੇ ਲੱਛਣ
-ਛਾਤੀ ਜਾਂ ਬਾਂਹਾਂ ਦੇ ਥੱਲੇ ਗੱਠ ਹੋਣਾ।
-ਛਾਤੀ ਦੇ ਆਕਾਰ ’ਚ ਬਦਲਾਅ, ਜਿਵੇਂ ਉੱਚਾ ਤੇ ਟੇਢਾ-ਮੇਢਾ ਹੋਣਾ।
-ਛਾਤੀ ਜਾਂ ਫਿਰ ਨਿੱਪਲ ਦਾ ਲਾਲ ਰੰਗ ਹੋ ਜਾਣਾ।
-ਛਾਤੀ ’ਚੋਂ ਖ਼ੂਨ ਆਉਣਾ।
-ਛਾਤੀ ਜਾਂ ਫਿਰ ਨਿੱਪਲ ’ਚ ਡਿੰਪਲ।
-ਜਲਨ ਤੇ ਲਕੀਰਾਂ ਦਾ ਸਿੰਗੁੜਨਾ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਦਿਨ-ਦਿਹਾੜੇ ਮਾਰ ਦਿੱਤੇ 3 ਨੌਜਵਾਨ

ਹਰੇਕ ਔਰਤ ਨੂੰ ਆਪਣੀ ਸੈਲਫ਼ ਐਗਜਾਮੀਨੇਸ਼ਨ ਕਰਵਾਉਣੀ ਬਹੁਤ ਜ਼ਰੂਰੀ ਹੈ। ਬ੍ਰੈਸਟ ਕੈਂਸਰ ਤੋਂ ਬਚਨਾ ਬਹੁਤ ਆਸਾਨ ਹੈ ਪਰ ਤੂਹਾਨੂੰ ਹਰ ਘੜੀ ਇਸ ਦੇ ਲਈ ਜਾਗਰੂਕ ਕਰਨ ਦੀ ਵੀ ਜ਼ਰੂਰਤ ਹੈ। ਜੇ ਤੁਸੀਂ ਜਾਗਰੂਕ ਹੋ ਤਾਂ ਇਸ ਬੀਮਾਰੀ ਨਾਲ ਨਿਪਟਨਾ ਹੋਰ ਵੀ ਅਸਾਨ ਹੋ ਜਾਂਦਾ ਹੈ। ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਵਜ਼ਨ ਨੂੰ ਵਧਣ ਨਹੀਂ ਦੇਣਾ ਚਾਹੀਦਾ ਹੈ ਤੇ ਰੋਜ਼ ਸੈਰ ਤੇ ਕਸਰਤ ਵੀ ਜ਼ਰੂਰੀ ਹੈ। ਇਸ ਸਬੰਧੀ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਇਸਨੂੰ ਕਿਸੇ ਵੀ ਕੀਮਤ ’ਤੇ ਹਲਕੇ ’ਚ ਨਹੀਂ ਲੈਣਾ ਚਾਹੀਦਾ। -ਡਾ. ਨੇਹਾ ਜਰਿਆਲ, ਐੱਮ. ਡੀ. ਨੇਹਾ ਨਰਸਿੰਗ ਹੋਮ।
ਬ੍ਰੈਸਟ ਕੈਂਸਰ ਤੋਂ ਮਹਿਲਾਵਾਂ ਨੂੰ ਜਾਗਰੂਕ ਕਰਨ ਤੇ ਸਹੀ ਸਮੇਂ ’ਤੇ ਇਲਾਜ ਕਰਨ ਲਈ ਰੋਟਰੀ ਕਲੱਬ ਜਲਦ ਹੀ ਮਹਿਲਾਵਾਂ ਲਈ ਇਕ ਮੁਫਤ ਬ੍ਰੈਸਟ ਕੈਂਸਰ ਮੋਮੋਗਰਾਫੀ ਕੈਂਪ ਲਗਾਉਣ ਜਾ ਰਿਹਾ ਹੈ, ਜਿਸ ’ਚ ਮਾਹਿਰ ਡਾਕਟਰ ਮਹਿਲਾਵਾਂ ਦੀ ਮੁਫਤ ਚੈੱਕਅਪ ਕਰਨਗੇ। ਬਘੇਲ ਕਬੱਡੀ ਕਲੱਬ ਤੇ ਵਾਹਿਗੁਰੂ ਅਕੈਡਮੀ ਦੇ ਸਹਿਯੋਗ ਨਾਲ ਲਗਾਉਣ ਵਾਲੇ ਇਸ ਕੈਂਪ ਦਾ ਮੁੱਖ ਮਕਸਦ ਇਸ ਨਾਮੁਰਾਦ ਬੀਮਾਰੀ ਨੂੰ ਫੈਲਣ ਤੋਂ ਪਹਿਲਾਂ ਰੋਕਣਾ ਤੇ ਸਹੀ ਸਮੇਂ ’ਤੇ ਇਲਾਜ ਕਰਵਾਉਣਾ ਹੈ। -ਗਗਨਦੀਪ ਸਿੰਘ, ਸੈਕਟਰੀ ਰੋਟੇ. ਰੋਟਰੀ ਕਲੱਬ ਸੁਲਤਾਨਪੁਰ ਲੋਧੀ।

ਔਰਤਾਂ ’ਚ ਬ੍ਰੈਸਟ ਕੈਂਸਰ ਦਾ ਮੁੱਖ ਕਾਰਨ ਉਨ੍ਹਾਂ ਦੀ ਜੀਵਨ ਸ਼ੈਲੀ ’ਚ ਬਦਲਾਅ ਤੇ ਸਿਹਤ ਬਾਰੇ ਜਾਗਰੂਕ ਜਾਂ ਸਾਵਧਾਨ ਨਹੀਂ ਹੋਣਾ ਹੈ। ਕਿਸੇ ਵੀ ਮਹਿਲਾ ਨੂੰ ਘੱਟ ਤੋਂ ਘੱਟ 4 ਤੋਂ 5 ਸਾਲ ਤੱਕ ਆਪਣੇ ਬੱਚੇ ਨੂੰ ਆਪਣਾ ਦੁੱਧ ਦੇਣਾ ਚਾਹੀਦਾ ਹੈ, ਜਿਸ ਨਾਲ ਬ੍ਰੈਸਟ ਕੈਂਸਰ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। - ਡਾ. ਹਰਜੀਤ ਸਿੰਘ, ਪ੍ਰਧਾਨ ਰੋਟਰੀ ਕਲੱਬ।

ਇਹ ਵੀ ਪੜ੍ਹੋ- ਹਾਏ ਰੱਬਾ! ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ, ਹਾਈਵੋਲਟੇਜ਼ ਤਾਰਾਂ ਨੇ ਖਿੱਚ ਲਏ ਸਾਹ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News