AIR INDIA 'ਚ 100 ਫੀਸਦੀ ਹਿੱਸੇਦਾਰੀ ਲੈ ਸਕਣਗੇ NRIs, ਸਰਕਾਰ ਵੱਲੋਂ ਹਰੀ ਝੰਡੀ

Wednesday, Mar 04, 2020 - 04:06 PM (IST)

AIR INDIA 'ਚ 100 ਫੀਸਦੀ ਹਿੱਸੇਦਾਰੀ ਲੈ ਸਕਣਗੇ NRIs, ਸਰਕਾਰ ਵੱਲੋਂ ਹਰੀ ਝੰਡੀ

ਨਵੀਂ ਦਿੱਲੀ— ਸਰਕਾਰ ਨੇ ਐੱਨ. ਆਰ. ਆਈਜ਼. ਨੂੰ ਏਅਰ ਇੰਡੀਆ 'ਚ 100 ਫੀਸਦੀ ਹਿੱਸੇਦਾਰੀ ਖਰੀਦਣ ਦੀ ਹਰੀ ਝੰਡੀ ਦੇ ਦਿੱਤੀ ਹੈ। ਕੇਂਦਰੀ ਕੈਬਨਿਟ ਨੇ ਸ਼ਹਿਰੀ ਹਵਾਬਾਜ਼ੀ ਬਾਰੇ ਐੱਫ. ਡੀ. ਆਈ. ਨੀਤੀ ਨੂੰ ਪ੍ਰਵਾਨਗੀ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਹੈ।

 

ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਐੱਨ. ਆਰ. ਆਈਜ਼. ਨੂੰ ਏਅਰ ਇੰਡੀਆ ਲਿਮਟਿਡ 'ਚ ਵਿਦੇਸ਼ੀ ਨਿਵੇਸ਼ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਉਨ੍ਹਾਂ ਐੱਨ. ਆਰ. ਆਈਜ਼. ਨੂੰ ਦਿੱਤੀ ਗਈ ਹੈ, ਜੋ ਭਾਰਤੀ ਨਾਗਰਿਕ ਹਨ। ਇਸ ਤੋਂ ਪਹਿਲਾਂ ਪ੍ਰਵਾਸੀ ਭਾਰਤੀਆਂ ਲਈ ਐੱਫ. ਡੀ. ਆਈ. ਲਿਮਟ 49 ਫੀਸਦੀ ਸੀ। ਜਾਵਡੇਕਰ ਨੇ ਕਿਹਾ ਕਿ“ਏਅਰ ਇੰਡੀਆ ਦੀ ਰਣਨੀਤਕ ਵਿਕਰੀ ਦੇ ਸੰਬੰਧ 'ਚ ਹੁਣ ਪ੍ਰਵਾਸੀ ਭਾਰਤੀ (ਐੱਨ. ਆਰ. ਆਈ.) ਏਅਰਲਾਈਨ 'ਚ 100 ਫੀਸਦੀ ਹਿੱਸੇਦਾਰੀ ਹਾਸਲ ਕਰ ਸਕਦੇ ਹਨ। ਏਅਰ ਇੰਡੀਆ ਦੀ ਵਿਕਰੀ ਪ੍ਰਕਿਰਿਆ ਦੇ ਮੱਦੇਨਜ਼ਰ ਇਹ ਇਕ ਵੱਡਾ ਕਦਮ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਸਾਲ ਤੱਕ ਇਸ ਦੀ ਵਿਕਰੀ ਮੁਕੰਮਲ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਨਿੱਜੀਕਰਨ ਦੇ ਰਸਤੇ 'ਤੇ ਅੱਗੇ ਵੱਧ ਰਹੀ ਏਅਰ ਇੰਡੀਆ ਦਾ 2018-19 'ਚ ਘਾਟਾ 8,556 ਕਰੋੜ ਰੁਪਏ ਰਿਹਾ ਹੈ, ਜਦੋਂ ਕਿ 31 ਮਾਰਚ 2019 ਤੱਕ ਦੇ ਡਾਟਾ ਮੁਤਾਬਕ ਇਸ 'ਤੇ ਕੁੱਲ ਮਿਲਾ ਕੇ ਲਗਭਗ 60,000 ਕਰੋੜ ਰੁਪਏ ਦਾ ਕਰਜ਼ਾ ਹੈ। ਇਸ 'ਚੋਂ ਖਰੀਦਦਾਰ ਨੂੰ 23,286 ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਖੁਦ 'ਤੇ ਲੈਣਾ ਪਵੇਗਾ। ਏਅਰ ਇੰਡੀਆ ਨੂੰ ਖਰੀਦਣ ਲਈ ਬੋਲੀ ਲਾਉਣ ਦੀ ਆਖਰੀ ਤਰੀਕ 17 ਮਾਰਚ ਹੈ।

ਇਹ ਵੀ ਪੜ੍ਹੋ ►ਵਿਦੇਸ਼ੀ ਪੜ੍ਹਾਈ ਲਈ ਡਾਲਰ ਪਵੇਗਾ ਮਹਿੰਗਾ, ਲੱਗ ਸਕਦਾ ਹੈ ਦੋਹਰਾ ਝਟਕਾ ► ਈਰਾਨ ਦੇ 8 ਫੀਸਦੀ MPs ਨੂੰ ਕੋਰੋਨਾਵਾਇਰਸ, UAE 'ਚ ਵੀ ਦਹਿਸ਼ਤ ਕੈਨੇਡਾ ਦੇ 'ਪੰਜਾਬੀ ਗੜ੍ਹ' 'ਚ ਕੋਰੋਨਾ ਦੀ ਦਸਤਕ, USA 'ਚ ਨੌ ਮੌਤਾਂ ►ਮਹਿੰਗਾ ਹੋ ਸਕਦਾ ਹੈ ਪੈਟਰੋਲ ਤੇ ਡੀਜ਼ਲ, ਕੱਲ ਹੋਵੇਗੀ 'ਵੱਡੀ' ਮੀਟਿੰਗਇਸ ਮਹੀਨੇ ਫਰਿੱਜ, AC ਦਾ ਪਾਰਾ ਹੋ ਜਾਵੇਗਾ 'ਹਾਈ', TV ਵੀ ਹੋਣਗੇ ਇੰਨੇ ਮਹਿੰਗੇ ► ਇਨ੍ਹਾਂ ਦਵਾਈਆਂ ਦਾ ਸਟਾਕ ਹੋ ਸਕਦੈ ਖਤਮ, ਡਾਕਟਰਾਂ ਨੂੰ ਵੀ ਪੈ ਗਈ ਚਿੰਤਾ ► PAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ ►ਕਾਰਾਂ ਲਈ GST 'ਤੇ ਮਿਲ ਸਕਦੀ ਹੈ ਇਹ ਸੌਗਾਤ


Related News