ਗੂਗਲ ਨੇ 93,550 ਕੰਟੈਂਟਸ ਹਟਾਏ, ਕੂ ਨੇ 38,456 ਕੰਟੈਂਟਸ ਨੂੰ ਕੀਤਾ ਕੰਟਰੋਲ

Monday, Oct 04, 2021 - 05:56 PM (IST)

ਨਵੀਂ ਦਿੱਲੀ (ਭਾਸ਼ਾ) - ਗੂਗਲ ਨੇ ਆਪਣੀ ਮਹੀਨਾਵਾਰੀ ਪਾਰਦਰਸ਼ਿਤਾ ਰਿਪੋਰਟ ’ਚ ਕਿਹਾ ਕਿ ਉਸ ਨੂੰ ਅਗਸਤ 2021 ’ਚ ਯੂਜ਼ਰਜ਼ ਵੱਲੋਂ 35,191 ਸ਼ਿਕਾਇਤਾਂ ਮਿਲੀਆਂ ਅਤੇ ਇਨ੍ਹਾਂ ਦੇ ਆਧਾਰ ’ਤੇ ਉਸ ਨੇ 93,550 ਕੰਟੈਂਟਸ ਨੂੰ ਹਟਾਇਆ। ਦੂਜੇ ਪਾਸੇ ਘਰੇਲੂ ਸੋਸ਼ਲ ਮੀਡੀਆ ਮੰਚ ਕੂ ਨੇ ਇਸ ਦੌਰਾਨ 38,456 ਕੰਟੈਂਟਸ ਨੂੰ ਐਕਟਿਵ ਰੂਪ ਤੋਂ ਕੰਟਰੋਲ ਕੀਤਾ।

ਯੂਜ਼ਰਜ਼ ਦੀ ਸ਼ਿਕਾਇਤ ਤੋਂ ਇਲਾਵਾ ਗੂਗਲ ਨੇ ਸਵੈ-ਪੜਚੋਲ ਪ੍ਰਕਿਰਿਆ ਦੇ ਤਹਿਤ ਅਗਸਤ ’ਚ 651,933 ਕੰਟੈਂਟਸ ਨੂੰ ਹਟਾਇਆ। ਇਸ ਤੋਂ ਪਹਿਲਾਂ ਗੂਗਲ ਨੂੰ ਜੁਲਾਈ ’ਚ ਯੂਜ਼ਰਜ਼ ਵੱਲੋਂ 36,934 ਸ਼ਿਕਾਇਤਾਂ ਮਿਲੀਆਂ ਸਨ ਅਤੇ ਇਨ੍ਹਾਂ ਦੇ ਆਧਾਰ ’ਤੇ 95,680 ਕੰਟੈਂਟਸ ਨੂੰ ਹਟਾਇਆ ਗਿਆ ਸੀ। ਜੁਲਾਈ ’ਚ ਸਵੈ-ਪੜਚੋਲ ਪ੍ਰਕਿਰਿਆ ਨਾਲ 5,76,892 ਕੰਟੈਂਟਸ ਨੂੰ ਹਟਾਇਆ ਗਿਆ ਸੀ। ਅਮਰੀਕਾ ਸਥਿਤ ਤਕਨੀਕੀ ਕੰਪਨੀ ਨੇ ਇਹ ਜਾਣਕਾਰੀ ਭਾਰਤ ਦੇ ਆਈ. ਟੀ. ਨਿਯਮਾਂ ਦੀ ਪਾਲਣਾ ਦੇ ਤਹਿਤ ਦਿੱਤੀ, ਜੋ 26 ਮਈ ਨੂੰ ਲਾਗੂ ਹੋਏ ਸਨ। ਗੂਗਲ ਨੇ ਆਪਣੀ ਤਾਜ਼ਾ ਰਿਪੋਰਟ ’ਚ ਕਿਹਾ ਕਿ ਉਸ ਨੂੰ ਭਾਰਤ ’ਚ ਅਗਸਤ ’ਚ ਨਿੱਜੀ ਯੂਜ਼ਰਜ਼ ਵੱਲੋਂ 35,191 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ਦੇ ਆਧਾਰ ’ਤੇ 93,550 ਕੰਟੈਂਟਸ ਨੂੰ ਹਟਾਇਆ ਗਿਆ।


Harinder Kaur

Content Editor

Related News