Google ਨੇ ਹਾਰਡਵੇਅਰ, ਵੁਆਇਸ ਅਸਿਸਟੈਂਟ ਟੀਮ ਦੇ ਸੈਂਕੜੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

Thursday, Jan 11, 2024 - 06:44 PM (IST)

ਸਾਨ ਫ੍ਰਾਂਸਿਸਕੋ (ਭਾਸ਼ਾ) – ਗੂਗਲ ਨੇ ਲਾਗਤ ਵਿਚ ਕਟੌਤੀ ਦੇ ਉਪਾਅ ਦੇ ਤਹਿਤ ਆਪਣੀ ਹਾਰਡਵੇਅਰ, ਵੁਆਇਸ ਅਸਿਸਟੈਂਟ ਅਤੇ ਇੰਜੀਨੀਅਰਿੰਗ ਟੀਮ ਵਿਚ ਕੰਮ ਕਰਨ ਵਾਲੇ ਸੈਂਕੜੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕੰਪਨੀ ਵਲੋਂ ਜਾਰੀ ਬਿਆਨ ਮੁਤਾਬਕ ਇਹ ਛਾਂਟੀ ਇਸ ਲਈ ਕੀਤੀ ਗਈ ਹੈ ਕਿਉਂਕਿ ਗੂਗਲ ਕੰਪਨੀ ਸਭ ਤੋਂ ਵੱਡੀਆਂ ਤਰਜੀਹਾਂ ਅਤੇ ਅੱਗੇ ਆਉਣ ਵਾਲੇ ਅਹਿਮ ਮੌਕਿਆਂ ਵਿਚ ਜ਼ਿੰਮੇਵਾਰੀ ਨਾਲ ਨਿਵੇਸ਼ ਕਰਨ ਵੱਲ ਵਧ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਕੁੱਝ ਟੀਮਾਂ ਇਸ ਤਰ੍ਹਾਂ ਦੇ ਸੰਗਠਨਾਤਮਕ ਬਦਲਾਅ ਕਰਨਾ ਜਾਰੀ ਰੱਖ ਰਹੀਆਂ ਹਨ। ਇਸ ਵਿਚ ਵਿਸ਼ਵ ਪੱਧਰ ’ਤੇ ਕੁੱਝ ਅਹੁਦੇ ਸਮਾਪਤ ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ :   ਰਾਮ ਮੰਦਰ 'ਚ ਐਂਟਰੀ ਲਈ ਲਾਜ਼ਮੀ ਹੈ ਇਨ੍ਹਾਂ ਨਿਯਮਾਂ ਦੀ ਪਾਲਣਾ, ਇਹ ਚੀਜ਼ਾਂ ਲਿਜਾਉਣ 'ਤੇ ਰਹੇਗੀ ਰੋਕ

ਇਹ ਵੀ ਪੜ੍ਹੋ :   ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਰਾਮਨਗਰੀ ਦੀ ਪ੍ਰਕਰਮਾ ਨਹੀਂ ਕਰਨਗੇ 'ਰਾਮਲਲਾ', ਜਾਣੋ ਕਿਉਂ ਰੱਦ ਹੋਇਆ ਪ੍ਰੋਗਰਾਮ

ਇਸ ਹਫਤੇ ਦੀ ਸ਼ੁਰੂਆਤ ਵਿਚ ਐਮਾਜ਼ੋਨ ਨੇ ਆਪਣੀਆਂ ਪ੍ਰਾਈਮ ਵੀਡੀਓ ਅਤੇ ਸਟੂਡੀਓ ਇਕਾਈਆਂ ਵਿਚ ਸੈਂਕੜੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਹ ਆਪਣੇ ਲਾਈਵਸਟ੍ਰੀਮਿੰਗ ਮੰਚ ਟਵਿਚ ’ਤੇ ਕੰਮ ਕਰਨ ਵਾਲੇ ਕਰੀਬ 500 ਕਰਮਚਾਰੀਆਂ ਦੀ ਵੀ ਛਾਂਟੀ ਕਰੇਗੀ।

ਇਹ ਵੀ ਪੜ੍ਹੋ :    DGCA ਨੇ ਜਾਰੀ ਕੀਤੇ ਨਵੇਂ ਨਿਯਮ, ਫਲਾਈਟ ਕਰੂ ਨੂੰ ਮਿਲੇਗਾ ਜ਼ਿਆਦਾ ਆਰਾਮ, ਵਧੇਗੀ ਜਹਾਜ਼ਾਂ ਦੀ ਸੁਰੱਖਿਆ

ਇਹ ਵੀ ਪੜ੍ਹੋ :   ਰਾਮ ਦੇ ਨਾਮ ਦਾ ਚੜ੍ਹਿਆ ਰੰਗ ਤੇ ਵਧਿਆ ਕੰਮ, ਲੱਖ ਰੁਪਏ ਤੱਕ ਪਹੁੰਚੀ ਸਾੜ੍ਹੀ ਦੀ ਕੀਮਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News