ਐਂਡ੍ਰਾਇਡ ਕੇਸ : EU ਨੇ ਗੂਗਲ ''ਤੇ ਲਗਾਇਆ 35 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ
Wednesday, Jul 18, 2018 - 06:56 PM (IST)

ਨਵੀਂ ਦਿੱਲੀ—ਇੰਟਨਰੈੱਟ ਸੇਵਾਵਾਂ ਦੇਣ ਵਾਲੀ ਕੰਪਨੀ ਗੂਗਲ ਨੂੰ ਇਕ ਵਾਰ ਫਿਰ ਤੋਂ ਯੂਰੋਪੀਅਨ ਸੰਘ ਵੱਲੋਂ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਲੂਮਰਗ ਦੀ ਰਿਪੋਰਟ ਮੁਤਾਬਕ ਇਸ ਵਾਰ ਗੂਗਲ 'ਤੇ ਇਹ ਜੁਰਮਾਨਾ ਇਸ ਲਈ ਲਗਾਇਆ ਗਿਆ ਹੈ ਕਿਉਂਕਿ ਉਸ ਨੇ ਐਂਡ੍ਰਾਇਡ ਮੋਬਾਇਲ ਆਪਰੇਟਿੰਗ ਸਿਸਟਮ ਅਤੇ ਐਪਸ 'ਤੇ ਪੂਰੀ ਤਰ੍ਹਾਂ ਅਧਿਕਾਰ ਜਮ੍ਹਾ ਰੱਖਿਆ ਹੈ। ਇਸ ਵਾਰ ਗੂਗਲ 'ਤੇ ਲਗਾਏ ਗਏ ਜੁਰਮਾਨੇ ਦੀ ਰਾਸ਼ੀ 4.3 ਬਿਲੀਅਨ ਯੂਰੋ ਜੋ ਕਿ (35 ਹਜ਼ਾਰ ਕਰੋੜ ਭਾਰਤੀ ਰੁਪਏ) ਦੇ ਕਰੀਬ ਹੈ। ਜੁਰਮਾਨੇ ਦੀ ਇਹ ਰਕਮ ਇਨ੍ਹੀ ਹੈ ਕਿ ਜਿਨ੍ਹੀਂ ਕਿ ਨੀਦਰਲੈਂਡ ਹਰ ਸਾਲ ਯੂਰੋਪੀਅਨ ਯੂਨੀਅਨ ਦੇ ਬਜਟ 'ਚ ਕੰਟਰੀਬੂਟ ਕਰਦਾ ਹੈ।
ਕਿਉਂ ਲੱਗਿਆ ਜੁਰਮਾਨਾ?
ਗੂਗਲ 'ਤੇ ਲੱਗੇ ਇਸ ਜੁਰਮਾਨੇ ਦਾ ਕਾਰਨ ਕਾਫੀ ਸਾਧਾਰਣ ਹੈ। ਐਂਡ੍ਰਾਇਡ ਸਮਾਰਟਫੋਨ 'ਚ ਗੂਗਲ ਦੀਆਂ ਐਪਸ ਪਹਿਲੇਂ ਤੋਂ ਹੀ ਇੰਸਟਾਲ ਹੁੰਦੀਆਂ ਹਨ ਅਤੇ ਦੂਜੀਆਂ ਐਪਸ ਕੰਪਨੀਆਂ ਇਹ ਦੋਸ਼ ਲਗਾਉਂਦੀਆਂ ਹਨ ਕਿ ਅਜਿਹੇ 'ਚ ਯੂਜ਼ਰਸ ਨੂੰ ਗੂਗਲ ਦੀ ਹੀ ਐਪ ਦੀ ਹੀ ਵਰਤੋਂ ਕਰਨੀ ਪੈਂਦੀ ਹੈ ਕਿਉਂਕਿ ਉਹ ਪਹਿਲੇ ਤੋਂ ਸਮਾਰਟਫੋਨ 'ਚ ਹੁੰਦੀਆਂ ਹਨ। ਅਜਿਹਾ ਕਰਕੇ ਗੂਗਲ ਨਾ ਸਿਰਫ ਐਪ ਯੂਜ਼ ਕਰਦਾ ਹੈ ਬਲਕਿ ਇਸ ਦੇ ਜ਼ਰੀਏ ਉਹ ਆਪਣਾ ਟਾਰਗੇਟ ਵਿਗਿਆਪਨ ਵੀ ਸੈੱਟ ਕਰਦਾ ਹੈ।
Fine of €4,34 bn to @Google for 3 types of illegal restrictions on the use of Android. In this way it has cemented the dominance of its search engine. Denying rivals a chance to innovate and compete on the merits. It’s illegal under EU antitrust rules. @Google now has to stop it
— Margrethe Vestager (@vestager) July 18, 2018
ਯੂਰੋਪੀਅਨ ਯੂਨੀਅਨ ਕੰਪਟੀਸ਼ਨ ਚੀਫ ਮਾਗਰੇਟ ਵੈਸਟਗਰ ਨੇ ਕਿਹਾ ਕਿ ਗੂਗਲ ਨੇ ਐਂਡ੍ਰਾਇਡ ਨੂੰ ਆਪਣੇ ਸਰਚ ਇੰਜਣ ਦੀ ਪਹੁੰਚ ਵਧਾਉਣ ਲਈ ਵ੍ਹੀਕਲ ਦੇ ਤੌਰ 'ਤੇ ਇਸਤੇਮਾਲ ਕੀਤਾ ਹੈ। ਅਜਿਹਾ ਕਰਕੇ ਗੂਗਲ ਨੇ ਆਪਣੇ ਵਿਰੋਧੀਆਂ ਨੂੰ ਇਨੋਵੇਟ ਕਰਨ ਅਤੇ ਮੇਰਿਟ ਦੇ ਹਿਸਾਬ ਨਾਲ ਟੱਕਰ ਦੇਣ ਤੋਂ ਰੋਕਨ ਦਾ ਕੰਮ ਕੀਤਾ ਹੈ। ਯੂਰੋਪੀਅਨ ਕਮੀਸ਼ਨ ਪਿਛਲੇ ਸਾਲ ਤੋਂ ਐਂਡ੍ਰਾਇਡ ਦੀ ਜਾਂਚ ਕਰ ਰਹੇ ਸਨ ਅਤੇ ਇਸ ਕਾਰਨ ਗੂਗਲ ਦੇ ਵਿਰੋਧੀਆਂ ਦੀ ਸ਼ਿਕਾਇਤ ਦੱਸੀ ਜਾਂਦੀ ਹੈ। ਗੂਗਲ ਦੇ ਵਿਰੋਧੀਆਂ ਦਾ ਦੋਸ਼ ਹੈ ਕਿ ਗੂਗਲ ਆਪਣੇ ਸਾਫਟਵੇਅਰ ਦੀ ਪਹੁੰਚ ਦਾ ਗਲਤ ਇਸਤੇਮਾਲ ਕਰ ਰਿਹਾ ਹੈ।
ਵੈਸਟਗਰ ਨੇ ਮੰਗਲਵਾਰ ਰਾਤ ਦਿੱਤੀ ਸੰਦਰ ਪਿਚਾਈ ਕਾਰਵਾਈ ਦੀ ਜਾਣਕਾਰੀ
ਮਾਮਲੇ ਨਾਲ ਜੁੜੇ ਇਕ ਸੂਤਰ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਯੂਰੋਪੀਅਨ ਸੰਘ ਦਾ ਮੁਕਾਬਲਾ ਮਾਰਗਰੇਟ ਵੈਸਟਗਰ ਨੇ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੂੰ ਮੰਗਲਵਾਰ ਦੀ ਰਾਤ ਫੋਨ ਕਰ ਕਾਰਵਾਈ ਦੀ ਅਗਲੀ ਜਾਣਕਾਰੀ ਦਿੱਤੀ। ਵੈਸਟਗਰ ਇਸ ਗੱਲ ਦਾ ਐਲਾਨ ਕਰਨ ਵਾਲੀ ਹੈ ਕਿ ਗੂਗਲ ਨੇ ਸੈਮਸੰਗ ਅਤੇ ਹੁਵਾਵੇ ਵਰਗੀਆਂ ਸਮਾਰਟਫੋਨ ਨਿਰਮਾਤਾ ਕੰਪਨੀਆਂ ਨਾਲ ਗਠਜੋੜ ਕਰ ਬਾਜ਼ਾਰ 'ਚ ਸਥਿਤੀ ਦੀ ਦੁਰਵਰਤੋਂ ਕੀਤੀ ਹੈ।
ਪਹਿਲੇ ਵੀ ਲੱਗਾ ਚੁੱਕਿਆ ਹੈ ਜੁਰਮਾਨਾ
ਯੂਰੋਪੀਅਨ ਸੰਘ ਨੇ ਇਸ ਗੱਲ 'ਤੇ ਟਿੱਪਣੀ ਕਰਨ ਤੋਂ ਮੰਨਾ ਕਰ ਦਿੱਤਾ ਹੈ। ਗੂਗਲ 'ਤੇ ਖਰੀਦਦਾਰੀ ਦੇ ਇਕ ਮਾਮਲੇ 'ਚ ਯੂਰੋਪੀਅਨ ਸੰਘ ਪਹਿਲੇ ਹੀ ਰਿਕਾਰਡ 2.4 ਅਰਬ ਡਾਲਰ ਦਾ ਜੁਰਮਾਨਾ ਲੱਗਾ ਚੁੱਕਿਆ ਹੈ। ਇਸ ਤੋਂ ਪਹਿਲੇ ਯੂਰੋਪੀਅਨ ਸੰਘ ਅਮਰੀਕਾ ਦੀ ਦੋ ਹੋਰ ਵੱਡੀ ਕੰਪਨੀਆਂ ਐਪਲ ਅਤੇ ਫੇਸਬੁੱਕ 'ਤੇ ਵੀ ਕਾਫੀ ਜੁਰਮਾਨਾ ਲੱਗਾ ਚੁੱਕਿਆ ਹੈ। ਅਮਰੀਕਾ ਅਤੇ ਯੂਰੋਪੀਅਨ ਸੰਘ ਵਿਚਾਲੇ ਵਪਾਰ ਸ਼ੁਲਕ ਨੂੰ ਲੈ ਕੇ ਜਾਰੀ ਤਣਾਅ ਵਿਚਾਲੇ ਇਸ ਫੈਸਲੇ ਨਾਲ ਤਣਾਅ ਨਵੇਂ ਉੱਚ ਸੈਸ਼ਨ 'ਤੇ ਪਹੁੰਚ ਸਕਦਾ ਹੈ।