ਸਾਡੇ ਘਰ ਨਹੀਂ ਸੀ ਫਰਿੱਜ, ਸੋਂਦੇ ਸੀ ਫਰਸ਼ ''ਤੇ : ਸੁੰਦਰ ਪਿਚਾਈ

11/09/2018 9:12:49 PM

ਨਵੀਂ ਦਿੱਲੀ—ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਇਕ ਇੰਟਰਵਿਊ 'ਚ ਆਪਣੇ ਜੀਵਨ ਦੇ ਬਾਰੇ 'ਚ ਦੱਸਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਚੇਨਈ 'ਚ ਜੰਮੇ-ਪਲੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਤੋਂ ਪਹਿਲਾਂ ਉਨ੍ਹਾਂ ਦੀ ਸਥਿਤੀ ਕਿਵੇਂ ਦੀ ਸੀ? ਉਨ੍ਹਾਂ ਨੇ ਇੰਟਰਵਿਊ 'ਚ ਕਿਹਾ ਕਿ ਮੇਰੀ ਲਾਈਫ ਸਿੰਪਲ ਰਹੀ ਹੈ ਜੋ ਅਜੇ ਦੀ ਦੁਨੀਆ ਮੁਕਾਬਲੇ ਕਾਫੀ ਬਿਹਤਰ ਸੀ। ਅਸੀਂ ਇਕ ਮਾਮੂਲੀ ਘਰ 'ਚ ਰਹਿੰਦੇ ਸਨ ਜਿਸ ਨੂੰ ਕਿਰਾਏ 'ਤੇ ਵੀ ਲਗਾਇਆ ਗਿਆ ਸੀ। ਅਸੀਂ ਫਰਸ਼ 'ਤੇ ਸੋਂਦੇ ਸੀ।  ਦੂਜਿਆਂ ਦੇ ਘਰ 'ਚ ਰੈਫਰੀਜੈਨਰੇਟਰ (ਫਰਿੱਜ਼) ਸਨ ਪਰ ਬਾਅਦ 'ਚ ਸਾਡੇ ਘਰ ਆਇਆ ਜੋ ਸਾਡੇ ਲਈ ਵੱਡੀ ਗੱਲ ਸੀ।

ਬਚਪਨ 'ਚ ਸੁੰਦਰ ਪਿਚਾਈ ਕੋਲ ਪੜ੍ਹਨ ਦਾ ਕਾਫੀ ਸਮਾਂ ਸੀ ਉਨ੍ਹਾਂ ਨੇ ਕਿਹਾ ਕਿ ਮੈਂ ਜਦ ਮੈਨੂੰ ਜਦ ਮੌਕਾ ਮਿਲਦਾ ਹੈ ਤਾਂ ਮੈਂ ਪੜ੍ਹਦਾ ਹਾਂ। ਦੱਸਣਯੋਗ ਹੈ ਕਿ ਸਟੈਨਫੋਰਡ ਯੂਨੀਵਰਸਿਟੀ ਤੋਂ ਪਹਿਲਾਂ ਸੁੰਦਰ ਪਿਚਾਈ ਨੇ ਆਈ.ਆਈ.ਟੀ. ਖੜਗਪੁਰ ਤੋਂ ਪੜ੍ਹਾਈ ਕੀਤੀ ਹੈ। ਸਟੈਨਫੋਰਡ 'ਚ ਉਨ੍ਹਾਂ ਨੇ ਮੇਟੇਰੀਅਲ ਸਾਇੰਸ ਐਂਡ ਇੰਜੀਨੀਅਰਿੰਗ 'ਚ ਐੱਮ.ਐੱਸ. ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਸ ਵੇਲੇ ਕੰਪਿਊਟਰ ਅਤੇ ਲੈਬਸ ਦਾ ਐਕਸੈੱਸ ਮਿਲਣਾ ਉਨ੍ਹਾਂ ਲਈ ਵੱਡੀ ਗੱਲ ਹੋਇਆ ਕਰਦੀ ਸੀ। ਸੁੰਦਰ ਪਿਚਾਈ ਨੇ ਯੂਨੀਵਰਸਿਟੀ ਆਫ ਪੈਂਸਲਵੇਨੀਆ 'ਚ ਵਾਰਟਨ ਸੂਕਲ ਤੋਂ ਐੱਮ.ਬੀ.ਏ. ਕੀਤੀ ਹੈ। ਉਨ੍ਹਾਂ ਨੇ 2004 'ਚ ਸਰਚ ਗੂਗਲ ਇੰਜਣ ਜੁਆਇੰਨ ਕੀਤਾ ਅਤੇ ਉਸ ਵੇਲੇ ਉਹ ਗੂਗਲ ਕ੍ਰੋਮ ਬ੍ਰਾਊਜ਼ਰ ਡਿਵੈੱਲਪ ਕਰਨ ਵਾਲੀ ਟੀਮ ਦਾ ਹਿੱਸਾ ਸਨ। 10 ਸਾਲ ਬਾਅਦ ਉਨ੍ਹਾਂ ਨੂੰ ਪ੍ਰੋਡਕਟ ਇੰਚਾਰਜ ਬਣਾਇਆ ਗਿਆ ਜਿਸ 'ਚ ਸਰਚ, ਐਡ ਅਤੇ ਐਂਡ੍ਰਾਇਡ ਸ਼ਾਮਲ ਸਨ। 2015 'ਚ ਉਨ੍ਹਾਂ ਨੂੰ ਗੂਗਲ ਦਾ ਸੀ.ਈ.ਓ. ਬਣਾਇਆ ਗਿਆ ਅਤੇ ਪਿਛਲੇ ਸਾਲ ਗੂਗਲ ਦੀ ਪੇਮੈਂਟ ਕੰਪਨੀ ਐਲਫਾਬੈਟ ਦੇ ਬੋਰਡ 'ਚ ਵੀ ਉਨ੍ਹਾਂ ਜਗ੍ਹਾ ਦਿੱਤੀ ਗਈ। ਉਨ੍ਹਾਂ ਨੇ ਇੰਟਰਵਿਊ 'ਚ ਇਹ ਵੀ ਦੱਸਆ ਕਿ ਉਨ੍ਹਾਂ ਦਾ ਬੇਟ 11 ਸਾਲ ਦਾ ਹੈ ਅਤੇ ਉਹ ਇਥਿਰਮ (ਕ੍ਰਿਪਟੋਕਰੰਸੀ) ਮਾਈਨ ਕਰਦਾ ਹੈ ਅਤੇ ਪੈਸੇ ਕਮਾਉਂਦਾ ਹੈ। ਉਸ ਨੂੰ ਇਸ ਗੱਲ ਦੀ ਸਮਝ ਹੋ ਰਹੀ ਹੈ ਕਿ ਦੁਨੀਆ ਕਿਵੇਂ ਕੰਮ ਕਰ ਰਹੀ ਹੈ ਅਤੇ ਕਿਵੇਂ ਚੱਲ ਰਹੀ ਹੈ।


Related News