ਗੂਗਲ ਨੇ ਡੋਨਾਲਡ ਟਰੰਪ ਦੀ Truth Social ਐਪ ਨੂੰ ਦਿੱਤੀ ਮਨਜ਼ੂਰੀ, ਪਲੇਅ ਸਟੋਰ ''ਤੇ ਹੋਵੇਗੀ ਵਾਪਸੀ
Thursday, Oct 13, 2022 - 03:53 PM (IST)
ਨਵੀਂ ਦਿੱਲੀ-ਗੂਗਲ ਨੇ ਆਪਣੇ ਪਲੇ ਸਟੋਰ ਲਈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗੂਗਲ ਨੇ ਕਿਹਾ ਕਿ ਟਰੰਪ ਮੀਡੀਆ ਐਂਡ ਟੈਕਨਾਲੋਜੀ ਗਰੁੱਪ (TMTG) ਦੇ ਐਪ Truth Social ਨੂੰ ਜਲਦੀ ਹੀ ਪਲੇਅ ਸਟੋਰ 'ਤੇ ਉਪਲਬਧ ਕਰਵਾਇਆ ਜਾਵੇਗਾ। ਸਤੰਬਰ 'ਚ ਗੂਗਲ ਨੇ ਟਰੰਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਐਪ 'ਤੇ ਪਾਬੰਦੀ ਲਗਾ ਦਿੱਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਟਰੰਪ ਦੀ Truth Social ਐਪ ਫਰਵਰੀ ਵਿੱਚ ਲਾਂਚ ਕੀਤੀ ਗਈ ਸੀ। ਗੂਗਲ ਨੇ 19 ਨੂੰ ਕਿਹਾ ਕਿ ਉਨ੍ਹਾਂ ਦੇ ਐਪ ਨੇ ਪਲੇ ਸਟੋਰ ਪਾਲਿਸੀ ਦਾ ਉਲੰਘਣ ਕੀਤਾ ਹੈ। ਇਸ ਪਾਲਿਸੀ 'ਚ ਪਲੇ ਸਟੋਰ 'ਤੇ ਮਿਲਣ ਵਾਲੇ ਯੂਜ਼ਰ-ਜਨਰੇਟੇਡ ਕੰਟੈਂਟ ਨੂੰ ਮੋਡਰੇਟ ਕਰਨ ਲਈ ਪ੍ਰਭਾਵੀ ਸਿਸਟਮ ਦੀ ਲੋੜ ਹੈ। ਗੂਗਲ ਨੇ ਦੋਸ਼ ਲਗਾਇਆ ਸੀ ਕਿ ਇਹ ਐਪ ਫਿਜ਼ੀਕਲ ਖਤਰਿਆਂ ਅਤੇ ਹਿੰਸਾ ਨੂੰ ਭੜਕਾਉਣ ਦਾ ਕੰਟੈਂਟ ਪੇਸ਼ ਕਰਦਾ ਹੈ। ਜੋ ਕਿ ਨਿਯਮਾਂ ਦੇ ਖਿਲਾਫ ਹੈ।
ਗੂਗਲ ਦੀ ਕੀ ਹੈ ਸ਼ਰਤ
ਗੂਗਲ ਦੇ ਬੁਲਾਰੇ ਨੇ ਸਾਫ ਕੀਤਾ ਹੈ ਕਿ ਐਪ ਨੂੰ ਗੂਗਲ ਪਲੇਟ ਸਟੋਰ 'ਤੇ ਉਦੋਂ ਲਿਆਂਦਾ ਜਾ ਸਕਦਾ ਹੈ ਜਦੋਂ ਸਾਡੇ ਡਿਵੈਲਪਰਸ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਨ। ਇਸ ਦੇ ਲਈ ਡਿਵੈਲਪਰ ਉਪਭੋਗਤਾ ਜਨਰੇਟੇਡ ਕੰਟੈਂਟ ਨੂੰ ਠੀਕ ਤਰ੍ਹਾਂ ਮਾਡਰੇਟ ਕਰਨ ਅਤੇ ਇਤਰਾਜ਼ਯੋਗ ਪੋਸਟ ਨੂੰ ਡਿਲੀਟ ਕਰਨ ਦੀ ਲੋੜ ਹੁੰਦੀ ਹੈ।
ਟਰੰਪ ਦਾ ਸੁਫ਼ਨਾ ਹੈ Truth Social ਐਪ
ਡੋਨਾਲਡ ਟਰੰਪ ਨੇ ਟਵਿੱਟਰ ਦਾ ਮੁਕਾਬਲਾ ਕਰਨ ਲਈ ਆਪਣਾ ਇਕ ਸੋਸ਼ਲ ਮੀਡੀਆ ਪਲੇਟਫਾਰਮ ਸ਼ੁਰੂ ਕੀਤਾ ਪਰ ਪਲੇਅ ਸਟੋਰ ਤੋਂ ਐਪ ਦੇ ਬੈਨ ਹੋਣ ਤੋਂ ਬਾਅਦ ਉਸ ਨੂੰ ਵੱਡਾ ਝਟਕਾ ਲੱਗਾ ਹੈ।
ਐਪਲ ਦੇ ਐਪ ਸਟੋਰ ਅਤੇ ਗੂਗਲ ਦੇ ਪਲੇਅ ਸਟੋਰ ਤੋਂ ਇਲਾਵਾ ਯੂਜ਼ਰਸ ਕੋਲ ਇਸ ਐਪ ਨੂੰ ਡਾਊਨਲੋਡ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਹੈ। ਯੂ ਐੱਸ 'ਚ ਪਲੇਅ ਸਟੋਰ ਉਪਭੋਗਤਾਵਾਂ ਲਈ ਐਪਸ ਨੂੰ ਡਾਊਨਲੋਡ ਕਰਨ ਦਾ ਮੁੱਖ ਤਰੀਕਾ ਹੈ। ਹਾਲਾਂਕਿ ਐਂਡ੍ਰਾਇਡ ਯੂਜ਼ਰਸ ਵੈੱਬਸਾਈਟ ਤੋਂ ਸਿੱਧੇ ਐਪਸ ਨੂੰ ਡਾਊਨਲੋਡ ਵੀ ਕਰ ਸਕਦੇ ਹਨ ਪਰ ਜ਼ਿਆਦਾ ਸਕਿਓਰਿਟੀ ਪਰਮਿਸ਼ਨ ਹੋਣ ਕਾਰਨ ਉਨ੍ਹਾਂ ਨੂੰ ਇਸ ਦੇ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।