2028 ਤੱਕ ਮਾਲ ਦੀ ਬਰਾਮਦ ਇਕ ਖਰਬ ਡਾਲਰ ’ਤੇ ਪਹੁੰਚਣ ਦੀ ਉਮੀਦ : ਸਕੱਤਰ

08/12/2021 2:24:26 AM

ਨਵੀਂ ਦਿੱਲੀ–ਦੇਸ਼ ਤੋਂ ਮਾਲ ਦੀ ਬਰਾਮਦ ਸਾਲ 2027-28 ਤੱਕ 1,000 ਅਰਬ ਡਾਲਰ (ਇਕ ਖਰਬ ਡਾਲਰ) ਤੱਕ ਪਹੁੰਚਣ ਦੀ ਉਮੀਦ ਹੈ ਅਤੇ ਸਰਕਾਰ ਨੇ ਇਸ ਅੰਕੜੇ ਨੂੰ ਹਾਸਲ ਕਰਨ ਲਈ ਰੂਪ-ਰੇਖਾ ਵੀ ਤੈਅ ਕਰ ਲਈ ਹੈ।ਵਪਾਰ ਸਕੱਤਰ ਬੀ. ਵੀ. ਆਰ. ਸੁਬਰਾਮਣੀਅਮ ਨੇ ਇਹ ਗੱਲ ਕਹੀ। ਵਪਾਰ ਮੰਤਰਾਲਾ ਚਾਲੂ ਵਿੱਤੀ ਸਾਲ ’ਚ 419 ਅਰਬ ਡਾਲਰ ਬਰਾਮਦ ਦਾ ਟੀਚਾ ਲੈ ਕੇ ਚੱਲ ਰਿਹਾ ਹੈ। ਇਸ ਲਈ ਇਕ ਵਿਸਤਾਰਪੂਰਵਕ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ਟੀਚੇ ਨੂੰ ਰਾਸ਼ਟਰੀ ਪੱਧਰ ’ਤੇ 31 ਵਸਤਾਂ, ਖੇਤਰ ਅਤੇ ਸੂਬਿਆਂ ਦੇ ਪੱਧਰ ’ਤੇ ਵੰਡਿਆ ਗਿਆ ਹੈ।

ਇਹ ਵੀ ਪੜ੍ਹੋ :ਕੋਰੋਨਾ ਵਾਇਰਸ ਦੇ ਇਲਾਜ ਲਈ ਤਿੰਨ ਦਵਾਈਆਂ ਦੀ ਜਾਂਚ ਕਰੇਗਾ WHO

ਸਕੱਤਰ ਨੇ ਕਿਹਾ ਕਿ ਪਿਛਲੇ 10 ਸਾਲ ਤੋਂ ਭਾਰਤੀ ਬਰਾਮਦ ਲਗਭਗ 290 ਅਰਬ ਡਾਲਰ ਤੋਂ 330 ਅਰਬ ਡਾਲਰ ਦਰਮਿਆਨ ਉੱਪਰ-ਹੇਠਾਂ ਹੁੰਦੀ ਰਹੀ ਹੈ। ਸੁਬਰਾਮਣੀਅਮ ਨੇ ਉਦਯੋਗ ਮੰਡਲ ਸੀ.ਆਈ.ਆਈ. ਵਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਕਿ ਅਸੀਂ 500 ਅਰਬ ਡਾਲਰ ਨਿਰਯਾਤ ਟੀਚੇ ਨੂੰ ਹਾਸਲ ਕਰਨ ਲਈ ਅਸਲ 'ਚ ਇਕ ਰੂਪ-ਰੇਖਾ ਤੈਅ ਕਰ ਲਈ ਹੈ। ਇਕ ਖਰਬ ਡਾਲਰ ਦੇ ਨਿਰਯਾਤ ਟੀਚੇ ਨੂੰ ਕਿਸ ਤਰ੍ਹਾਂ ਹਾਸਲ ਕੀਤਾ ਜਾਵੇ, ਉਸ 'ਤੇ ਵੀ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ :ਕ੍ਰਿਪਟੋਕਰੰਸੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਚੋਰੀ, ਹੈਕਰਸ ਨੇ ਉਡਾਏ 4,465 ਕਰੋੜ ਰੁਪਏ

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸੇਵਾਵਾਂ ਦੇ ਨਿਰਯਾਤ ਨੂੰ ਵਧਾਉਣ ਨੂੰ ਲੈ ਕੇ ਕੰਮ ਜਾਰੀ ਹੈ। ਸਾਲ 2027-28 ਤੱਕ ਸੇਵਾ ਦੇ ਨਿਰਯਾਤ ਦਾ 700 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਸਕੱਤਰ ਨੇ ਇਸ ਟੀਚੇ ਨੂੰ ਹਾਸਲ ਕਰਨ ਲਈ ਸਰਕਾਰ ਵੱਲੋਂ ਲਏ ਜਾ ਰਹੇ ਕਦਮਾਂ ਦੇ ਬਾਰੇ 'ਚ ਦੱਸਦੇ ਹੋਏ ਕਿਹਾ ਕਿ ਨਿਰਯਾਤ ਉਤਸ਼ਾਹ ਯੋਜਨਾ ਮਰਚੇਡਾਈਜ ਐਕਸਪੋਰਟਸ ਫ੍ਰਾਮ ਇੰਡੀਆ ਸਕੀਮ (ਐੱਮ.ਈ.ਆਈ.ਐੱਸ.) ਅਤੇ ਸਰਵਿਸੇਜ ਐਕਸਪੋਰਟਸ ਫ੍ਰਾਮ ਇੰਡੀਆ ਸਕੀਮ (ਐੱਸ.ਈ.ਆਈ.ਐੱਸ.) ਹੁਣ ਬੰਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :ਨੇਪਾਲ 'ਚ ਇਕ ਦਿਨ 'ਚ ਕੋਰੋਨਾ ਦੇ 3481 ਨਵੇਂ ਮਾਮਲੇ ਆਏ ਸਾਹਮਣੇ, 30 ਦੀ ਮੌਤ


Karan Kumar

Content Editor

Related News